Breaking News

ਸਰਕਾਰ ਦੀ ਸਖਤ ਚੇਤਾਵਨੀ – ਅਗਲੇ 3 ਮਹੀਨੇ ਕੋਰੋਨਾ ਪੈ ਸਕਦਾ ਹੈ ਭਾਰੀ ਕਿਓੰਕੇ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਚਾਈਨਾ ਤੋਂ ਚਲ ਕੇ ਸਾਰੀ ਦੁਨੀਆਂ ਦੇ ਵਿਚ ਆਪਣੇ ਪੈਰ ਪਸਾਰ ਲੈ ਹਨ। ਸੰਸਾਰ ਤੇ ਰੋਜਾਨਾ ਲੱਖਾਂ ਦੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਅਤੇ ਹਜਾਰਾਂ ਲੋਕਾਂ ਦੀ ਮੌਤ ਇਸ ਵਾਇਰਸ ਦੀ ਵਜ੍ਹਾ ਦੇ ਨਾਲ ਹੋ ਰਹੀ ਹੈ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਇਸ ਵਾਇਰਸ ਨੂੰ ਰੋਕਣ ਲਈ ਕਈ ਤਰਾਂ ਦੇ ਉਪਾਅ ਕਰ ਰਹੀਆਂ ਹਨ ਪਰ ਇਹ ਵਾਇਰਸ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ। ਸੰਸਾਰ ਭਰ ਦੇ ਵਿਗਿਆਨੀ ਇਸ ਵਾਇਰਸ ਦੀ ਵੈਕਸੀਨ ਬਣਾਉਣ ਵਿਚ ਵੀ ਲਗੇ ਹੋਏ ਹਨ।

ਕੋਰੋਨਾ ਵਾਇਰਸ ਕਾਰਨ ਆਉਣ ਵਾਲੇ ਦਿਨਾਂ ‘ਚ ਸਥਿਤੀ ਕਾਫੀ ਨਾਜ਼ੁਕ ਰਹਿਣ ਵਾਲੀ ਹੈ। ਸਰਕਾਰ ਨੇ ਲੋਕਾਂ ਨੂੰ ਕਿਹਾ ਕਿ ਹਰ ਸਾਲ 3 ਮਹੀਨੇ ਬਚ ਕੇ ਰਹਿਣ। ਇਸ ਦਰਮਿਆਨ ਅੱਜ ਪੀਐਮ ਮੋਦੀ ਉਨ੍ਹਾਂ ਸੱਤ ਸੂਬਿਆਂ ਦੀ ਸਮੀਖਿਆ ਬੈਠਕ ਕਰਨ ਜਾ ਰਹੇ ਹਨ, ਜਿੱਥੇ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਹਨ। ਸਰਦੀਆਂ ਦੇ ਮੌਸਮ ‘ਚ ਕੋਰੋਨਾ ਦਾ ਖ – ਤ- ਰਾ ਵਧ ਸਕਦਾ ਹੈ।

ਇਸ ਲਈ ਸਰਕਾਰ ਕਹਿ ਰਹੀ ਹੈ ਕਿ ਅਗਲੇ ਤਿੰਨ ਮਹੀਨੇ ਇਨਫੈਕਸ਼ਨ ਦੇ ਲਿਹਾਜ਼ ਤੋਂ ਖਤਰਨਾਕ ਹਨ। ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਨੇ ਕਿਹਾ, ‘ਅਗਲੇ ਮਹੀਨਿਆਂ ‘ਚ ਸਾਡੀ ਲੜਾਈ ਇਕ ਦੂਜੀ ਡਾਇਮੈਂਸ਼ਨ ‘ਚ ਪਹੁੰਚ ਰਹੀ ਹੈ। ਸਰਦੀਆਂ ਦੀ ਸੀਜ਼ਨ ਹੈ, ਤਿਉਹਾਰਾਂ ਦਾ ਸੀਜ਼ਨ ਹੈ।’ਸਰਕਾਰ ਕਹਿ ਰਹੀ ਹੈ ਕਿ ਇਹ ਸਥਿਤੀ ਕੋਰੋਨਾ ਦੇ ਲਿਹਾਜ਼ ਤੋਂ ਬੇਹੱਦ ਸੰਵੇਦਨਸ਼ੀਲ ਹੈ। ਇਸ ਲਈ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤਕ ਵੈਕਸੀਨ ਨਹੀਂ ਆਉਂਦੀ ਉਦੋਂ ਤਕ ਸੋਸ਼ਲ ਮੀਡੀਆ ਡਿਸਟੈਂਸ ਬਣਾ ਕੇ ਤੇ ਮਾਸਕ ਪਹਿਨ ਕੇ ਰੱਖੋ।

ਭਾਰਤ ‘ਚ ਮੰਗਲਵਾਰ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਸੰਖਿਆ 55 ਲੱਖ ਤੋਂ ਪਾਰ ਹੋ ਚੁੱਕੀ ਹੈ। ਪਿਛਲੇ ਕੁਝ ਦਿਨਾਂ ਤੋਂ ਔਸਤ 90 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਪਰ ਚੰਗੀ ਖਬਰ ਇਹ ਹੈ ਕਿ ਦੇਸ਼ ‘ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆਂ ਵਧ ਰਹੀ ਹੈ। ਖੁਦ ਸਿਹਤ ਮੰਤਰਾਲੇ ਵੱਲੋਂ ਅਜਿਹੇ ਅੰਕੜੇ ਜਾਰੀ ਕੀਤੇ ਗਏ।

ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਦੇ 7 ਸੂਬਿਆਂ ‘ਚ ਕੋਰੋਨਾ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਸੂਬਿਆਂ ‘ਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਪੰਜਾਬ ਅਤੇ ਦਿੱਲੀ ਸ਼ਾਮਲ ਹੈ। ਇਨਾਂ ਸੱਤ ਸੂਬਿਆਂ ਦੇ ਨਾਲ ਪੀਐਮ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰੋਨਾ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਬੈਠਕ ਕਰਨ ਜਾ ਰਹੇ ਹਨ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …