Breaking News

ਸਟੇਸ਼ਨ ਤੇ ਗੀਤ ਗਾ ਕੇ ਮਸ਼ਹੂਰ ਹੋਈ ਰਾਨੂ ਮੰਡਲ ਬਾਰੇ ਆਈ ਮਾੜੀ ਖਬਰ

ਤਾਜਾ ਵੱਡੀ ਖਬਰ

ਰੇਲ ਸਟੇਸ਼ਨ ਤੇ ਗੀਤ ਗਾ ਕੇ ਮਸ਼ਹੂਰ ਹੋਈ ਰਾਨੂ ਮੰਡਲ ਨੂੰ ਬੋਲੀਵੁਡ ਵਿਚ ਸਿਧੀ ਐਂਟਰੀ ਮਿਲ ਗਈ ਸੀ ਅਤੇ ਉਹ ਪੂਰੀ ਦੁਨੀਆਂ ਵਿਚ ਮਸ਼ਹੂਰ ਵੀ ਹੋ ਗਈ ਸੀ। ਉਸਦੀ ਅਵਾਜ ਵਿਚ ਇੱਕ ਅਜੀਬ ਕ- ਸ਼ਿ – ਸ਼ ਹੈ। ਜਿਸ ਦੀ ਵਜ੍ਹਾ ਨਾਲ ਲੋਕਾਂ ਨੇ ਉਸਨੂੰ ਕਾਫੀ ਪਸੰਦ ਵੀ ਕੀਤਾ ਸੀ। ਪਰ ਉਸਦੇ ਬਾਰੇ ਵਿਚ ਮਾੜੀ ਖਬਰ ਆ ਰਹੀ ਹੈ। ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਚਾਰ ਦਿਨ ਦੀ ਚਾਂਦਨੀ ਤੋਂ ਬਾਅਦ ਰਾਨੂ ਮੰਡਲ ਦੀ ਜ਼ਿੰਦਗੀ ‘ਚ ਫਿਰ ਹਨੇਰੀ ਰਾਤ ਪਰਤ ਆਈ ਹੈ। ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਰਾਣਾਘਾਟ ਰੇਲਵੇ ਸਟੇਸ਼ਨ ‘ਤੇ ਭੀਖ ਮੰਗਣ ਸਮੇਂ ਗਾਏ ਗਏ ਇਕ ਗਾਣੇ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਨਾਲ ਰਾਨੂ ਰਾਤੋਂ-ਰਾਤ ਮਸ਼ਹੂਰ ਹੋ ਗਈ ਸੀ। ਉਨ੍ਹਾਂ ਸਿੱਧੇ ਬਾਲੀਵੁੱਡ ‘ਚ ਦਸਤਕ ਦਿੱਤੀ ਸੀ। ਮਸ਼ਹੂਰ ਸੰਗੀਤਕਾਰ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੀ ਫਿਲਮ ‘ਚ ਗਾਉਣ ਦਾ ਮੌਕਾ ਦਿੱਤਾ ਸੀ।

ਫਿਲਮ ਦਾ ਗਾਣਾ ‘ਤੇਰੀ-ਮੇਰੀ ਕਹਾਣੀ’ ਕਾਫੀ ਹਿੱਟ ਵੀ ਹੋਇਆ ਪਰ ਕਿਸਮਤ ਰਾਨੂ ‘ਤੇ ਜ਼ਿਆਦਾ ਸਮੇਂ ਤਕ ਮੇਹਰਬਾਨ ਨਹੀਂ ਰਹੀ। ਇੰਨਾ ਵੱਡਾ ਮੌਕਾ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਰਾਣਾਘਾਟ ਪਰਤਣਾ ਪਿਆ। ਹਾਲਾਂਕਿ ਸਥਾਨਕ ਸੰਗੀਤ ਪ੍ਰੋਗਰਾਮਾਂ ‘ਚ ਉਨ੍ਹਾਂ ਦੀ ਮੰਗ ਹੋਣ ਲੱਗੀ ਸੀ ਪਰ ਕੋਰੋਨਾ ਕਾਰਨ ਜਿਵੇਂ ਹੀ ਲਾਕਡਾਊਨ ਸ਼ੁਰੂ ਹੋਇਆ, ਹਾਲਤ ਹੋਰ ਵਿ- ਗ – ੜ – ਨ ਲੱਗੇ।

ਰਾਨੂ ਮੋਬਾਈਲ ਦੀ ਵਰਤੋਂ ਨਹੀਂ ਕਰਦੀ। ਇਸ ਲਈ ਉਨ੍ਹਾਂ ਨਾਲ ਸਿੱਧੇ ਤੌਰ ‘ਤੇ ਸੰਪਰਕ ਨਹੀਂ ਕੀਤਾ ਜਾ ਸਕਿਆ ਪਰ ਉਨ੍ਹਾਂ ਦੇ ਮੈਨੇਜਰ ਤਪਨ ਦਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਮੁੰਬਈ ‘ਚ ਕੋਈ ਕੰਮ ਨਹੀਂ ਮਿਲ ਰਿਹਾ। ਉਹ ਕੁਵੈਤ ਤੇ ਸਯੁੰਕਤ ਅਰਬ ਅਮੀਰਾਤ ਸਮੇਤ ਵੱਖ-ਵੱਖ ਦੇਸ਼ਾਂ ‘ਚ ਸ਼ੋਅ ਕਰ ਚੁੱਕੀ ਹੈ ਪਰ ਹੁਣ ਕਿਤੋਂ ਬੁਲਾਵਾ ਨਹੀਂ ਆ ਰਿਹਾ। ਕੋਰੋਨਾ ਕਾਰਨ ਸਥਾਨਕ ਸੱਭਿਆਚਾਰਕ ਪ੍ਰੋਗਰਾਮ ਵੀ ਬੰਦ ਹਨ। ਪਿਛਲੇ ਛੇ ਮਹੀਨ ਤੋਂ ਉਨ੍ਹਾਂ ਕੋਈ ਸਟੇਜ ਸ਼ੋਅ ਵੀ ਨਹੀਂ ਕੀਤਾ।

ਉਹ ਇਸ ਸਮੇਂ ਰਾਣਾਘਾਟ ਦੇ ਬੇਗੋਪਾਰਾ ‘ਚ ਸਥਿਤ ਆਪਣੇ ਮਾਸੀ ਦੇ ਘਰ ‘ਚ ਇਕੱਲੀ ਰਹਿ ਰਹੀ ਹੈ। ਪ੍ਰਸਿੱਧੀ ਦੀ ਛੋਟੀ ਜਿਹੀ ਮਿਆਦ ਦੌਰਾਨ ਰਾਨੂ ਨੇ ਜੋ ਕੁਝ ਕਮਾਇਆ, ਅਜੇ ਉਸੇ ਨਾਲ ਗੁਜ਼ਾਰਾ ਕਰ ਰਹੀ ਹੈ ਪਰ ਹੌਲੀ-ਹੌਲੀ ਰੁਪਏ ਖ਼ – ਤ – ਮ ਹੋ ਜਾਣਗੇ। ਉਸ ਤੋਂ ਬਾਅਦ ਕੀ ਹੋਵੇਗਾ, ਪਤਾ ਨਹੀਂ। ਦੁਰਗਾਪੂਜਾ ਦੇ ਇਕ ਐਲਬਮ ‘ਚ ਕੰਮ ਕਰਨ ਦੀ ਗੱਲ ਚੱਲ ਰਹੀ ਹੈ ਪਰ ਅਜੇ ਕੁਝ ਤੈਅ ਨਹੀਂ ਹੋਇਆ। ਤਪਨ ਦਾਸ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਾਨੂ ਨੂੰ ਘਰ ਦੇਣ ਦੀ ਗੱਲ ਕਹੀ ਗਈ ਸੀ ਪਰ ਹੁਣ ਤਕ ਇਸ ਸਬੰਧੀ ਕੁਝ ਨਹੀਂ ਕੀਤਾ ਗਿਆ।

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …