Breaking News

ਸਾਵਧਾਨ – ਕਰੰਸੀ ਨੋਟਾਂ ਅਤੇ ਸਮਾਰਟ ਫੋਨਾਂ ਨੇ ਤੇ ਏਨੇ ਘੰਟਿਆਂ ਤਕ ਜਿਉਂਦਾ ਰਹਿੰਦਾ ਹੈ ਕੋਰੋਨਾ ਵਾਇਰਸ, ਹੋਈ ਨਵੀਂ ਖੋਜ

ਹੋਈ ਨਵੀਂ ਖੋਜ

ਜਦੋਂ ਤੋਂ ਕਰੋਨਾ ਮਾਹਵਾਰੀ ਦੀ ਸ਼ੁਰੂਆਤ ਹੋਈ ਹੈ ,ਇਸ ਨੂੰ ਲੈ ਕੇ ਨਵੇਂ ਨਵੇਂ ਖੁਲਾਸੇ ਹੁੰਦੇ ਰਹੇ ਹਨ। ਇਸ ਵਾਇਰਸ ਦੇ ਫੈਲਾਅ, ਇਸ ਦੇ ਜਿਉਦੇ ਰਹਿਣ ਦਾ ਸਮਾਂ ਤੇ ਕਿੱਥੇ ਜ਼ਿਆਦਾ ਫੈਲਦਾ ਹੈ ,ਇਸ ਸਭ ਬਾਰੇ ਖੋਜਾਂ ਹੁੰਦੀਆਂ ਆ ਰਹੀਆਂ ਹਨ। ਆਏ ਦਿਨ ਹੀ ਕਰੋਨਾ ਦੇ ਮਾਮਲੇ ਨੂੰ ਲੈ ਕੇ ਕੋਈ ਨਾ ਕੋਈ ਜਾਣਕਾਰੀ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਕੁਝ ਜਾਚ ਸੰਗਠਨਾਂ ਵੱਲੋਂ ਇਸ ਕਰੋਨਾ ਵਾਇਰਸ ਬਾਰੇ ਨਵੀਂ ਖੋਜ ਹੋਈ ਹੈ। ਇਹ ਜਾਣਕਾਰੀ ਇਨਾਂ ਸੰਗਠਨਾਂ ਵੱਲੋਂ ਸਭ ਨਾਲ ਸਾਂਝੀ ਕੀਤੀ ਗਈ ਹੈ ,ਕਿ ਕਰੰਸੀ ਨੋਟਾਂ ਤੇ ਅਤੇ ਸਮਾਰਟ ਫੋਨ ਤੇ ,ਇਹ ਵਾਇਰਸ ਕਿੰਨੇ ਘੰਟਿਆਂ ਤੱਕ ਜਿਉਂਦਾ ਰਹਿੰਦਾ ਹੈ। ਇਸ ਬਾਰੇ ਕੁਝ ਨਵੀਂ ਜਾਣਕਾਰੀ ਸਾਹਮਣੇ ਆਈ ਹੈ।

ਆਸਟਰੇਲੀਆ ਤੇ ਰਾਸ਼ਟਰੀ ਵਿਗਿਆਨ ਏਜ਼ੰਸੀ ਦੀ ਇਕ ਲੈਬ ਵਿੱਚ ਹੋਈ ਜਾਂਚ ਤੋਂ ਪਤਾ ਲੱਗਾ ਹੈ ,ਕਿ ਇਹ ਜਾਨਲੇਵਾ ਨੋਵਲ ਕੋਰੋਨਾਵਾਇਰਸ ਬੈਂਕ ਕਰੰਸੀ, ਸਮਾਰਟਫੋਨ ਦੇ ਗਲਾਸ ਅਤੇ ਸਟੇਨਲੇਸ ਸਟੀਲ ਤੇ ਕੁਲ 28 ਦਿਨਾਂ ਤੱਕ ਜਿਉਂਦਾ ਰਹਿ ਸਕਦਾ ਹੈ। ਕਰੋਨਾ ਵਾਇਰਸ ਬਾਰੇ ਕੀਤੀ ਜਾ ਰਹੀ ਜਾਂਚ ਵਿੱਚ ਇਨਫੈਕਸ਼ਨ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ।

ਸੀ. ਐੱਸ.ਆਈ .ਆਰ. ਓ .ਦੇ ਮੁੱਖ ਕਾਰਜਕਾਰੀ ਲੈਰੀ ਮਾਰਸ਼ਲ ਨੇ ਕਿਹਾ ਹੈ ਕਿ ਕਿਸੇ ਸਤਹ ਤੇ ਇਹ ਵਾਇਰਸ ਕਿੰਨੇ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਹੈ ,ਇਹ ਪੀੜਚ ਹੋ ਜਾਣ ਨਾਲ ਅਸੀਂ ਇਸ ਦੇ ਫੈਲਾਅ ਅਤੇ ਰੋਕਥਾਮ ਨੂੰ ਲੈ ਕੇ ਜਿ਼ਆਦਾ ਸਟੀਕ ਭਵਿੱਖਬਾਣੀ ਕਰ ਸਕਾਂਗੇ ਅਤੇ ਲੋਕਾਂ ਨੂੰ ਬਚਾਉਣ ਦਾ ਕੰਮ ਵੀ ਬਿਹਤਰ ਤਰੀਕੇ ਨਾਲ ਕਰਾਂਗੇ।

ਆਸਟਰੇਲੀਆ ਦੀ ਰਾਸ਼ਟਰੀ ਵਿਗਿਆਨ ਏਜੰਸੀ ਸੀ. ਐਸ .ਆਈ .ਆਰ. ਓ .ਚ ਖੋਜਕਾਰਾਂ ਨੇ ਇਹ ਵੀ ਪਾਇਆ ਕਿ ਪਲਾਸਟਿਕ ਦੇ ਬੈਂਕ ਨੋਟ ਦੇ ਮੁਕਾਬਲੇ ਕਾਗਜ ਦੀ ਕਰੰਸੀ ਨੋਟ ਤੇ ਕਰੋਨਾ ਵਾਇਰਸ ਜ਼ਿਆਦਾ ਸਮੇਂ ਤੱਕ ਮੌਜੂਦ ਰਹਿੰਦਾ ਹੈ। ਆਸਟਰੇਲੀਅਨ ਸੈਂਟਰ ਫਾਰ ਡਿਜੀਜ ਪਿ੍ਪੇਅਰਡਨੇਸ ਚ ਹੋਏ ਜਾਂਚ ਵਿਚ ਪਾਇਆ ਗਿਆ ਹੈ ਕਿ ਸਾਰਸ -ਸੀ . ਓ.ਵੀ-2 ਘੱਟ ਤਾਪਮਾਨ ਅਤੇ ਚਿਕਨੀ ਸਤਹ,ਜਿਵੇਂ ਸ਼ੀਸ਼ਾ ,ਸਟੇਨਲੇਸ ਸਟੀਲ ,ਪਲਾਸਟਿਕ ਦੀ ਸ਼ੀਟ ਆਦਿ ਤੇ ਲੰਮੇ ਸਮੇਂ ਤੱਕ ਜਿਊਂਦਾ ਰਹਿੰਦਾ ਹੈ। ਇਸ ਜਾਣਕਾਰੀ ਦੇ ਵਿੱਚ ਕਰੋਨਾ ਵਾਇਰਸ ਇਨਫੈਕਸ਼ਨ ਨੂੰ ਲੈ ਕੇ ਬੁਹਤ ਸਾਰੇ ਖੁਲਾਸੇ ਹੋਏ ਹਨ, ਤੇ ਇਹ ਨਵੀਂ ਜਾਣਕਾਰੀ ਸਾਹਮਣੇ ਆਈ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …