ਤਾਜਾ ਵੱਡੀ ਖਬਰ
ਇਨਸਾਨ ਸਾਰੀ ਉਮਰ ਕੰਮ ਕਰਦਾ ਹੈ ਅਤੇ ਜਦੋਂ ਉਹ ਬਜ਼ੁਰਗ ਹੋ ਜਾਂਦਾ ਹੈ ਤਾਂ ਉਸ ਨੂੰ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਸਮੇਂ ਵਿੱਚ ਉਸ ਦਾ ਸਹਾਰਾ ਉਸਦਾ ਪਰਿਵਾਰ ਹੁੰਦਾ ਹੈ। ਪਰ ਇਸ ਦੇ ਨਾਲ ਹੀ ਉਸ ਨੂੰ ਮਿਲਣ ਵਾਲੀ ਪੈਨਸ਼ਨ ਵੀ ਉਸ ਦੀ ਚੱਲ ਰਹੀ ਜ਼ਿੰਦਗੀ ਨੂੰ ਸਹਾਰਾ ਦਿੰਦੀ ਹੈ। ਪੈਨਸ਼ਨ ਵਾਸਤੇ ਬਜ਼ੁਰਗਾਂ ਨੂੰ ਆਮ ਤੌਰ ਉੱਪਰ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ ਅਤੇ ਕਈ ਵਾਰ ਉਹਨਾਂ ਨੂੰ ਘਰ ਤੋਂ ਕਾਫੀ ਦੂਰ ਵੀ ਜਾਣਾ ਪੈਂਦਾ ਹੈ।
ਪਰ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਹੁਣ ਘਰ ਬੈਠੇ ਹੀ ਪੈਨਸ਼ਨ ਨਾਲ ਜੁੜੇ ਇਹ ਕੰਮ ਕੀਤੇ ਜਾ ਸਕਦੇ ਹਨ। ਹਰ ਸਾਲ ਆਪਣੀ ਪੈਨਸ਼ਨ ਨੂੰ ਜਾਰੀ ਰੱਖਣ ਲਈ ਪੈਨਸ਼ਨਰਾਂ ਵੱਲੋਂ ਨਵੰਬਰ ਮਹੀਨੇ ਵਿੱਚ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਇਆ ਜਾਂਦਾ ਹੈ ਤਾਂ ਜੋ ਸਰਕਾਰ ਨੂੰ ਉਨ੍ਹਾਂ ਦੀ ਸਲਾਮਤੀ ਦੀ ਖ਼ਬਰ ਰਹੇ। ਪਰ ਇਸ ਵਾਰ ਕੋਰੋਨਾ ਦੀ ਬਿਮਾਰੀ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਨਿਯਮ ਵਿੱਚ ਕੁੱਝ ਢਿੱਲ ਕਰ ਦਿੱਤੀ ਹੈ।
ਇਸ ਬਾਰੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਸਾਰੇ ਪੈਨਸ਼ਨ ਧਾਰਕ ਇਸ ਵਾਰ ਆਪਣੇ ਜੀਵਨ ਸਰਟੀਫਿਕੇਟ 1 ਨਵੰਬਰ ਤੋਂ ਲੈ ਕੇ 31 ਦਸੰਬਰ ਤੱਕ ਜਮ੍ਹਾਂ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਅਪਾਹਜਾਂ ਅਤੇ ਬਜ਼ੁਰਗਾਂ ਨੂੰ ਜੀਵਨ ਸਰਟੀਫਿਕੇਟ ਲੈਣ ਲਈ ਘਰੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ। ਇਸ ਵਾਰ ਸਹੂਲਤ ਨੂੰ ਆਸਾਨ ਕਰਨ ਲਈ ਇੰਡੀਅਨ ਪੋਸਟਰਲ ਪੇਮੈਂਟ ਬੈਂਕ ਘਰ ਪਹੁੰਚ ਦੀ ਸੁਵਿਧਾ ਦੇ ਰਿਹਾ ਹੈ।
ਹੁਣ ਸਾਰੇ ਸੀਨੀਅਰ ਪੈਨਸ਼ਨ ਧਾਰਕ ਜੀਵਨ ਸਟੀਫਿਕੇਟ ਜਮਾਂ ਕਰਵਾਉਣ ਲਈ ਆਪਣੇ ਨਜ਼ਦੀਕੀ ਪੋਸਟ ਮੈਨ ਨੂੰ ਸੰਪਰਕ ਕਰ ਸਕਦੇ ਹਨ। ਜਿਸ ਤੋਂ ਬਾਅਦ ਉਹ ਤੁਹਾਡੇ ਘਰ ਪਹੁੰਚ ਕੇ ਡਿਜ਼ੀਟਲ ਮਾਧਿਅਮ ਰਾਹੀਂ ਤੁਹਾਡਾ ਲਾਈਫ ਸਰਟੀਫਿਕੇਟ ਬਣਾ ਦੇਵੇਗਾ। ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ 70 ਰੁਪਏ ਵਿੱਚ ਸਰਟੀਫਿਕੇਟ ਬਣਾ ਸਕੋਗੇ। ਇਹ ਸਰਟੀਫਿਕੇਟ ਬਣਾਉਣ ਲਈ ਸੀਨੀਅਰ ਪੈਨਸ਼ਨਰ ਕੋਲ ਆਧਾਰ ਕਾਰਡ, ਪੀਪੀਓ ਨੰਬਰ ਅਤੇ ਮੋਬਾਇਲ ਨੰਬਰ ਦਾ ਹੋਣਾ ਲਾਜ਼ਮੀ ਹੋਵੇਗਾ ਅਤੇ ਇਸ ਜਾਣਕਾਰੀ ਨੂੰ ਪੋਸਟਮੈਨ ਦੁਆਰਾ ਡਿਜ਼ੀਟਲ ਮਾਧਿਅਮ ਰਾਹੀਂ ਭਰ ਕੇ ਜੀਵਨ ਸਰਟੀਫਿਕੇਟ ਬਣਾ ਦਿੱਤਾ ਜਾਵੇਗਾ। ਇਹ ਜਾਰੀ ਕੀਤਾ ਗਿਆ ਸਰਟੀਫਿਕੇਟ ਖੁਦ-ਬ-ਖੁਦ ਪੈਨਸ਼ਨ ਜਾਰੀ ਕਰਨ ਵਾਲੇ ਸਬੰਧਤ ਵਿਭਾਗ ਦੇ ਨਾਲ ਜੁੜ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …