Breaking News

ਸਾਵਧਾਨ ਕਨੇਡਾ ਵਾਲਿਆਂ ਲਈ ਆਈ ਵੱਡੀ ਖਬਰ ਲਗਣ ਲਗੀ ਇਹ ਪਾਬੰਦੀ

ਕਨੇਡਾ ਵਾਲਿਆਂ ਲਈ ਆਈ ਵੱਡੀ ਖਬਰ

ਹਰ ਦੇਸ਼ ਦੀ ਸਰਕਾਰ ਵੱਲੋਂ ਆਪਣੇ ਦੇਸ਼ ਦੀ ਜਨਤਾ ਦੇ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਐਲਾਨ ਕੀਤੇ ਜਾਂਦੇ ਹਨ, ਤੇ ਪਾਬੰਦੀਆਂ ਵੀ ਲਗਾਈਆਂ ਜਾਂਦੀਆਂ ਹਨ। ਤਾਂ ਜੋ ਹਰ ਦੇਸ਼ ਆਪਣੀ ਜਨਤਾ ਨੂੰ ਵਧੀਆ ਸਿਹਤ ਸਹੂਲਤਾਂ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਦੇ ਸਕੇ।

ਪਲਾਸਟਿਕ ਦੇ ਦੁਰਪ੍ਰਭਾਵਾਂ ਬਾਰੇ ਅਸੀਂ ਸਾਰੇ ਭਲੀ-ਭਾਂਤ ਜਾਣੂ ਹਾਂ। ਅਸੀਂ ਜਾਣਦੇ ਹਾਂ ਕਿ ਇਹ ਕਿਸ ਤਰਾਂ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰਦੀ ਹੈ। ਇਸ ਨੂੰ ਲੈ ਕੇ ਵੱਖ ਵੱਖ ਸਕੂਲਾਂ ਵਿੱਚ ਭਾਸ਼ਣ ਵੀ ਦਿੱਤੇ ਜਾਂਦੇ ਕੰਮ ਹਨ ਤਾਂ ਕਿ ਬੱਚੇ ਇਸ ਦੇ ਬੁਰੇ ਪ੍ਰਭਾਵਾਂ ਨੂੰ ਜਾਣ ਸਕਣ ਅਤੇ ਇਸ ਦਾ ਘੱਟ ਤੋਂ ਘੱਟ ਇਸਤੇਮਾਲ ਕਰ ਸਕਣ। ਪਲਾਸਟਿਕ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਕਈ ਸਕੀਮਾਂ ਘੜੀਆਂ ਜਾਂਦੀਆਂ ਹਨ। ਬਹੁਤ ਸਾਰੀਆਂ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ ਤਾਂ ਕਿ ਅਸੀਂ ਆਪਣੇ ਵਾਤਾਵਰਣ ਨੂੰ ਪਲਾਸਟਿਕ ਮੁਕਤ ਕਰ ਇਸ ਨੂੰ ਸਿਹਤਮੰਦ ਰੱਖ ਸਕੀਏ।

ਕੈਨੇਡਾ ਸਰਕਾਰ ਵੱਲੋਂ ਇੱਕ ਵਧੀਆ ਪਹਿਲ ਕੀਤੀ ਗਈ ਹੈ ਜਿੱਥੇ ਸਿੰਗਲ ਯੂਜ਼ ਪਲਾਸਟਿਕ ਉੱਪਰ ਪੂਰਨ ਤੌਰ ‘ਤੇ ਜਲਦ ਹੀ ਪਾਬੰਦੀ ਲਗਾ ਦਿੱਤੀ ਜਾਵੇਗੀ। ਕੈਨੇਡਾ ਦੇ ਵਾਤਾਵਰਣ ਮੰਤਰੀ ਜੋਨਾਥਨ ਵਿਲਕਿਲਸਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਲਾਸਟਿਕ ਦੇ ਗਰੋਸਰੀ ਵਾਲੇ ਬੈਗ, ਪਲਾਸਟਿਕ ਦੀਆਂ ਤੀਲੀਆਂ ਅਤੇ ਚਮਚ, ਪਲਾਸਟਿਕ ਦੇ ਭੋਜਨ ਲਈ ਵਰਤੇ ਜਾਣ ਵਾਲੇ ਅਤੇ ਹੋਰ ਪਲਾਸਟਿਕ ਜਿਸ ਨੂੰ ਸਿਰਫ਼ ਇਕ ਵਾਰ ਹੀ ਇਸਤੇਮਾਲ ਵਿਚ ਲਿਆਇਆ ਜਾ ਸਕਦਾ ਹੈ ਦੇ ਉੱਪਰ 2021 ਦੇ ਅੰਤ ਤਕ ਪਾਬੰਦੀ ਲਗਾਈ ਜਾਵੇਗੀ।

ਅਤੇ ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਿ ਇਨ੍ਹਾਂ ਪਦਾਰਥਾਂ ਨੂੰ ਮਾਰਕੀਟ ਵਿੱਚ ਮੁੜ ਤੋਂ ਇਸਤੇਮਾਲ ਨਾ ਕੀਤਾ ਜਾਵੇ। ਸਰਕਾਰ ਨੇ ਪਲਾਸਟਿਕ ਗਾਰਬੇਜ ਨੂੰ 2030 ਤੱਕ ਖਤਮ ਕਰਨ ਦਾ ਆਪਣਾ ਇਕ ਟੀਚਾ ਮਿਥਿਆ ਹੈ। ਪਲਾਸਟਿਕ ਦੇ ਬੁਰੇ ਪ੍ਰਭਾਵ ਅਸੀਂ ਇਸ ਤੋਂ ਸਮਝ ਸਕਦੇ ਹਾਂ ਕਿ ਪੀਣ ਲਈ ਵਰਤੀ ਜਾਂਦੀ ਪਲਾਸਟਿਕ ਦੀ ਸਟ੍ਰਾਅ ਨੂੰ ਬਣਨ ਵਿਚ ਮਹਿਜ਼ 5 ਤੋਂ 10 ਸੈਕੰਡ ਲੱਗਦੇ ਹਨ, ਵਰਤਣ ਵਿੱਚ ਕਰੀਬਨ 5 ਤੋਂ 10 ਮਿੰਟ ਪਰ ਡਿਸਪੋਜ਼ ਆਫ ਹੁਣ ਵਿਚ 200 ਸਾਲ ਲੱਗ ਜਾਂਦੇ ਹਨ। ਉੱਥੇ ਹੀ ਲਿਬਰਲ ਪਾਰਟੀ ਵੱਲੋਂ ਮੌਜੂਦਾ ਸਰਕਾਰ ਵੱਲੋਂ ਪੇਸ਼ ਕੀਤੇ ਗਏ

ਇਸ ਪ੍ਰਸਤਾਵ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਜੋਨਾਥਨ ਨੇ ਇਹ ਵੀ ਕਿਹਾ ਕਿ ਪਲਾਸਟਿਕ ਦੀਆਂ ਕੁਝ ਅਜਿਹੀਆਂ ਵਸਤਾਂ ਨੇ ਜਿਨ੍ਹਾਂ ਵਿੱਚ ਗਾਰਬੇਜ ਬੈਗ, ਮਿਲਕ ਬੈਗ, ਫੂਡ ਰੈਪਰਜ਼, ਪਰਸਨਲ ਕੇਅਰ ਆਈਟਮਜ਼, ਬੀਵਰੇਜ ਕੰਟੇਨਰ ਅਤੇ ਢੱਕਣ, ਕੰਟੈਕਟ ਲੈਨਜ਼, ਸਿਗਰੇਟ ਅਤੇ ਫਿਲਟਰ, ਪਰਸਨਲ ਪ੍ਰੋਟੈਕਟਿਵ ਸਾਜ਼ੋ-ਸਮਾਨ ਸ਼ਾਮਲ ਹੈ ਦੇ ਉੱਪਰ ਕੋਈ ਪਾਬੰਦੀ ਨਹੀਂ ਲੱਗੇਗੀ।

Check Also

ਇਸ ਅਨੋਖੇ ਸ਼ਹਿਰ ਦੀ ਬਿਲਡਿੰਗ ਅੰਦਰੋਂ ਲੰਘਦੀ ਹੈ ਟਰੇਨ , ਪੰਜਵੇਂ ਫਲੋਰ ਤੇ ਹੈ ਪੈਟਰੋਲ ਪੰਪ

ਆਈ ਤਾਜਾ ਵੱਡੀ ਖਬਰ  ਦੁਨੀਆ ਇਸ ਵੇਲੇ ਤਰੱਕੀ ਦੇ ਰਾਹ ਉੱਤੇ ਚੱਲ ਰਹੀ ਹੈ l …