Breaking News

ਸਮੁੰਦਰ ਕਿਨਾਰਿਓ ਮਿਲੀ ਇਹ ਅਨੋਖੀ ਚੀਜ ਘਰੇ ਲੈ ਗਈਆਂ ਮਾਂ ਧੀ- ਫਿਰ ਘਰੇ ਪਈਆਂ ਭਾਜੜਾਂ

ਆਈ ਤਾਜਾ ਵੱਡੀ ਖਬਰ

ਜ਼ਿੰਦਗੀ ਵਿਚ ਵਰਤੀਆਂ ਗਈਆਂ ਸਾਵਧਾਨੀਆਂ ਹੀ ਮਨੁੱਖ ਨੂੰ ਪੂਰੀ ਉਮਰ ਸੁਰੱਖਿਅਤ ਰੱਖਦੀਆਂ ਹਨ। ਜਦੋਂ ਕਦੇ ਕੋਈ ਮਨੁੱਖ ਇਨ੍ਹਾਂ ਸਾਵਧਾਨੀਆਂ ਦੀ ਉਲੰਘਣਾ ਕਰਦਾ ਹੈ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਂਦੇ ਹਨ। ਕਈ ਵਾਰ ਤਾਂ ਇਹ ਨਤੀਜੇ ਇੰਨੇ ਬੁਰੇ ਹੁੰਦੇ ਹਨ ਇਨਸਾਨ ਦੀ ਜਾਨ ਤਕ ਚਲੀ ਜਾਂਦੀ ਹੈ। ਸੁਰੱਖਿਆ ਕਾਰਨਾਂ ਨੂੰ ਲੈ ਕੇ ਕਿਸੇ ਵੀ ਅਣਜਾਣ ਚੀਜ਼ ਨੂੰ ਨਾ ਛੂਹਣ ਦੀ ਗੱਲ ਵੱਖ ਵੱਖ ਵਿਭਾਗਾਂ ਵੱਲੋਂ ਆਖੀ ਜਾਂਦੀ ਹੈ ਇਸਨੂੰ ਅੱਖੋਂ ਪਰੋਖੇ ਕਰਕੇਬ੍ਰਿਟੇਨ ਦੀ ਰਹਿਣ ਵਾਲੀ ਮਾਂ-ਧੀ ਆਪਣੇ ਘਰ ਅਣਜਾਣ ਚੀਜ਼ ਚੁੱਕ ਲਿਆਈਆਂ।

ਜਦੋਂ ਇਸ ਚੀਜ਼ ਨੂੰ ਕਿਚਨ ਵਿਚ ਲਿਆ ਕੇ ਰੱਖਿਆ ਗਿਆ ਤਾਂ ਇਸ ਵਿੱਚ ਧਮਾਕਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਇਲਾਕੇ ਵਿੱਚ ਰਹਿਣ ਵਾਲੀ 38 ਸਾਲਾਂ ਮਾਂ ਜੋਡੀ ਕਰੂਜ਼ ਅਤੇ ਉਸ ਦੀ 9 ਸਾਲਾ ਬੇਟੀ ਈਸਾਬੈੱਲ ਨੂੰ ਸਮੁੰਦਰ ਕਿਨਾਰੇ ਇੱਕ ਅਨੋਖੀ ਚੀਜ਼ ਮਿਲੀ ਜਿਹੜੀ ਕਿ ਦੂਜੇ ਵਿਸ਼ਵ ਯੁੱਧ ਦਾ ਇੱਕ ਗ੍ਰਨੇਡ ਸੀ। ਪਰ ਇਨ੍ਹਾਂ ਦੋਹਾਂ ਨੂੰ ਲੱਗਾ ਕਿ ਇਹ ਕਿਸੇ ਜੰਗਲੀ ਜੀਵ ਦੀ ਹੱਡੀ ਹੈ। ਇਸ ਕਾਰਨ ਇਹ ਦੋਵੇਂ ਜਣੀਆਂ 80 ਸਾਲ ਪੁਰਾਣੇ ਗ੍ਰਨੇਡ ਨੂੰ ਚੁੱਕ ਕੇ ਆਪਣੇ ਨਾਲ ਘਰੇ ਲੈ ਆਈਆਂ।

ਇਸ ਘਟਨਾ ਬਾਰੇ ਗੱਲ ਬਾਤ ਕਰਦੇ ਹੋਏ ਜੋਡੀ ਨੇ ਡੇਲੀ ਮੇਲ ਨੂੰ ਦੱਸਿਆ ਕਿ ਮੈਂ ਇਸ ਦੀਆਂ ਤਸਵੀਰਾਂ ਨੂੰ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਉਪਰ ਸਾਂਝਾ ਕੀਤਾ ਤਾਂ ਕਿ ਪਤਾ ਚੱਲ ਸਕੇ ਇਹ ਕੀ ਚੀਜ਼ ਹੈ‌। ਪਰ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਇਹ ਇੱਕ ਗ੍ਰ-ਨੇ-ਡ ਹੈ। ਰਿਸਰਚ ਕਰਨ ਲਈ ਜਦੋਂ ਮੈਂ ਇਸ ਦੇ ਵਿੱਚ ਪਿੰਨ ਲਗਾਇਆ ਤਾਂ ਇਸ ਦਾ ਇੱਕ ਹਿੱਸਾ ਪਿਘਲਣ ਲੱਗਾ ਜੋ ਬਾਅਦ ਵਿੱਚ ਅੱਗ ਦੇ ਗੋ- ਲੇ ਵਿੱਚ ਤਬਦੀਲ ਹੋ ਗਿਆ।

ਜਿਸ ਨਾਲ ਪੂਰੇ ਡਰਾਇੰਗ ਰੂਮ ਵਿਚ ਧੂੰਆਂ ਛਾ ਗਿਆ। ਮੈਂ ਇਸ ਨੂੰ ਚੁੱਕ ਕੇ ਰਸੋਈ ਦੇ ਸਿੰਕ ਵਿਚ ਸੁੱਟ ਦਿੱਤਾ ਜਿੱਥੇ ਇਸ ਵਿਚ ਧ-ਮਾ-ਕਾ ਹੋ ਗਿਆ। ਅੱਗ ਬੁਝਾਉਣ ਦੇ ਲਈ ਪਹੁੰਚੇ ਫਾਇਰਮੈਨ ਨੇ ਕਿਹਾ ਹੈ ਕਿ ਇਹ ਇੱਕ ਗਰਨੇਡ ਹੈ ਪਰ ਆਮ ਤੌਰ ਤੇ ਇੱਕ ਬਚਾਅ ਪਰਤ ਚੜ੍ਹੀ ਹੁੰਦੀ ਹੈ। ਜੋਡੀ ਨੇ ਆਪਣੇ ਦੋਸਤਾਂ ਦੇ ਨਾਲ ਵਾਅਦਾ ਕੀਤਾ ਕਿ ਅੱਗੇ ਤੋਂ ਉਹ ਕਦੇ ਵੀ ਕਿਸੇ ਅਣਜਾਣੇ ਚੀਜ਼ ਨੂੰ ਆਪਣੇ ਘਰ ਨਹੀਂ ਲੈ ਕੇ ਆਵੇਗੀ।

Check Also

ਵਿਆਹ ਦੇ ਮਹਿਜ 4 ਦਿਨ ਬਾਅਦ ਹੀ ਲਾੜੀ ਨੇ ਕੀਤਾ ਅਜਿਹਾ ਕਾਰਾ, ਪਰਿਵਾਰ ਦੀਆਂ ਖੁਸ਼ੀਆਂ ਵਿਚ ਹੋਈ ਜੱਗੋਂ ਤੇਰਵੀ

ਤਾਜਾ ਵੱਡੀ ਖਬਰ  ਸਮੇਂ ਸਮੇਂ ਤੇ ਜਿੱਥੇ ਧੋਖਾ-ਧੜੀ ਵਰਗੇ ਮਾਮਲਿਆਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ …