ਸਾਵਧਾਨ ਹੋ ਜਾਣ ਇਸ ਸ਼ਹਿਰ ਦੇ ਲੋਕ
ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਪਰ ਕਦੇ-ਕਦਾਈ ਅਸੀਂ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਫਰਜ਼ ਤੋਂ ਮੂੰਹ ਫੇਰ ਲੈਂਦੇ ਹਨ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਸ ਦੀ ਯਾਦ ਆਪਣੇ ਸਾਰੇ ਨਾਗਰਿਕਾਂ ਨੂੰ ਦਿਲਾਉਣੀ ਪੈਂਦੀ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੁਝ ਆਦੇਸ਼ ਜਾਰੀ ਕਰ ਕੇ ਆਪਣੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੇ ਹੁਕਮ ਦਿੱਤੇ ਹਨ।
ਦਰਅਸਲ ਜ਼ਿਲ੍ਹੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਘਰ ਜਾਂ ਦੁਕਾਨ ‘ਤੇ ਕੰਮ ਕਰਨ ਵਾਲੇ ਲੋਕਾਂ ਵੱਲੋਂ ਆਪਣੇ ਮਾਲਕਾਂ ਨੂੰ ਬੇ-ਹੋ-ਸ਼ ਕਰ ਲੁੱਟ ਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੇ ਕੇਸ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਜਾਂ ਦੁਕਾਨ ‘ਤੇ ਨੌਕਰ ਨੂੰ ਰੱਖਣ ਤੋਂ ਪਹਿਲਾਂ ਉਸ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾ ਲੈਣ। ਹਾਲ ਹੀ ਦੇ ਦਿਨਾਂ ਦੌਰਾਨ ਹੋਈਆਂ ਲੁੱਟ ਦੀਆਂ ਵਾਰਦਾਤਾਂ ਵਿੱਚ ਮਾਲਕਾਂ ਨੂੰ ਆਪਣੇ ਨੌਕਰਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਲੋਕਾਂ ਨੂੰ ਕਿਹਾ ਕਿ ਖੇਤਰ ਅੰਦਰ ਰਹਿਣ ਵਾਲੇ ਆਮ ਲੋਕ, ਮਕਾਨ ਮਾਲਕ, ਫੈਕਟਰੀ ਦੇ ਮਾਲਕ, ਘਰਾਂ ‘ਚ ਨੌਕਰ, ਹੋਰ ਸੰਸਥਾਵਾਂ ‘ਚ ਨੌਕਰ, ਡਰਾਈਵਰ, ਚੌਂਕੀਦਾਰ, ਮਾਲੀ ਅਤੇ ਕਿਰਾਏਦਾਰ ਰੱਖਣ ਸਮੇਂ ਉਨ੍ਹਾਂ ਦੀ ਪੂਰੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਣੀ ਚਾਹੀਦੀ ਹੈ। ਤਾਂ ਜੋ ਮਾਲਕ ਨੂੰ ਆਪਣੇ ਨੌਕਰ ਦਾ ਪੱਕਾ ਪਤਾ ਅਤੇ ਪਿਛੋਕੜ ਆਦਿ ਬਾਰੇ ਜਾਣਕਾਰੀ ਹੋਵੇ। ਜੇਕਰ ਤੁਸੀਂ ਕਿਸੇ ਏਜੰਸੀ ਰਾਹੀਂ ਕੰਮ ਕਰਨ ਵਾਲੇ ਲੋਕਾਂ ਦੀ ਤਲਾਸ਼ ਵਿੱਚ ਹੋ ਤਾਂ ਤੁਹਾਨੂੰ ਏਜੰਸੀ ਤੋਂ ਉਨ੍ਹਾਂ ਲੋਕਾਂ ਸਬੰਧੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ।
ਅੱਜ ਕੱਲ ਦੇ ਬਿਜ਼ੀ ਸਮੇਂ ਵਿੱਚ ਮਾਲਕ ਘਰ ਵਿੱਚ ਨੌਕਰ ਰੱਖਣ ਤੋਂ ਪਹਿਲਾਂ ਉਸ ਦੀ ਵੈਰੀਫਿਕੇਸ਼ਨ ਨਾ ਕਰਵਾਉਣ ਦਾ ਵੱਡਾ ਰਿਸਕ ਲੈ ਲੈਂਦੇ ਨੇ। ਫੇਰ ਇਸ ਲਾਪ੍ਰਵਾਹੀ ਦੇ ਨਤੀਜੇ ਸਾਨੂੰ ਬਾਅਦ ਵਿੱਚ ਭੁਗਤਨੇ ਪੈਂਦੇ ਨੇ। ਪੁਲਿਸ ਕਮਿਸ਼ਨਰ ਨੇ ਸ਼ਹਿਰ ਦੇ ਹੋਟਲ ਵਾਲਿਆਂ ਨੂੰ ਵੀ ਸੂਚਿਤ ਕੀਤਾ ਹੈ ਕਿ ਉਹ ਬਿਨਾਂ ਕਿਸੇ ਦੀ ਸ਼ਨਾਖ਼ਤ ਕੀਤੇ ਜਾਂ ਉਨ੍ਹਾਂ ਦਾ ਪੂਰਾ ਵਿਵਰਨ ਲਾਏ ਬਿਨਾਂ ਕਿਸੇ ਨੂੰ ਵੀ ਕਮਰਾ ਨਾ ਦੇਣ। ਇੱਥੇ ਠਹਿਰਣ ਵਾਲੇ ਸਾਰੇ ਯਾਤਰੀਆਂ ਤੋਂ ਸਬੂਤ ਦੇ ਤੌਰ ‘ਤੇ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਵੋਟਰ ਆਈਡੀ ਕਾਰਡ ਦੀ ਇੱਕ ਕਾਪੀ ਜ਼ਰੂਰ ਆਪਣੇ ਕੋਲ ਰੱਖਣ। ਇਨ੍ਹਾਂ ਹੁਕਮਾਂ ਦੀ ਉ-ਲੰ-ਘ-ਣਾ ਕਰਨ ਵਾਲੇ ਹੋਟਲ ਮਾਲਕਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …