Breaking News

ਸ਼ਮਸ਼ਾਨ ਘਾਟ ਦੀ ਵੈਨ ਮੁਰਦੇ ਸਮੇਤ ਏਦਾਂ ਕੀਤੀ ਗਈ ਚੋਰੀ ,ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਹੁਣੇ ਆਈ ਤਾਜਾ ਵੱਡੀ ਖਬਰ

ਦੁਨੀਆਂ ਵਿਚ ਜਿਥੇ ਸਭ ਮੁਲਕਾਂ ਵੱਲੋਂ ਅਪਰਾਧ ਨੂੰ ਰੋਕਣ ਲਈ ਭਾਰੀ ਇੰਤਜ਼ਾਮ ਕੀਤੇ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੇ ਦੇਸ਼ ਵਿੱਚ ਸ਼ਾਂਤੀ ਕਾਇਮ ਰਹੇ, ਤੇ ਸਭ ਲੋਕ ਅਪਰਾਧ ਵਰਗੀਆਂ ਘਟਨਾਵਾਂ ਦੇ ਡਰ ਤੋਂ ਮੁੱਕਤ ਹੋ ਕੇ ਆਪਣੀ ਜ਼ਿੰਦਗੀ ਜੀਅ ਸਕਣ। ਉਥੇ ਹੀ ਅਪਰਾਧੀਆਂ ਵੱਲੋਂ ਵੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੋਈ ਨਾ ਕੋਈ ਰਸਤਾ ਲੱਭ ਲਿਆ ਜਾਂਦਾ ਹੈ। ਜੋ ਕਿ ਕਾਨੂੰਨ ਅਤੇ ਪੁਲਸ ਪ੍ਰਸ਼ਾਸਨ ਦੀ ਸੋਚ ਤੋ ਪਰੇ ਹੁੰਦਾ ਹੈ।

ਦੁਨੀਆ ਵਿਚ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਗਰ ਉਹ ਘਟਨਾਵਾਂ ਉਸ ਦੇਸ਼ ਦੀਆਂ ਹੋਣ ਜਿਸ ਨੂੰ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ ਹੈ ਤਾਂ ਸਭ ਨੂੰ ਹੈਰਾਨੀ ਜ਼ਰੂਰ ਹੋਵੇਗੀ। ਹੁਣ ਸ਼ਮਸ਼ਾਨਘਾਟ ਦੀ ਵੈਨ ਮੁਰਦੇ ਸਮੇਤ ਚੋਰੀ ਕੀਤੀ ਗਈ ਹੈ ਜਿਸ ਦੀ ਚਰਚਾ ਸਾਰੀ ਦੁਨੀਆਂ ਵਿੱਚ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਵਿਚ ਫਰਿਜ਼ਨੋ ਤੋਂ ਸਾਹਮਣੇ ਆਈ ਹੈ।

ਇਹ ਮਾਮਲਾ ਅਮਰੀਕੀ ਸੂਬੇ ਮਿਸੂਰੀ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ਮਸ਼ਾਨਘਾਟ ਵਾਲੀ ਵੈਨ ਮੁਰਦੇ ਸਮੇਤ ਚੋਰੀ ਕੀਤੀ ਗਈ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਵੱਲੋਂ ਦਿੱਤੀ ਗਈ ਹੈ। ਇਹ ਵੈਨ ਇਕ ਗੈਸ ਸਟੇਸ਼ਨ ਦੇ ਬਾਹਰ ਤੋਂ ਚੋਰੀ ਕੀਤੀ ਗਈ ਹੈ। ਇਸ ਬਿਆਨ ਬਾਰੇ ਅੰਤਿਮ ਸੰਸਕਾਰ ਘਰ ਦੇ ਇਕ ਮੈਨੇਜਰ ਵੱਲੋਂ ਦੱਸਿਆ ਗਿਆ ਹੈ ਕਿ ਵੈਨ ਚਾਲੂ ਹਾਲਤ ਵਿੱਚ ਨਹੀਂ ਛੱਡੀ ਗਈ ਸੀ ਅਤੇ ਵੈਨ ਦੇ ਡਰਾਈਵਰ ਨੂੰ ਇਸ ਘਟਨਾ ਲਈ ਬਹੁਤ ਜ਼ਿਆਦਾ ਅਫਸੋਸ ਹੈ।

ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਇਸ ਤਰ੍ਹਾਂ ਅੰਤਿਮ ਸੰਸਕਾਰ ਘਰ ਨਾਲ ਸਬੰਧਤ ਵਾਹਨ ਚੋਰੀ ਕੀਤਾ ਗਿਆ ਹੋਵੇ ਇਸ ਤੋਂ ਪਹਿਲਾ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਵੈਨ ਵੀਰਵਾਰ ਸਵੇਰ 10 ਵਜੇ ਸੈਂਟ ਲੂਈਸ ਖੇਤਰ ਦੇ ਅੰਤਿਮ ਸੰਸਕਾਰ ਘਰ ਦੀ ਚਾਲੂ ਸਥਿਤੀ ਵਿੱਚ ਛੱਡੀ ਗਈ ਵੈਨ ਨੂੰ ਇਕ ਗੈਸ ਸਟੇਸ਼ਨ ਦੇ ਬਾਹਰ ਤੋਂ ਚੋਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਜਾਂਚਕਰਤਾ ਵਲੋ ਦੋ ਸ਼ੱਕੀ ਵਿਅਕਤੀ ਜਿਨ੍ਹਾਂ ਵਿਚ ਇਕ ਔਰਤ ਅਤੇ ਇੱਕ ਆਦਮੀ ਸ਼ਾਮਲ ਹਨ ਦੀ ਭਾਲ ਕੀਤੀ ਜਾ ਰਹੀ। ਸੈਂਟ ਲੂਈਸ ਕਾਊਂਟੀ ਦੇ ਅਧਿਕਾਰੀਆਂ ਅਨੁਸਾਰ ਵੀਰਵਾਰ ਸ਼ਾਮ ਤਕ ਵੈਨ ਜਾਂ ਲਾਸ਼ ਬਰਾਮਦ ਨਹੀਂ ਹੋਈ ਸੀ।

Check Also

ਦੁਕਾਨਦਾਰ ਰਹਿਣ ਸਾਵਧਾਨ – ਪੰਜਾਬ ਚ ਇਥੋਂ ਆਈ ਵੱਡੀ ਖਬਰ ਕੀਤਾ ਗਿਆ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਸਰਕਾਰ ਵੱਲੋਂ ਜਿਥੇ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ …