ਆਈ ਤਾਜਾ ਵੱਡੀ ਖਬਰ
ਮਾਸਕੋ : ਕੋਰੋਨਾਵਾਇਰਸ ਦੇ ਵੱਧਦੇ ਕਹਿਰ ਨਾਲ ਜੂਝ ਰਹੇ ਲੋਕਾਂ ਨੂੰ ਰੂਸ ਨੇ ਇਕ ਚੰਗੀ ਖਬਰ ਦਿੱਤੀ ਹੈ। ਰੂਸੀ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇ ਐਲਾਨ ਕੀਤਾ ਹੈ ਕਿ ਰੂਸ ਵਿਚ ਇਸ ਸਾਲ ਅਕਤੂਬਰ ਤੋਂ ਵੱਡੇ ਪੱਧਰ ‘ਤੇ ਕੋਰੋਨਾਵਾਇਰਸ ਵੈਕਸੀਨੇਸ਼ਨ ਮਤਲਬ ਟੀਕਾਕਰਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।ਉਹਨਾਂ ਨੇ ਕਿਹਾ ਕਿ ਟੀਕਾਕਰਣ ਦੇ ਦੌਰਾਨ ਮੈਡੀਕਲ ਕਰਮੀਆਂ ਅਤੇ ਅਧਿਆਪਕਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਰੂਸ ਆਪਣੇ ਪ੍ਰਯੋਗਾਤਮਕ ਕੋਰੋਨਾਵਾਇਰਸ ਵੈਕਸੀਨ ਦੀਆਂ 3 ਕਰੋੜ ਡੋਜ ਦੇਸ਼ ਵਿਚ ਬਣਾਉਣ ਦੀ ਤਿਆਰੀ ਵਿਚ ਹੈ। ਇਹੀ ਨਹੀਂ ਮਾਸਕੋ ਦਾ ਇਰਾਦਾ ਵਿਦੇਸ਼ ਵਿਚ ਇਸ ਵੈਕਸੀਨ ਦੀਆਂ 17 ਕਰੋੜ ਡੋਜ ਬਣਾਉਣ ਦਾ ਹੈ। ਏਸ਼ੀਆ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਹੈੱਡ ਕਿਰਿਲ ਦਿਮੀਤ੍ਰੀਵ ਨੇ ਦੱਸਿਆ ਕਿ ਇਸ ਹਫਤੇ ਇਕ ਮਹੀਨੇ ਤੱਕ 38 ਲੋਕਾਂ ‘ਤੇ ਚੱਲਿਆ ਪਹਿਲਾ ਟ੍ਰਾਇਲ ਵੀ ਪੂਰਾ ਹੋ ਗਿਆ। ਖੋਜੀਆਂ ਨੇ ਪਾਇਆ ਹੈ ਕਿ ਇਹ ਵਰਤੋਂ ਲਈ ਸੁਰੱਖਿਅਤ ਹੈ ਅਤੇ ਪ੍ਰਤੀਰੋਧਕ ਸਮਰੱਥਾ ਵੀ ਵਿਕਸਿਤ ਕਰ ਰਿਹਾ ਹੈ। ਭਾਵੇਂਕਿ ਇਹ ਪ੍ਰਤੀਕਿਰਿਆ ਕਿੰਨੀ ਮਜ਼ਬੂਤ ਹੈ ਇਸ ਸਬੰਧੀ ਸ਼ੱਕ ਹੈ। ਅਗਲੇ ਮਹੀਨੇ ਇਸ ਨੂੰ ਰੂਸ ਅਤੇ ਸਤੰਬਰ ਵਿਚ ਦੂਜੇ ਦੇਸ਼ਾਂ ਵਿਚ ਪ੍ਰਵਾਨਗੀ ਮਿਲਣ ਦੇ ਨਾਲ ਹੀ ਉਤਪਾਦਨ ‘ਤੇ ਕੰਮ ਸ਼ੁਰੂ ਹੋ ਜਾਵੇਗਾ।
ਹਰਡ ਇਮਿਊਨਿਟੀ ਲਈ ਜ਼ਰੂਰੀ ਡੋਜ
ਇਹ ਵੈਕਸੀਨ ਮਾਸਕੋ ਦੇ Gamaleya Institute ਵਿਚ ਵਿਕਸਿਤ ਕੀਤੀ ਗਈ ਹੈ। ਕਲੀਨਿਕਲ ਟ੍ਰਾਇਲ ਦੇ ਲਈ ਇੱਥੇ ਡੋਜ ਤਿਆਰ ਕੀਤੀ ਜਾ ਰਹੀ ਹੈ। ਜਦਕਿ ਪ੍ਰਾਈਵੇਟ ਫਾਰਮਾਸੂਟੀਕਲ ਕੰਪਨੀਆਂ Alium (Sistema conglomerate) ਅਤੇ R-Pharm ਬਾਟਲਿੰਗ ਦਾ ਕੰਮ ਕਰਨਗੀਆਂ। ਦੋਵੇਂ ਇਸ ਸਮੇਂ ਆਪਣੀਆਂ-ਆਪਣੀਆਂ ਲੈਬ ਵਿਚ ਅਗਲੇ ਕੁਝ ਮਹੀਨਿਆਂ ਵਿਚ ਉਤਪਾਦਨ ਦੀਆਂ ਤਿਆਰੀਆਂ ਕਰ ਰਹੀਆਂ ਹਨ।
ਦਿਮੀਤ੍ਰੀਵ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਹਰਡ ਇਮਿਊਨਿਟੀ ਦੇ ਲਈ ਰੂਸ ਵਿਚ 4-5 ਕਰੋੜ ਲੋਕਾਂ ਨੂੰ ਵੈਕਸੀਨ ਦੇਣੀ ਹੋਵੇਗੀ। ਇਸ ਲਈ ਸਾਨੂੰ ਲੱਗ ਰਿਹਾ ਹੈ ਕਿ ਇਸ ਸਾਲ 3 ਕਰੋੜ ਡੋਜ ਤਿਆਰ ਕਰਨੀਆਂ ਸਹੀ ਹੋਵੇਗਾ। ਅਸੀਂ ਅਗਲੇ ਸਾਲ ਵੈਕਸੀਨੇਸ਼ਨ ਫਾਈਨਲ ਕਰ ਸਕਾਂਗੇ। ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜ ਦੇਸ਼ਾਂ ਦੇ ਨਾਲ ਉਤਪਾਦਨ ਦੇ ਲਈ ਸਮਝੌਤੇ ਕੀਤੇ ਗਏ ਹਨ ਅਤੇ 17 ਕਰੋੜ ਡੋਜ ਬਾਹਰ ਬਣਾਈ ਜਾ ਸਕਦੀ ਹੈ।
ਸਤੰਬਰ ਤੋਂ ਵੱਡੇ ਪੱਧਰ ‘ਤੇ ਉਤਪਾਦਨ ਦੀ ਤਿਆਰੀ
ਰੂਸ ਦੀ ਗਮਲੇਈ ਦੀ ਵੈਕਸੀਨ ਪੱਛਮੀ ਦੇਸ਼ਾਂ ਦੀ ਤੁਲਨਾ ਵਿਚ ਜ਼ਿਆਦਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਵੈਕਸੀਨ ਦਾ ਫੇਜ-3 ਦਾ ਟ੍ਰਾਇਲ ਜਾਰੀ ਹੈ। ਇਸ ਵਿਚ ਰੂਸ ,ਸਾਊਦੀ ਅਰਬ ਅਤੇ ਯੂਏਈ ਦੇ ਹਜ਼ਾਰਾਂ ਲੋਕ ਹਿੱਸਾ ਲੈ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਰੂਸ ਸਤੰਬਰ ਤੱਕ ਕੋਰੋਨਾਵਾਇਰਸ ਵੈਕਸੀਨ ਬਣਾ ਲਵੇਗਾ।
ਗਮਲੇਈ ਸੈਂਟਰ ਦੇ ਹੈੱਡ ਅਲੈਗਜ਼ੈਂਡਰ ਜਿੰਟਸਬਰਗ ਨੇ ਸਰਕਾਰੀ ਨਿਊਜ਼ ਏਜੰਸੀ TASS ਨੂੰ ਦੱਸਿਆ ਕਿ ਉਹਨਾਂ ਨੂੰ ਆਸ ਹੈ ਕਿ ਵੈਕਸੀਨ 12 ਤੋਂ 15 ਅਗਸਤ ਦੇ ਵਿਚ ‘ਸਿਵਲ ਸਰਕੁਲੇਸ਼ਨ’ ਵਿਚ ਆ ਜਾਵੇਗੀ। ਅਲੈਗਜ਼ੈਂਡਰ ਦੇ ਮੁਤਾਬਕ ਪ੍ਰਾਈਵਟ ਕੰਪਨੀਆਂ ਸਤੰਬਰ
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …