Breaking News

ਸਾਵਧਾਨ ਸਰਕਾਰੀ ਚੇਤਾਵਨੀ – ਮੋਬਾਈਲ ਚ ਡਾਊਨਲੋਡ ਨਾ ਕਰੋ ਇਹ ਐਪਾਂ

ਮੋਬਾਈਲ ਚ ਡਾਊਨਲੋਡ ਨਾ ਕਰੋ ਇਹ ਐਪਾਂ

ਅੱਜ ਦਾ ਜਮਾਨਾ ਟੈਕਨੋਲਜੀ ਦਾ ਜਮਨਾ ਹੈ ਹਰ ਕਿਸੇ ਦੇ ਕੋਲ ਸਮਾਰਟ ਮੋਬਾਈਲ ਫੋਨ ਹੈ ਅਤੇ ਉਹ ਐਪਸ ਦਾ ਇਸਤਿਮਾਲ ਕਰ ਰਿਹਾ ਹੈ। ਪਰ ਕਈ ਗਲਤ ਲੋਕ ਇਸ ਟੈਕਨੋਲਜੀ ਦਾ ਗਲਤ ਫਾਇਦਾ ਵੀ ਉਠਾ ਰਹੇ ਹਨ। ਅਜਿਹੀਆਂ ਖਬਰਾਂ ਆਮ ਹੀ ਨਿਊਜ਼ ਪੇਪਰਾਂ ਵਿਚ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ। ਹੁਣ ਇੱਕ ਸਰਕਾਰੀ ਚੇਤਾਵਨੀ ਅਜਿਹੀਆਂ ਖਬਰਾਂ ਨੂੰ ਰੋਕਣ ਲਈ ਸਰਕਾਰ ਦੁਆਰਾ ਜਾਰੀ ਕੀਤੀ ਗਈ ਹੈ।

ਕੇਂਦਰ ਸਰਕਾਰ ਨੇ ਲੋਕਾਂ ਨੂੰ ਇਕ ਵਾਰੀ ਫਿਰ ਫਰਜ਼ੀ ਮੋਬਾਈਲ ਐਪਸ ਤੋਂ ਚੁਕੰਨੇ ਰਹਿਣ ਨੂੰ ਕਿਹਾ ਹੈ। ਸਰਕਾਰ ਨੇ ਆਪਣੇ ਸਾਈਬਰ ਜਾਗਰੂਕਤਾ ਟਵਿੱਟਰ ਹੈਂਡਲ ‘ਤੇ ਇਕ ਸਲਾਹ ਜਾਰੀ ਕੀਤੀ ਹੈ ਜਿਸ ਵਿਚ ਯੂਜ਼ਰਜ਼ ਨੂੰ ਅਣਪਛਾਤੇ URL ਰਾਹੀਂ Oximeter ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਬਚਣ ਲਈ ਕਿਹਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਐਪ ਯੂਜ਼ਰ ਦੇ ਸਰੀਰ ‘ਚ ਆਕਸੀਜਨ ਦੇ ਪੱਧਰ ਦੀ ਜਾਂਚ ਕਰਨ ਦਾ ਦਾਅਵਾ ਕਰਦੇ ਹਨ,

ਪਰ ਅਸਲ ਵਿਚ ਇਹ ਐਪ ਫੇਕ ਹੋ ਸਕਦੇ ਹਨ। ਇਹੀ ਕਾਰਨ ਹੈ ਕਿ Oximeter ਵਰਗੇ ਐਪਸ ਦੇ ਡਾਊਨਲੋਡ ਵਧ ਗਏ ਹਨ। ਈ-ਕਾਮਰਸ ਵੈੱਬਸਾਟੀਆਂ ‘ਤੇ ਅਤੇ ਬਾਜ਼ਾਰਾਂ ‘ਚ ਓਕਸੀਮੀਟਰ ਡਿਵਾਈਸ ਉਪਲਬਧ ਹਨ, ਫਿਰ ਵੀ Oximeter ਐਪ ਡਾਊਨਲੋਡ ਗਿਣਤੀ ਦੇਖਦਿਆਂ ਇਹ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਸਰਕਾਰ ਨੇ ਇਹ ਐਡਵਾਇਜ਼ਰੀ ਸਾਈਬਰ ਦੋਸਤ ਟਵਿੱਟਰ ਹੈਂਡਲ ‘ਤੇ ਜਾਰੀ ਕੀਤੀ ਹੈ। ਇਹ ਟਵਿੱਟਰ ਹੈਂਡਲ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਣਾਇਆ ਗਿਆ ਹੈ। ਇੱਥੇ ਸਮੇਂ-ਸਮੇਂ ‘ਤੇ ਕਿਸੇ ਵੀ ਸੰਭਾਵੀ ਸਾਈਬਰ ਖ਼ਤਰਿਆਂ ਤੋਂ ਬਚਣ ਸਬੰਧੀ ਜ਼ਰੂਰੀ ਸਲਾਹ ਦਿੱਤੀ ਜਾਂਦੀ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਇੱਥੇ ਚਿਤਾਵਨੀ ਦਿੱਤੀ ਸੀ ਕਿ ਲੋਕ ਵੈਰੀਫਿਕੇਸ਼ਨ ਤੇ ਸਰਟੀਫਾਈਡ ਤੋਂ ਬਾਅਦ ਹੀ ਆਪਣੇ ਸਮਾਰਟਫੋਨ ‘ਚ ਈ-ਵਾਲੇਟ ਐਪ ਡਾਊਨਲੋਡ ਕਰਨ। ਯਾਨੀ ਸਿੱਧੇ ਐਪਲ ਦੇ ਐਪ ਸਟੋਰ ਤੇ Google Play Store ਤੋਂ ਹੀ ਇਨ੍ਹਾਂ ਨੂੰ ਇੰਸਟਾਲ ਕਰਨਾ ਹੈ।

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …