Breaking News

ਸਾਵਧਾਨ : ਇਸ ਪਿੰਡ ਕੁਝ ਦਿਨਾਂ ਚ ਹੀ ਇਸ ਤਰਾਂ 9 ਬੱਚਿਆਂ ਦੀ ਰਹਸਮਈ ਬੁਖਾਰ ਨਾਲ ਹੋ ਗਈ ਮੌਤ – ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿੱਥੇ ਕੋਰੋਨਾ ਦਾ ਅਸਰ ਅਜੇ ਘੱਟ ਨਹੀਂ ਹੋਇਆ ਹੈ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਅਤੇ ਨਾਲ ਹੀ ਸਰਕਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਅਜੇ ਕਰੋਨਾ ਨੂੰ ਖਤਮ ਹੋਇਆ ਨਾ ਸਮਝਿਆ ਜਾਵੇ ਕਿਉਕਿ ਕਰੋਨਾ ਦੀ ਅਗਲੀ ਲਹਿਰ ਵੀ ਦੇਸ਼ ਵਿੱਚ ਆ ਸਕਦੀ ਹੈ। ਦੇਸ਼ ਅੰਦਰ ਕਰੋਨਾ ਟੀਕਾਕਰਣ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਸ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ। ਉਥੇ ਹੀ ਦੇਸ਼ ਦੀ ਸਰਕਾਰ ਵੱਲੋਂ ਵੀ ਵੱਖ ਵੱਖ ਸੂਬਿਆਂ ਨੂੰ ਕਰੋਨਾ ਦੀ ਸਥਿਤੀ ਦੇ ਅਨੁਸਾਰ ਫ਼ੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਉਥੇ ਹੀ ਦੇਸ਼ ਅੰਦਰ ਇਕ ਤੋਂ ਬਾਅਦ ਇਕ ਹੋਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਇਸ ਪਿੰਡ ਵਿਚ 9 ਬੱਚਿਆਂ ਦੀ ਰਹੱਸਮਈ ਬੁਖਾਰ ਕਾਰਨ ਮੌਤ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਰਿਆਣਾ ਦੇ ਪਲਵਲ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਜ਼ਿਲ੍ਹੇ ਦੇ ਇੱਕ ਮਿਰਚ ਨਾਂਅ ਦੇ ਪਿੰਡ ਵਿੱਚ ਬਹੁਤ ਸਾਰੇ ਲੋਕਾਂ ਨੂੰ ਰਹੱਸਮਈ ਬੁਖਾਰ ਹੋਇਆ ਹੈ। ਜਿੱਥੇ ਵਧੇਰੇ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਵਿੱਚੋਂ 9 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜਿਸ ਕਾਰਨ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਗਿਆ ਹੈ ਕਿ ਇਸ ਪਿੰਡ ਦੇ 44 ਲੋਕਾਂ ਨੂੰ ਰਹੱਸਮਈ ਬੁਖਾਰ ਹੋਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਸੀ। ਜਿਨ੍ਹਾਂ ਵਿੱਚੋਂ 35 ਲੋਕ ਅਜਿਹੇ ਹਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਇਸ ਪਿੰਡ ਵਿੱਚ ਜਿੱਥੇ 3000 ਲੋਕ ਰਹਿੰਦੇ ਹਨ। ਉਥੇ ਹੀ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਗੰਦਗੀ ਫੈਲਣ ਨਾਲ ਵਾਇਰਸ ਦੀ ਇਨਫੈਕਸ਼ਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡ ਵਿੱਚੋ ਮਲੇਰੀਆ ਅਤੇ ਡੇਂ-ਗੂ ਦੇ ਨਮੂਨੇ ਵੀ ਡਾਕਟਰਾਂ ਵੱਲੋਂ ਲਏ ਗਏ ਹਨ। ਤਾਂ ਜੋ ਪਿੰਡ ਵਿਚ ਫੈਲੀ ਇਸ ਕੁਦਰਤੀ ਆਫਤ ਰਹੱਸਮਈ ਬੁਖਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਇਸ ਰਹੱਸਮਈ ਬੁਖਾਰ ਦੀ ਚਪੇਟ ਵਿੱਚ ਆਉਣ ਵਾਲੇ ਲੋਕਾਂ ਦੀ ਜਿੱਥੇ ਮੌਤ ਹੋ ਰਹੀ ਹੈ ਉੱਥੇ ਹੀ ਉਹਨਾਂ ਵਿੱਚ ਤੋਂ ਇਲਾਵਾ ਅਤੇ ਪੈਰ ਵੀ ਸੁਜ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਰਹੀ ਹੈ। ਇਸ ਪਿੰਡ ਵਿੱਚ ਪਹਿਲਾਂ ਮਾਮਲਾ 30 ਅਗਸਤ ਨੂੰ ਸਾਹਮਣੇ ਆਇਆ ਸੀ।

ਜਿੱਥੇ ਇਸ ਦੀ ਚਪੇਟ ਵਿਚ ਆਉਣ ਵਾਲੇ ਬੱਚੇ ਦੇ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਛੇ ਸਾਲਾਂ ਪੁੱਤਰ ਸਾਕਿਬ ਇਸ ਰਹੱਸਮਈ ਬੁਖਾਰ ਦੀ ਚਪੇਟ ਵਿੱਚ ਆਇਆ ਸੀ। ਜਿਸ ਨੂੰ ਪਰਿਵਾਰ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਮੌਸਮੀ ਬੁਖਾਰ ਸਮਝ ਲਿਆ ਗਿਆ। ਜਿਸ ਤੋਂ ਬਾਅਦ ਬੱਚੇ ਦੀਆਂ ਅੱਖਾਂ ਤੇ ਬਾਹਵਾਂ ਸੁੱਜ ਗਈਆਂ। ਹਸਪਤਾਲ ਲੈ ਜਾਣ ਤੇ ਉਸਨੂੰ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਇੱਕ ਸਤੰਬਰ ਨੂੰ ਬੱਚੇ ਦੀ ਮੌਤ ਹੋ ਗਈ।

Check Also

ਪੰਜਾਬ : ਸਕੂਲਾਂ ਲਈ 29 ਅਤੇ 30 ਸਤੰਬਰ ਲਈ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ …