Breaking News

ਸ਼ਾਹਰੁਖ ਖਾਨ , ਸਲਮਾਨ ਨਹੀਂ ਸਗੋਂ ਅਕਸ਼ੇ ਕੁਮਾਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ‘ਚ ਸ਼ਾਮਲ, ਜਾਣੋ ਕਿੰਨੀ ਹੈ ਕਮਾਈ

ਅਕਸ਼ੇ ਕੁਮਾਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ‘ਚ ਸ਼ਾਮਲ

ਫੋਰਬਸ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸਾਲ ਕੋਰੋਨਾਵਾਇਰਸ ਸੰਕਟ ਦੇ ਦੌਰ ਵਿੱਚ ਬਾਲੀਵੁੱਡ ਤੋਂ ਸਿਰਫ ਅਕਸ਼ੇ ਕੁਮਾਰ ਹੀ ਅਜਿਹੇ ਐਕਟਰ ਹਨ ਜਿਨ੍ਹਾਂ ਨੇ ਫੋਰਬਸ ਦੀ ਟੌਪ 10 ‘ਚ ਆਪਣੀ ਥਾਂ ਬਣਾਈ ਹੈ।

ਉਂਝ ਦੱਸ ਦਈਏ ਕਿ ਫੋਰਬਸ ਮੁਤਾਬਕ, ਇਸ ਸੂਚੀ ਵਿੱਚ ਸ਼ਾਮਲ ਅਦਾਕਾਰ ਉਨ੍ਹਾਂ ਦੀ ਆਮਦਨੀ ਦੇ ਵਾਧੇ ਦੇ ਮੱਦੇਨਜ਼ਰ ਚੁਣੇ ਗਏ ਹਨ। ਬਾਲੀਵੁੱਡ ਅਭਿਨੇਤਾ ਅਕਸ਼ੇ ਇੱਕ ਸਾਲ ਵਿਚ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਕਰਨ ਲਈ ਜਾਣਿਆ ਜਾਂਦਾ ਹੈ, ਜਿਸ ਕਾਰਨ ਐਂਡੋਰਸਮੈਂਟ ‘ਚ ਅਕਸ਼ੇ ਕੁਮਾਰ ਦਾ ਕੋਈ ਮੈਚ ਨਹੀਂ ਹੈ। ਦੱਸ ਦੇਈਏ ਕਿ ਕੋਰੋਨਾ ਪੀਰੀਅਡ ਦੌਰਾਨ ਵੀ ਅਕਸ਼ੇ ਕੁਮਾਰ ਦੀਆਂ ਕਈ ਫਿਲਮਾਂ ਰਿਲੀਜ਼ ਦਾ ਇੰਤਜ਼ਾਰ ਹੋ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ੇ ਕੁਮਾਰ ਇਸ ਸਮੇਂ ਯੂਕੇ ਵਿੱਚ ਬੈਲ ਬੋਟਮ ਲਈ ਸ਼ੂਟਿੰਗ ਕਰ ਰਹੇ ਹਨ। ਅਕਸ਼ੇ ਦੀਆਂ ਫਿਲਮਾਂ ਲਕਸ਼ਮੀ ਬੰਬ, ਸੂਰਿਆਵੰਸ਼ੀ, ਪ੍ਰਿਥਵੀਰਾਜ, ਅਤਰੰਗੀ ਰੇ ਰਿਲੀਜ਼ ਹੋਣ ਵਾਲੀਆਂ ਹਨ। ਅਕਸ਼ੇ ਕੁਮਾਰ ਨੇ ਸਭ ਤੋਂ ਵੱਧ ਕਮਾਈ ਵਾਲੇ ਐਕਟਰਸ ਦੀ ਸੂਚੀ ਵਿਚ ਛੇਵਾਂ ਸਥਾਨ ਹਾਸਲ ਕੀਤਾ ਹੈ।

ਉਸਦੀ ਕੁੱਲ ਕਮਾਈ 1 ਜੂਨ 2019 ਤੋਂ 1 ਜੂਨ 2020 ਦਰਮਿਆਨ 48.5 ਮਿਲੀਅਨ ਡਾਲਰ (362 ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ। ਇਸ ਸੂਚੀ ਵਿਚ ਅਕਸ਼ੇ ਕੁਮਾਰ ਨੇ ਨਾ ਸਿਰਫ ਬਾਲੀਵੁੱਡ ਅਭਿਨੇਤਾ ਨੂੰ ਪਿਛਾੜਿਆ ਹੈ, ਬਲਕਿ ਹਾਲੀਵੁੱਡ ਦੇ ਕਈ ਮਸ਼ਹੂਰ ਅਭਿਨੇਤਾ ਵੀ ਉਨ੍ਹਾਂ ਦੇ ਪਿੱਛੇ ਛੱਡਿਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਪੰਜਾਬ ਚ ਆਉਣ ਵਾਲੇ ਦਿਨਾਂ ਚ ਪਵੇਗਾ ਮੀਂਹ, ਹੋਇਆ ਅਲਰਟ ਜਾਰੀ

ਆਈ ਤਾਜਾ ਵੱਡੀ ਖਬਰ  ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਬਦਲ ਲਈ ਹੈ , …