Breaking News

ਵਿਦੇਸ਼ ਚ ਘਰੋਂ ਕੰਮ ਤੇ ਗਏ ਪੰਜਾਬੀ ਮੁੰਡੇ ਨੂੰ ਇਸ ਤਰਾਂ ਮਿਲੀ ਅਚਾਨਕ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਨਸਾਨ ਮਜਬੂਰੀ ਵੱਸ ਆਪਣੀ ਮਿੱਟੀ ਤੋਂ ਦੂਰ ਜਾਂਦਾ ਹੈ। ਜਿੱਥੇ ਉਸ ਨੇ ਜਨਮ ਲਿਆ, ਉਸ ਦਾ ਬਚਪਨ ਬੀਤਿਆ ਤੇ ਜਵਾਨ ਹੋਇਆ। ਜਦੋਂ ਪਰਿਵਾਰ ਦੀ ਜਿੰਮੇਵਾਰੀ ਦੀ ਗੱਲ ਆਉਂਦੀ ਹੈ, ਤਾਂ ਇਨਸਾਨ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ ਚਲੇ ਜਾਂਦਾ ਹੈ। ਜਿਸ ਨਾਲ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕੇ। ਇਸ ਤਰ੍ਹਾਂ ਦੀਆਂ ਮਜਬੂਰੀਆਂ ਦੇ ਤਹਿਤ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਵਸੇ ਹੋਏ ਹਨ।

ਜਿਨਾਂ ਨੇ ਆਪਣੀ ਮਿਹਨਤ ਸਦਕਾ ਬਹੁਤ ਨਾਮ ਕਮਾਇਆ ਹੈ। ਪਰ ਕਦੇ ਕਦੇ ਨਾ ਚਾਹੁੰਦੇ ਹੋਏ ਵੀ ਰੱਬ ਕੁਝ ਇਸ ਤਰ੍ਹਾਂ ਕਰਦਾ ਹੈ , ਜਿਸ ਨੂੰ ਸਹਿਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ।ਪਿੱਛੇ ਉਹ ਪਰਿਵਾਰ ਜੋ ਉਸ ਦੇ ਆਉਣ ਦੀ ਉਮੀਦ ਕਰੀਂ ਬੈਠਾ ਹੁੰਦਾ ਹੈ। ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਰੱਬ ਨੇ ਸਾਡੇ ਨਾਲ ਇਹ ਭਾਣਾ ਵਰਤਾ ਦਿਤਾ ਹੈ।ਅਜਿਹੀ ਹੀ ਇੱਕ ਘਟਨਾ ਹੈ,ਪੰਜਾਬ ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਅਟਾਲ ਮਜਾਰਾ ਦੇ ਉਸ ਪੰਜਾਬੀ ਦੀ, ਜੋ ਪੰਜਾਬ ਤੋਂ ਵਿਦੇਸ਼ ਰੋਜ਼ੀ ਰੋਟੀ ਲਈ ਗਿਆ ਸੀ।

ਇਟਲੀ ਦੇ ਉੱਤਰੀ ਇਲਾਕੇ ਜ਼ਿਲ੍ਹਾ ਬਰੇਸ਼ੀਆਂ ਦੇ ਸ਼ਹਿਰ ਦੇਲੋ ਵਿਖੇ ਕੰਮ ਤੇ ਸੰਦੀਪ ਸਿੰਘ ਦੀ ਹੋਈ ਅਚਨਚੇਤ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।ਸੰਦੀਪ ਸਿੰਘ ਦੀ ਹੋਈ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਇਲਾਕੇ ਵਿਚ ਸੋਗਮਈ ਮਾਹੌਲ ਪੈਦਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ 38 ਸਾਲਾ ਭਾਰਤੀ ਸੰਦੀਪ ਸਿੰਘ ਬਰੇਸ਼ੀਆਂ ਦੇ ਸ਼ਹਿਰ ਓਫਲਾਂਗਾ ਚ ਰਹਿਣ ਵਾਲਾ ਸੀ। ਸੰਦੀਪ ਇਕ ਡੇਅਰੀ ਫਾਰਮ ਵਿਚ ਕੰਮ ਕਰਦਾ ਸੀ। ਉਥੇ ਹੀ ਕੰਮ ਦੇ ਦੌਰਾਨ ਉਸ ਦੀ ਛਾਤੀ ਵਿਚ ਦਰਦ ਹੋਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ।

ਸੰਦੀਪ ਸਿੰਘ ਦੀ ਇਸ ਮੌਤ ਨਾਲ਼ ਪਰਿਵਾਰ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਸੰਦੀਪ ਸਿੰਘ ਆਪਣੇ ਪਿੱਛੇ ਆਪਣੀ ਧਰਮਪਤਨੀ ਤੋਂ ਇਲਾਵਾ ਤਿੰਨ ਬੱਚੇ ਛੱਡ ਗਏ ਹਨ। ਉੱਘੇ ਸਮਾਜ ਸੇਵੀ ਅਨਿਲ ਸ਼ਰਮਾ, ਜਸਵੀਰ ਖਾਨ ਚੈੜੀਆ, ਸੰਤੋਖ ਸਿੰਘ ਲਾਲੀ, ਵਿਜੈ ਸਲਵਾਨ, ਬੱਬੂ ਅਟਵਾਲ, ਰਛਪਾਲ ਸਿੰਘ ਸਮਰਾ ਨੇ ਦੁੱਖ ਪ੍ਰਗਟ ਕਰਦਿਆਂ ਉਸ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਬਲਾਚੌਰ ਇਲਾਕੇ ਦੇ ਉੱਘੇ ਸਮਾਜ ਸੇਵਕ ਅਤੇ ਮਜ਼ਦੂਰਾਂ ਦੀ ਜਥੇਬੰਦੀ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ , ਮਾਸਟਰ ਪ੍ਰੇਮ ਰਕੱੜ,ਕਿਸਾਨ ਆਗੂ ਬਲਬੀਰ ਕੌਲਗੜ੍ਹ ,ਨੌਜਵਾਨ ਆਗੂ ਪਰਮਜੀਤ ਰੌੜੀ ,ਕਰਨ ਸਿੰਘ ਰਾਣਾ ,ਤੇ ਪਰਮਿੰਦਰ ਮੇਨਕਾ ਨੇ ਮ੍ਰਿਤਕ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …