ਆਈ ਤਾਜਾ ਵੱਡੀ ਖਬਰ
ਚਾਈਨਾ ਦੇ ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ ਇਸ ਦੇ ਕਰਕੇ ਹਜਾਰਾਂ ਲੋਕਾਂ ਦੀ ਰੋਜਾਨਾ ਜਾਨ ਜਾ ਰਹੀ ਹੈ। ਇਸ ਵਾਇਰਸ ਦਾ ਕਰਕੇ ਸਾਰੀ ਦੁਨੀਆਂ ਵਿਚ ਤਕਰੀਬਨ ਸਕੂਲ ਬੰਦ ਪਏ ਹਨ। ਹੁਣ ਸਕੂਲਾਂ ਦੇ ਬਾਰੇ ਵਿਚ ਇਕ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਹਰ ਕੋਈ ਹੈਰਾਨ ਹੋ ਰਿਹਾ ਹੈ।
ਨਵੀਂ ਦਿੱਲੀ: ਭਾਰਤ ਸਰਕਾਰ ਨੇ 31 ਅਗਸਤ ਤੱਕ ਅਨਲੌਕ-3 ਵਿੱਚ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਅਸਾਮ ਸਰਕਾਰ ਨੇ 1 ਸਤੰਬਰ ਤੋਂ ਸਕੂਲਾਂ ਤੇ ਵਿਦਿਅਕ ਸੰਸਥਾਵਾਂ ਨੂੰ ਮੁੜ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਹੈ। ਹਾਲਾਂਕਿ ਅੰਤਮ ਫੈਸਲਾ ਕੇਂਦਰ ਸਰਕਾਰ ਦੇ ਨਿਰਦੇਸ਼ ‘ਤੇ ਨਿਰਭਰ ਕਰਦਾ ਹੈ। ਅਸਾਮ ਦੇ ਸਿੱਖਿਆ ਮੰਤਰੀ ਹਿਮਾਂਟਾ ਵਿਸ਼ਵ ਸਰਮਾ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਪੂਰੀ ਯੋਜਨਾ ਬਾਰੇ ਦੱਸਿਆ।
ਸਰਮਾ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਸਾਰੇ ਅਧਿਆਪਕਾਂ ਤੇ ਸਟਾਫ ਨੂੰ ਪਹਿਲਾਂ ਟੈਸਟ ਕਰਵਾਉਣਾ ਪਏਗਾ। ਸਿੱਖਿਆ ਤੇ ਸਿਹਤ ਵਿਭਾਗ 23 ਅਗਸਤ ਤੋਂ 30 ਅਗਸਤ ਤੱਕ ਟੈਸਟ ਕਰਵਾਉਣ ਲਈ ਤਾਲਮੇਲ ਕਰਨਗੇ।” ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਸ਼ੁਰੂਆਤੀ ਯੋਜਨਾ ਤਿਆਰ ਕੀਤੀ ਹੈ, ਪਰ ਪਹਿਲੇ ਮਾਪਿਆਂ ਤੇ ਹੋਰ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਣੇ ਚਾਹੀਦੇ ਹਨ ਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਅਧਾਰ ‘ਤੇ ਇਸ ਨੂੰ ਲਾਗੂ ਕੀਤਾ ਜਾਵੇਗਾ।”
ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਸਤਾਵ ਸਿੱਖਿਆ ਵਿਭਾਗ ਦੀ ਵੈਬਸਾਈਟ ‘ਤੇ ਅਪਲੋਡ ਕੀਤੇ ਜਾਣਗੇ ਅਤੇ ਲੋਕ 20 ਅਗਸਤ ਤੱਕ ਸੁਝਾਅ ਦੇ ਸਕਦੇ ਹਨ। ਦੱਸ ਦਈਏ ਕਿ ਸਰਮਾ ਨੇ ਕਿਹਾ ਕਿ ਚੌਥੀ ਜਮਾਤ ਤੱਕ ਦੇ ਸਕੂਲ ਸਤੰਬਰ ਦੇ ਅੰਤ ਤੱਕ ਬੰਦ ਰਹਿਣਗੇ। 5ਵੀਂ ਤੋਂ 8ਵੀਂ ਜਮਾਤ ਦੀਆਂ ਕਲਾਸਾਂ ਖੇਡ ਮੈਦਾਨਾਂ ਜਾਂ ਹੋਰ ਖੁੱਲੇ ਸਥਾਨਾਂ ‘ਤੇ ਲਾਈਆਂ ਜਾਣਗੀਆਂ। ਕਲਾਸ ਨੂੰ ਬੱਚਿਆਂ ਦੇ 15 ਭਾਗਾਂ ਵਿੱਚ ਵੰਡਿਆ ਜਾਵੇਗਾ ਤੇ ਇੱਕ ਸਮੇਂ ਵਿੱਚ ਬਹੁਤ ਸਾਰੇ ਵਿਦਿਆਰਥੀ ਹੋਣਗੇ।
ਇਸ ਦੇ ਨਾਲ ਹੀ 9ਵੀਂ ਤੋਂ 11ਵੀਂ ਕਲਾਸ ਦੇ ਵਿਦਿਆਰਥੀ ਹਫ਼ਤੇ ਵਿੱਚ ਦੋ ਦਿਨ ਕਲਾਸਰੂਮ ਦੇ ਅੰਦਰ ਪੜ੍ਹਨਗੇ। ਇੱਕੋ ਸਮੇਂ ਕਲਾਸ ਵਿਚ ਸਿਰਫ 15 ਵਿਦਿਆਰਥੀ ਮੌਜੂਦ ਹੋਣਗੇ। ਜਦਕਿ 10ਵੀਂ ਤੇ 12ਵੀਂ ਦੇ ਵਿਦਿਆਰਥੀ ਹਫ਼ਤੇ ਵਿੱਚ ਚਾਰ ਦਿਨ ਕਲਾਸ ਵਿਚ ਜਾਣਗੇ। ਇੱਕ ਦਿਨ ਵਿੱਚ ਤਿੰਨ ਘੰਟੇ ਹੀ ਪੜ੍ਹਾਈ ਹੋਏਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …