Breaking News

ਵਿਦੇਸ਼ ਚ ਗੁਰਦਵਾਰੇ ਤੋਂ ਮੱਥਾ ਟੇਕ ਕੇ ਆ ਰਹੇ ਨੌਜਵਾਨ ਨੂੰ ਜਾ ਲਮਾਂ ਨੇ ਏਦਾਂ ਦਿਤੀ ਮੌਤ

ਆਈ ਤਾਜਾ ਵੱਡੀ ਖਬਰ

ਜਦੋਂ ਆਪਣੇ ਹੀ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਨਹੀਂ ਮਿਲਦੇ ਤਾਂ ਲੋਕ ਆਮ ਤੌਰ ਤੇ ਵਿਦੇਸ਼ਾਂ ਦਾ ਰੁਖ ਕਰ ਲੈਂਦੇ ਨੇ ਕਿ ਸ਼ਾਇਦ ਉੱਥੇ ਜਾ ਕੇ ਉਨ੍ਹਾਂ ਦੇ ਦਿਨ ਬਦਲ ਜਾਣ। ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਕਈ ਲੋਕ ਉੱਚੇ ਮੁਕਾਮ ਹਾਸਲ ਕਰ ਲੈਂਦੇ ਨੇ। ਪਰ ਉਨ੍ਹਾਂ ਦੀ ਇਹ ਕਾਮਯਾਬੀ ਸ਼ਾਇਦ ਰੱਬ ਨੂੰ ਮਨਜ਼ੂਰ ਨਹੀਂ ਹੁੰਦੀ। ਅਜਿਹੀ ਹੀ ਇੱਕ ਵੱਡੀ ਮਾੜੀ ਖਬਰ ਹੁਣ ਆ ਰਹੀ ਹੈ।

ਪੰਜਾਬੀਆਂ ਦੀ ਮੌਤ ਦੇ ਸਭ ਤੋਂ ਵੱਧ ਕਿੱਸੇ ਫਿਲਪਾਈਨ ਦੀ ਰਾਜਧਾਨੀ ਮਨੀਲਾ ਤੋਂ ਸੁਣਨ ਨੂੰ ਮਿਲਦੇ ਹਨ। ਅਤੇ ਬੀਤੇ ਦਿਨੀਂ ਇਕ ਹੋਰ ਘਟਨਾ ਮਨੀਲੇ ਵਿਖੇ ਵਾਪਰੀ। ਜਿੱਥੇ ਗੁਰੂ ਘਰ ਤੋਂ ਮੱਥਾ ਟੇਕ ਵਾਪਸ ਆ ਰਹੇ ਇਕ ਪੰਜਾਬੀ ਨੌਜਵਾਨ ਨੂੰ ਮੋਟਰ ਸਾਈਕਲ ਸਵਾਰ 2 ਲੁਟੇਰਿਆਂ ਵੱਲੋਂ ਗੋ – ਲੀ- ਆਂ ਮਾ ਰ ਕ -ਤ- ਲ ਕਰ ਦਿੱਤਾ ਗਿਆ। ਇਸ ਨੌਜਵਾਨ ਦੀ ਪਛਾਣ ਪਰਮਿੰਦਰ ਸਿੰਘ ਮਾਨ (48) ਪੁੱਤਰ ਗੁਰਜੰਟ ਸਿੰਘ ਫੌਜੀ ਵਜੋਂ ਹੋਈ ਹੈ। ਜਿਸ ਦਾ ਪੰਜਾਬ ਵਿੱਚ ਸੰਬੰਧ ਵਿਧਾਨ ਸਭਾ ਹਲਕਾ ਜਲਾਲਾਬਾਦ ਪੱਛਮੀ ਦੇ ਪਿੰਡ ਚੱਕ ਜਾਨੀਸਰ ਨਾਲ ਹੈ। ਪਰਮਿੰਦਰ ਸਿੰਘ ਮਾਨ ਪਿਛਲੇ 22 ਸਾਲਾਂ ਤੋਂ ਫਿਲਪਾਈਨ ਦੀ ਰਾਜਧਾਨੀ ਮਨੀਲਾ ਵਿਚ ਰਹਿ ਰਿਹਾ ਸੀ।

ਪਰਮਿੰਦਰ ਆਪਣੇ ਰੋਜ਼ਾਨਾ ਦੀ ਆਦਤ ਅਨੁਸਾਰ ਗੁਰੂ ਘਰ ਵਿੱਚ ਮੱਥਾ ਟੇਕਣ ਜਾ ਰਿਹਾ ਸੀ ਅਤੇ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰ ਨੂੰ ਵਾਪਸ ਆਣ ਲੱਗਾ ਤਾਂ ਰਸਤੇ ਦੇ ਵਿਚ ਮੋਟਰ ਸਾਇਕਲ ਉੱਤੇ ਸਵਾਰ 2 ਵਿਅਕਤੀਆਂ ਨੇ ਉਸ ਦਾ ਕ -ਤ – ਲ ਕਰ ਦਿੱਤਾ। ਜਿਸ ਕਾਰਨ ਪਰਮਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਮਿੰਦਰ ਸਿੰਘ ਦੋ ਪੁੱਤਰਾਂ ਦਾ ਬਾਪ ਸੀ। ਇਸ ਵਾਪਰੀ ਅਣਹੋਣੀ ਨਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਪਰਿਵਾਰ ਅਨੁਸਾਰ ਮ੍ਰਿਤਕ ਦੀ ਦੇਹ ਦਾ ਇਕ ਹਫਤੇ ਬਾਅਦ ਪਿੰਡ ਵਿਚ ਹੀ ਸੰ ਸ ਕਾ- ਰ ਕੀਤਾ ਜਾਵੇਗਾ। ਇਸ ਅਣਹੋਣੀ ਘਟਨਾ ਦੇ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਪੰਜਾਬੀ ਦੀ ਮਨੀਲਾ ਦੇ ਸ਼ਹਿਰ ਵਿੱਚ ਏਦਾਂ ਮੌਤ ਹੋ ਗਈ ਹੋਵੇ। ਇਸ ਤੋਂ ਪਹਿਲਾਂ ਵੀ ਨਾ ਜਾਣੇ ਕਿੰਨੇ ਨੌਜਵਾਨਾਂ ਨਾਲ ਇਸ ਤਰਾਂ ਹੋ ਚੁੱਕੀ ਹੈ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …