Breaking News

ਸ਼ਖਸ਼ ਨੇ ਘਰ ਚ ਪਾਲ ਰੱਖਿਆ ਹੈ ਮਗਰਮੱਛ, ਨਾਲ ਸੌਂਦਾ ਗੋਦ ਚ ਰੱਖ ਕਰਦਾ ਹੈ ਪਿਆਰ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ , lਲੋਕਾਂ ਦੇ ਵੇਖੋ ਵੱਖਰੇ ਸ਼ੋਂਕ ਹੁੰਦੇ ਹਨ , ਜਿਹਨਾਂ ਸ਼ੌਂਕਾਂ ਦਾ ਕੋਈ ਮੁੱਲ ਨਹੀਂ ਹੁੰਦਾ l ਪਰ ਅੱਜ ਅਸੀਂ ਤੁਹਾਨੂੰ ਵੱਖਰੇ ਸ਼ੋਂਕ ਨਾਲ ਸਬੰਧਿਤ ਇੱਕ ਖ਼ਬਰ ਦੱਸਾਂਗੇ ਜਿਸਨੂੰ ਸੁਨ ਕੇ ਤੁਹਾਡੇ ਹੋਸ਼ ਉੱਡ ਜਾਣਗੇ l ਦਰਅਸਲ ਇੱਕ ਸ਼ਖਸ਼ ਨੇ ਘਰ ‘ਚ ਹੀ ਇੱਕ ਮਗਰਮੱਛ ਪਾਲ ਰੱਖਿਆ l ਇਨਾ ਹੀ ਨਹੀਂ ਸਗੋਂ ਇਸਨੂੰ ਆਪਣੇ ਨਾਲ ਸੋਂਵਾਉਂਦਾ ਹੈ ਤੇ ਗੋਦ ਚ ਰੱਖ ਕੇ ਪਿਆਰ ਕਰਦਾ ਹੈ l ਅਜਕਲ ਘਰ ‘ਚ ਪਾਲਤੂ ਜਾਨਵਰਾਂ ਨੂੰ ਪਾਲਣ ਦਾ ਰਿਵਾਜ਼ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ।

ਆਮ ਤੌਰ ‘ਤੇ ਲੋਕ ਬਿੱਲੀ, ਕੁੱਤਾ ਤੇ ਹੋਰ ਕੁਝ ਪਾਲਤੂ ਜਾਨਵਰ ਆਪਣੇ ਘਰਾਂ ਵਿਚ ਪਾਲਦੇ ਹਨ, ਪਰ ਸ਼ਾਇਦ ਹੀ ਤੁਸੀਂ ਕਿਸੇ ਨੂੰ ਘਰ ਵਿਚ ਕਿਸੇ ਖਤਰਨਾਕ ਜਾਨਵਰ ਨੂੰ ਪਾਲਦੇ ਹੋਏ ਦੇਖਿਆ ਜਾਂ ਸੁਣਿਆ ਹੋਵੇਗਾ। ਪਰ ਇਕ ਅਜਿਹਾ ਮਾਮਲਾ ਤੁਹਾਨੂੰ ਦੱਸਾਂਗੇ ਕਿ ਇੱਕ ਸ਼ਕਸ ਨੇ ਆਪਣੇ ਘਰ ਵਿਚ ਖਤਰਨਾਕ ਮਗਰਮੱਛ ਪਾਲਿਆ ਹੋਇਆ ਹੈ। ਹੈਰਾਨੀ ਕਰਨ ਵਾਲੀ ਗੱਲ ਹੈ ਕਿ ਇਹ ਮਗਰਮੱਛ ਕਿਸੇ ਕੈਦ ਵਿਚ ਨਹੀਂ , ਸਗੋਂ ਘਰ ਦੇ ਮੈਂਬਰ ਦੀ ਤਰ੍ਹਾਂ ਹੀ ਆਜ਼ਾਦ ਘਰ ਵਿੱਚ ਘੁੰਮਦਾ-ਫਿਰਦਾ ਹੈ।

ਇਨਾ ਹੀ ਨਹੀਂ ਸਗੋਂ ਇਹ ਸ਼ਕਸ ਉਸ ਨਾਲ ਬੱਚਿਆਂ ਦੀ ਤਰ੍ਹਾਂ ਪਿਆਰ ਕਰਦਾ ਹੈ ਜਿਵੇਂ ਉਹ ਕੋਈ ਮਗਰਮੱਛ ਨਾ ਹੋਵੇ l ਮਗਰਮੱਛ ਨੂੰ ਆਪਣੇ ਘਰ ਵਿਚ ਪਾਲਤੂ ਜਾਨਵਰ ਦੀ ਤਰ੍ਹਾਂ ਪਾਲਣ ਵਾਲਾ ਸ਼ਖਸ ਮੈਕਸੀਕੋ ਦੇ ਰਹਿਣ ਵਾਲਾ ਹੈ ਜਿਸਦੀ ਉਮਰ 29 ਸਾਲ ਦੀ ਹੈ ਤੇ ਨਾਮ ਜੋਨਾਥਨ ਅਰੀਜਾ ਹੈ।

ਮਗਰਮੱਛ ਦੇ ਮਾਲਕ ਉਸ ਨੂੰ ਰਾਤ ਵੇਲੇ ਆਪਣੇ ਕੋਲ ਇਕ ਹੀ ਬੈੱਡ ‘ਤੇ ਸੌਂਦੇ ਹਨ। ਜੋਨਾਥਨ ਅਰਿਜਾ ਨੇ ਕਿਹਾ ਕਿ ਗਮੋਰਾ ਮਗਰਮੱਛ ਬਿਲਕੁਲ ਪਾਲਤੂ ਕੁੱਤੇ ਦੀ ਤਰ੍ਹਾਂ ਉਸ ਦੇ ਨਾਲ ਰਹਿੰਦਾ ਹੈ। ਇਸ ਸ਼ਕਸ ਦੀਆਂ ਸੋਸ਼ਲ ਮੀਡਿਆ ਤੇ ਵੀਡਿਓਜ਼ ਤੇ ਤਸਵੀਰਾਂ ਵੀ ਕਾਫੀ ਸ਼ਾਅ ਰਹੀਆਂ ਨੇ , ਜਿਹਨਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ll

Check Also

12 ਸਾਲ ਦੀ ਉਮਰ ਚ ਬੱਚੇ ਨੇ ਕਾਲਜ ਦੀਆਂ 5 ਡਿਗਰੀਆਂ ਕੀਤੀਆਂ ਹਾਸਿਲ, US ਦੇ ਬੱਚੇ ਨੇ ਬਣਾਇਆ ਵੱਖਰਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਛੋਟੀ ਉਮਰ ਦੇ ਬੱਚੇ ਨੇ ਵੱਖਰਾ ਰਿਕਾਰਡ, ਸਿਰਫ 12 ਸਾਲ ਦੀ …