Breaking News

ਵਿਆਹ ਦੇ ਮਹਿਜ 2 ਘੰਟਿਆਂ ਬਾਅਦ ਹੀ ਲਾੜੇ ਨੇ ਕੀਤੀ ਖ਼ੁਦਕੁਸ਼ੀ , ਖੁਸ਼ੀਆਂ ਬਦਲੀਆਂ ਮਾਤਮ ਚ

ਆਈ ਤਾਜਾ ਵੱਡੀ ਖਬਰ 

ਜਦੋਂ ਵੀ ਕਿਸੇ ਘਰ ਦੇ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ ਵਿੱਚ ਸ਼ਗਨ ਮਨਾਏ ਜਾਂਦੇ ਹਨ, ਗੀਤ ਵੱਜਦੇ ਹਨ ਤੇ ਲੋਕ ਭੰਗੜੇ ਪਾਉਂਦੇ ਹਨ l ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ ਤੇ ਰਿਸ਼ਤੇਦਾਰ ਆਉਂਦੇ ਹਨ ਤੇ ਘਰ ਵਿੱਚ ਰੌਣਕਾਂ ਲਾਉਂਦੇ ਹਨ। ਪਰ ਇਹਨਾਂ ਖੁਸ਼ੀਆਂ ਵਿਚਾਲੇ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਪਰਿਵਾਰ ਦੇ ਵਿੱਚ ਇੱਕ ਚਿੰਤਾਜਨਕ ਤੇ ਨਾਮੋਸ਼ੀ ਵਾਲਾ ਮਾਹੌਲ ਬਣਾ ਦਿੰਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਪਰਿਵਾਰ ਦੇ ਵਿੱਚ ਵਿਆਹ ਨੂੰ ਲੈ ਕੇ ਖੁਸ਼ੀਆਂ ਛਾਈਆਂ ਹੋਈਆਂ ਸਨ ਪਰ ਵਿਆਹ ਦੇ ਮਹਿਜ਼ ਦੋ ਘੰਟਿਆਂ ਬਾਅਦ ਹੀ ਲਾੜੇ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ l ਜਿਸ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਤੇ ਪਰਿਵਾਰ ਵਿੱਚ ਚੀਕ ਚਿਹਾੜਾ ਪੈ ਗਿਆ l

ਇਹ ਹੈਰਾਨੀਜਨਕ ਮਾਮਲਾ ਇਟਾਵਾ ਤੋਂ ਸਾਹਮਣੇ ਆਇਆ ਜਿੱਥੇ ਵਿਆਹ ਵਾਲੇ ਘਰ ਸ਼ਗਨਾਂ ਦੇ ਗੀਤ ਗਾਏ ਜਾਣੇ ਸਨ, ਪਰ ਐਸੇ ਵਿਚਾਲੇ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਸਭ ਕੁਝ ਮਾਤਮ ਦੇ ਵਿੱਚ ਪਸਰ ਜਾਂਦਾ ਹੈ । ਦਰਅਸਲ ਲਾੜੀ ਨੂੰ ਵਿਦਾ ਕਰਵਾ ਕੇ ਆਪਣੇ ਘਰ ਲਿਆਉਣ ਦੇ ਦੋ ਘੰਟਿਆਂ ਬਾਅਦ ਹੀ ਲਾੜੇ ਨੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਦੇ ਵਿੱਚ ਇੱਕੋ ਦਮ ਮਾਤਮ ਦਾ ਮਾਹੌਲ ਬਣ ਗਿਆ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਉਧਰ ਸੂਚਨਾ ਮਿਲਣ ‘ਤੇ ਪੁਲਸ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਚਰਚਾਵਾਂ ਛਿੜ ਗਈਆਂ ਕਿ ਸ਼ਾਇਦ ਇਹ ਮੁੰਡਾ ਵਿਆਹ ਤੋਂ ਖੁਸ਼ ਨਹੀਂ ਸੀ। ਪਰ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਕਿ ਉਹ ਮੁੰਡਾ ਵਿਆਹ ਤੋਂ ਬਹੁਤ ਜ਼ਿਆਦਾ ਖੁਸ਼ ਸੀ। ਉਸਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਜਾਂ ਫਿਰ ਇਸ ਕੁੜੀ ਦੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ l

ਜਿਸ ਕਾਰਨ ਹਾਲੇ ਤੱਕ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਕਿ ਇਸ ਮੁੰਡੇ ਦੇ ਵੱਲੋਂ ਆਪਣੇ ਵਿਆਹ ਦੇ ਪੂਰੇ ਦੋ ਘੰਟੇ ਬਾਅਦ ਇਹ ਵੱਡਾ ਕਦਮ ਕਿਉਂ ਚੁੱਕਿਆ ਗਿਆ l ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤੇ ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਲਦੀ ਹੀ ਇਸ ਮਾਮਲੇ ਦੇ ਵਿੱਚ ਜਾਂਚ ਕਰਕੇ ਵੱਡੇ ਖੁਲਾਸੇ ਕੀਤੇ ਜਾਣਗੇ l

Check Also

ਪੰਜਾਬ : ਸਹੇਲੀ ਨੂੰ ਸੜਕ ਤੇ ਖੜੀ ਦੇਖ ਦਿੱਤੀ ਸੀ ਲਿਫਟ , ਪਰ ਕਿ ਪਤਾ ਸੀ ਅੱਗੇ ਉਡੀਕ ਰਹੀ ਮੌਤ

ਆਈ ਤਾਜਾ ਵੱਡੀ ਖਬਰ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੜਕੀ ਹਾਦਸਿਆਂ ਦੀਆਂ ਖਬਰਾਂ …