Breaking News

ਸਾਵਧਾਨ ਇਹਨਾਂ ਲੋਕਾਂ ਨੂੰ ਲਗੇਗਾ 2 ਲੱਖ ਜੁਰਮਾਨਾ ਅਜਿਹਾ ਕਰਨ ਤੇ, ਹੋ ਗਿਆ ਸਰਕਾਰੀ ਐਲਾਨ

ਹੋ ਗਿਆ ਸਰਕਾਰੀ ਐਲਾਨ

ਜਿਥੇ ਅਜੇ ਭਾਰਤ ਦੇ ਵਿੱਚ ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਹਨ। ਉਥੇ ਹੀ ਹੁਣ ਹਲਵਾਈ ਦੀ ਦੁਕਾਨ ਉੱਪਰ ਵੀ ਕੁਝ ਨਵੇਂ ਨਿਯਮ ਲਾਗੂ ਹੋ ਗਏ ਹਨ।ਤੁਹਾਨੂੰ ਦੱਸ ਦੇਈਏ ਕਿ ਇਸ ਨਵੇਂ ਨਿਯਮ ਦੇ ਅਨੁਸਾਰ ਪੁਰਾਣੀ ਮਠਿਆਈ ਵੇਚਣ ਵਾਲੇ ਦੁਕਾਨਦਾਰ ਤੇ ਵੱਧ ਤੋਂ ਵੱਧ 2 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਭਾਰਤ ਵਿਚ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSCI-safety and standards authority of India ) ਵੱਲੋਂ ਅਕਤੂਬਰ ਤੋਂ ਦੇਸ਼ ਭਰ ਵਿੱਚ ਮਠਿਆਈ ਤੇ ਇਕ ਨਵਾਂ ਨਿਯਮ ਲਾਗੂ ਹੋ ਗਿਆ ਹੈ।

Covid-19 ਦੇ ਚਲਦਿਆਂ ਹੋਇਆਂ ਇਹ ਨਿਯਮ ਜੂਨ ਦੇ ਵਿੱਚ ਲਾਗੂ ਕੀਤਾ ਜਾਣਾ ਸੀ। ਕਰੋਨਾ ਦੇ ਕਾਰਨ ਇਸ ਨੂੰ ਹੁਣ ਅਕਤੂਬਰ ਦੇ ਵਿੱਚ ਲਾਗੂ ਕਰ ਦਿਤਾ ਗਿਆ ਹੈ। ਫੂਡ ਸੇਫਟੀ ਸਟੈਂਡਰਡ ਅਥੌਰਿਟੀ ਇੰਡੀਆ ਵੱਲੋਂ ਇਹ ਨਿਯਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਲਾਗੂ ਕੀਤਾ ਗਿਆ ਹੈ।ਕਿਉਂਕਿ ਬਹੁਤ ਜਗ੍ਹਾ ਤੇ ਹਲਵਾਈ ਦੀ ਦੁਕਾਨ ਵਿਚ ਪਹਿਲੇ ਹੀ ਦਿਨ ਇਹ ਵੇਖਿਆ ਗਿਆ ਕਿ ਮਠਿਆਈ ਦੀ ਕੋਈ ਵੀ ਐਕਸਪਾਇਰੀ ਡੇਟ ਲਿਖੀ ਹੋਈ ਨਹੀਂ ਸੀ ।ਫਿਰ ਵੀ ਫੂਡ ਰੈਗੂਲੇਟਰ FSSCI ਨੇ ਕੋਈ ਕਾਰਵਾਈ ਨਹੀਂ ਕੀਤੀ ।ਪਰ ਖਰਾਬ ਮਿੱਠਿਆਈ ਦਾ ਅਸਰ ਲੋਕਾਂ ਦੀ ਸਿਹਤ ਤੇ ਪੈਂਦਾ ਹੈ

Fssci ਵੱਲੋ ਇਹ ਕਦਮ ਲੋਕਾਂ ਦੀ ਸਿਹਤ ਨੂੰ ਮੱਦੇਨਜਰ ਰੱਖਦੇ ਹੋਏ ਚੁੱਕਿਆ ਗਿਆ ਹੈ । ਕਿਉਕਿ ਕੁੱਝ ਦੁਕਾਨਦਾਰ ਪੁਰਾਣੀ ਮਿਠਾਈ ਵੇਚ ਦਿੰਦੇ ਹਨ।ਇਸ ਲਈ ਇਹ ਨਿਯਮ ਜਾਰੀ ਕੀਤਾ ਗਿਆ ਹੈ । ਇਸ ਨਿਯਮ ਨਾਲ ਛੋਟੇ ਦੁਕਾਨਦਾਰ ਕਾਫੀ ਮੁਸਕਿਲ ਵਿਚ ਵੇਖੇ ਜਾ ਰਹੇ ਹਨ । ਇਸ ਤਰ੍ਹਾਂ ਹੀ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਇਕ ਵਪਾਰੀ ਕਮਲੇਸ਼ ਪਾਲ ਨੇ ਕਿਹਾ ਕਿ ਇਹ ਫੈਸਲਾ ਛੋਟੇ ਕਾਰੋਬਾਰੀਆਂ ਲਈ ਕਾਫੀ ਤਣਾਅ ਵਾਲਾ ਹੈ। ਉਨ੍ਹਾਂ ਕਿਹਾ ਕਿ ਐਕਸਪਾਇਰੀ ਡੇਟ ਬਣਾਉਣ ਸਮੇਂ ਹੀ ਤੈਅ ਕਰ ਦਿੱਤੀ ਜਾਂਦੀ ਹੈ। ਕਿਉਂਕਿ ਕੋਈ ਵੀ ਦੁਕਾਨਦਾਰ ਇਹ ਨਹੀਂ ਚਾਹੁੰਦਾ ਕਿ ਉਸ ਦੀ ਮਠਿਆਈ ਖਰਾਬ ਹੋਵੇ, ਜਾਂ ਉਹ ਮਾੜੀ ਚੀਜ਼ ਵੇਚੇ ।

ਹਰ ਮਿਠਾਈ ਦੇ ਉੱਪਰ ਉਸ ਦੀ ਐਕਸਪਾਇਰੀ ਡੇਟ ਜਰੂਰੀ ਕਰ ਦਿੱਤੀ ਗਈ ਹੈ । ਚਾਹੇ ਉਹ ਇਕ ਦਿਨ ਲੀ ਹੋਵੇ ਜਾਂ ਦੋ ਦਿਨ ਲਈ।

Check Also

ਸੋਨਾ ਖਰੀਦਣ ਵਾਲਿਆਂ ਲਈ ਮਾੜੀ ਖਬਰ, ਵੱਧ ਸਕਦੀ ਹੈ ਕੀਮਤ- ਸਰਕਾਰ ਨੇ ਵਧਾਇਆ ਟੈਕਸ

ਆਈ ਤਾਜ਼ਾ ਵੱਡੀ ਖਬਰ  ਦੇਸ਼ ਅੰਦਰ ਕਰੋਨਾ ਦੇ ਖਤਰੇ ਨੂੰ ਨੂੰ ਦੇਖਦੇ ਹੋਏ ਸਰਕਾਰ ਵੱਲੋਂ …