Breaking News

ਸਾਵਧਾਨ : ਜਲੰਧਰ ਵਾਲਿਆਂ ਲਈ ਹੁਣ ਹੋ ਗਿਆ ਇਹ ਐਲਾਨ – ਆਈ ਤਜਸ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਤੌਰ ਉੱਤੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ, ਜੋ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਜਾਰੀ ਰਹਿੰਦਾ ਹੈ । ਉਥੇ ਹੀ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਵੱਲੋਂ 15 ਮਈ ਤੱਕ ਤਾਲਾ ਬੰਦੀ ਕੀਤੀ ਗਈ ਹੈ। ਜਿਸ ਵਿੱਚ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਅਤੇ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਲਾਗੂ ਕੀਤੇ ਗਏ ਸਨ। ਪਰ ਇਸ ਫੈਸਲੇ ਨੂੰ ਲੈ ਕੇ ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਗਿਆ।

ਹੁਣ ਜਲੰਧਰ ਵਾਲਿਆਂ ਲਈ ਇਹ ਵੱਡਾ ਐਲਾਨ ਹੋ ਗਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਜਿਲੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਾਰੀਆਂ ਦੁਕਾਨਾਂ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਸ ਬਾਰੇ ਸਮਾਂ ਸਾਰਨੀ ਤੈਅ ਕੀਤੀ ਗਈ ਹੈ। ਜਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਜਿਨ੍ਹਾਂ ਵਿੱਚ ਫਲ, ਕਰਿਆਨਾ ਸਟੋਰ, ਰਾਸ਼ਨ ਡਿੱਪੂ, ਦੁੱਧ, ਸਬਜ਼ੀਆਂ, ਟਾਇਰ ਪੰਕਚਰ, ਬੈਟਰੀ ਇਨਵਰਟਰ,ਬੀਜ, ਆਟੋਮੋਬਾਇਲ, ਮੋਬਾਈਲ ਲੈਪਟਾਪ, ਖਾਦ ਬੀਜ ਖੇਤੀ ਉਪਕਰਣ, ਵੈਲਡਿੰਗ ਵਰਕਸ ,ਪਲੰਬਰ, ਆਹ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਖੋਲੀਆਂ ਜਾਣਗੀਆਂ, ਹੋਮ ਡਿਲਵਰੀ ਸ਼ਾਮ 5 ਵਜੇ ਤੱਕ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਬਿਊਟੀ ਪਾਲਰ, ਇਲੈਕਟ੍ਰੋਨਿਕ, ਕੱਪੜਾ, ਕੌਸਮੈਟਿਕ, ਦਰਜੀ, ਹੇਅਰ ਸਲੂਨ, ਫੁੱਟ ਵੇਅਰ, ਖੇਡ ਸਮਾਨ ਧੀਆਂ ਤੋਂ ਪਹਿਲਾਂ ਸਵੇਰੇ 9 ਵਜੇ ਤੋਂ 3 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇੱਟਾਂ ਦੇ ਭੱਠੇ, ਭਵਨ ਨਿਰਮਾਣ ਦਾ ਕੰਮ ਰੁਝਾਨਾਂ ਦੇ ਅਨੁਸਾਰ ਜਾਰੀ ਰਹੇਗਾ। ਬੈਂਕ ਅਤੇ ਏ ਟੀ ਐਮ ਰੋਜ਼ਾਨਾ ਵਾਂਗ ਖੋਲੇ ਜਾਣਗੇ। 24 ਘੰਟੇ ਫੈਕਟਰੀਆਂ ਖੁੱਲ੍ਹੀਆਂ ਰਹਿਣਗੀਆਂ ਤੇ ਵਰਕਰਾਂ ਕੋਲ ਆਈ ਡੀ ਕਾਰਡ ਹੋਣੇ ਚਾਹੀਦੇ ਹਨ। ਪੈਟਰੋਲ ਪੰਪ, ਮੈਡੀਕਲ ਸੇਵਾਵਾਂ ਅਤੇ ਫੈਕਟਰੀਆਂ ਵਿਚ ਕੰਮ ਕਰਨ ਵਾਲਿਆਂ ਨੂੰ 24 ਘੰਟੇ ਦੀ ਛੋਟ ਹੋਵੇਗੀ ।

ਜਰੂਰੀ ਸੇਵਾਵਾਂ ਵਾਲੀਆਂ ਦੁਕਾਨਾਂਸਵੇਰੇ 7 ਵਜੇ ਤੋਂ 3 ਵਜੇ ਤੱਕ, ਤੇ ਗੈਰ ਜਰੂਰੀ ਸਮਾਨ ਵਾਲ਼ੀਆਂ ਸਾਰੀਆਂ ਦੁਕਾਨਾ 9 ਵਜੇ ਤੋਂ ਲੈ ਕੇ 3 ਵਜੇ ਤੱਕ ਖੋਲੀਆਂ ਜਾਣਗੀਆਂ, ਉਥੇ ਹੀ ਹੋਟਲ, ਰੈਸਟੋਰੈਂਟ ਨੂੰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਹੋਮ ਡਿਲੀਵਰੀ ਕਰ ਸਕਣਗੇ। ਦੁਕਾਨਾਂ ਨੂੰ ਖੋਲਣ ਦੇ ਇਹ ਹੁਕਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਾਰੀ ਰਹਿਣਗੇ। ਰਾਤ ਦਾ ਕਰਫ਼ਿਊ ਸ਼ਾਮ 6 ਵਜੇ ਤੋਂ 5 ਵਜੇ ਤੱਕ ਜਾਰੀ ਰਹੇਗਾ।

Check Also

ਪੰਜਾਬ ਚ ਇਸ ਦਿਨ ਤਰੀਕ ਨੂੰ ਹੋਇਆ ਸਰਕਾਰੀ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ  ਜੂਨ ਮਹੀਨੇ ਦੀ ਆਪਣੀ ਹੀ ਖਾਸੀਅਤ ਹੁੰਦੀ ਹੈ ਕਿਉਂਕਿ ਜਿੱਥੇ ਇਸ …