Breaking News

ਸਾਵਧਾਨ : ਇਥੇ ਡੀਜਲ ਜਨਰੇਟਰਾਂ ਚਲਾਉਣ ਤੇ ਸਰਕਾਰ ਨੇ ਕੱਲ੍ਹ ਤੋਂ ਲਗਾਤੀ ਪਾਬੰਦੀ , ਫੜੇ ਜਾਣ ਤੇ ਹੋਵੇਗੀ ਸਖਤ ਕਾਰਵਾਈ

ਹੁਣੇ ਆਈ ਤਾਜਾ ਵੱਡੀ ਖਬਰ

ਪ੍ਰਦੂਸ਼ਣ ਦੀ ਸਮੱਸਿਆ ਫ਼ਸਲ ਦੀ ਕਟਾਈ ਤੋਂ ਬਾਅਦ ਵੱਧ ਜਾਂਦੀ ਹੈ ਜਿਸ ਦਾ ਕਾਰਨ ਹੁੰਦਾ ਹੈ ਕਿਸਾਨਾਂ ਵੱਲੋਂ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਹਵਾਲੇ ਕਰ ਦੇਣਾ। ਜਿਸ ਨਾਲ ਵਾਤਾਵਰਨ ਤਾਂ ਪ੍ਰਦੂਸ਼ਤ ਹੁੰਦਾ ਹੀ ਹੈ ਨਾਲ ਹੀ ਖੇਤ ਦੀ ਮਿੱਟੀ ਨੂੰ ਵੀ ਨੁਕਸਾਨ ਪੁੱਜਦਾ ਹੈ। ਪੰਜਾਬ ਅਤੇ ਹਰਿਆਣਾ ਖੇਤਰਾਂ ਦਾ ਸਾਰਾ ਧੂੰਆਂ ਇਕੱਠਾ ਹੋ ਕੇ ਦਿੱਲੀ ਵੱਲ ਨੂੰ ਹੋ ਤੁਰਦਾ ਹੈ ਜਿੱਥੇ ਹਾਲਾਤ ਮੁਸ਼ਕਲ ਹੋ ਜਾਂਦੇ ਹਨ।

ਦਿੱਲੀ ਸਰਕਾਰ ਵੱਲੋਂ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਪਿਛਲੇ ਵਰ੍ਹੇ ਦਿੱਲੀ ਸਰਕਾਰ ਨੇ ਵਾਹਨਾਂ ਉਪਰ ਔਡ-ਈਵਨ ਯੋਜਨਾ ਸ਼ੁਰੂ ਕਰਕੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਵਿੱਚ ਕੀਤਾ ਸੀ। ਇਸ ਵਾਰ ਫਿਰ ਤੋਂ ਦਿੱਲੀ ਸਰਕਾਰ ਵੱਲੋਂ ਇਹ ਇਕ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰ 15 ਅਕਤੂਬਰ ਦਿਨ ਵੀਰਵਾਰ ਤੋਂ ਦਿੱਲੀ-ਐਨ.ਸੀ.ਆਰ. ਵਿੱਚ ਬੰਦ ਕਰ ਦਿੱਤੇ ਜਾਣਗੇ ਜੋ ਕਿ ਅਗਲੇ ਹੁਕਮਾਂ ਤੱਕ ਬੰਦ ਹੀ ਰਹਿਣ ਦਿੱਤਾ ਜਾਵੇਗਾ।

ਕੁਝ ਅਦਾਰਿਆਂ ਜਿਵੇਂ ਕਿ ਹਸਪਤਾਲ, ਰੇਲਵੇ ਅਤੇ ਜ਼ਰੂਰੀ ਸੇਵਾਵਾਂ ਵਾਲਿਆਂ ਨੂੰ ਡੀਜ਼ਲ ਜਨਰੇਟਰ ਚਲਾਉਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਇਨਸਾਨ ਡੀਜ਼ਲ ਜਨਰੇਟਰ ਨੂੰ ਵਰਤੇਗਾ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਡੀ.ਪੀ.ਸੀ.ਸੀ. ਨੇ ਦੱਸਿਆ ਕਿ ਡੀਜ਼ਲ, ਪੈਟਰੋਲ ਅਤੇ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਜਨਰੇਟਰਾਂ ‘ਤੇ ਦਿੱਲੀ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਪਾਬੰਦੀ ਨੂੰ ਪ੍ਰਦੂਸ਼ਨ ਦੇ ਨਾਲ ਸੰਬੰਧਤ ਮਸਲਿਆਂ ਨੂੰ ਹੱਲ ਕਰਨ ਲਈ ਲਗਾਇਆ ਗਿਆ ਹੈ। 6 ਅਕਤੂਬਰ ਨੂੰ ਵਾਤਾਵਰਣ ਸੁਰੱਖਿਆ ਅਤੇ ਪ੍ਰਦੂਸ਼ਣ ਕੰਟਰੋਲ ਅਥਾਰਿਟੀ ਨੇ ਦਿੱਲੀ ਅਤੇ ਐਨ.ਸੀ.ਆਰ. ਦੇ ਸ਼ਹਿਰਾਂ ਨਾਲ ਸਬੰਧਤ ਸੂਬਾ ਸਰਕਾਰਾਂ ਨੂੰ ਇਹ ਆਖਿਆ ਗਿਆ ਸੀ ਕਿ ਡੀਜ਼ਲ ਜਨਰੇਟਰ ਉਪਰ ਪੂਰਨ ਪਾਬੰਦੀ 15 ਅਕਤੂਬਰ ਤੋਂ 15 ਮਾਰਚ ਤੱਕ ਲਗਾਈ ਗਈ ਹੈ।

Check Also

ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਗੁਰਦਵਾਰਾ ਸਾਹਿਬ ਚ ਹੋਈ ਗੋਲੀਬਾਰੀ

ਆਈ ਤਾਜਾ ਵੱਡੀ ਖਬਰ  ਬਹੁਤ ਸਾਰੇ ਲੋਕ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ …