Breaking News

ਵਿਆਹ ਦੀਆਂ ਖੁਸ਼ੀਆਂ ਚ ਜਾ ਰਹੇ 22 ਸਾਲਾਂ ਦੇ ਨੌਜਵਾਨ ਨੂੰ ਇਸ ਤਰਾਂ ਮਿਲੀ ਮੌਤ , ਛਾਇਆ ਸਾਰੇ ਇਲਾਕੇ ਚ ਸੋਗ

ਆਈ ਤਾਜਾ ਵੱਡੀ ਖਬਰ

ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਨੇ ਘਰ ਚ ਖੁਸ਼ੀਆਂ ਦੀ ਥਾਂ ਗਮ ਲਿਆ ਦਿੱਤਾ | ਪਰਿਵਾਰ ਨੇ ਆਪਣੇ ਪੁੱਤਰ ਨੂੰ ਖੁਸ਼ੀ ਖੁਸ਼ੀ ਘਰੋਂ ਧੋਰੀਆਂ ,ਪਰ ਰਸਤੇ ਚ ਕੁੱਝ ਅਜਿਹਾ ਹੋਇਆ ਜਿਸਨੇ ,ਪਰਿਵਾਰ ਨੂੰ ਸਦਮਾ ਦੇ ਦਿੱਤਾ| ਇੱਕ ਦਰਦਨਾਕ ਘਟਨਾ ਵਾਪਰੀ ਜਿਸਨੇ ਪਰਿਵਾਰ ਤੋਂ ਉਹਨਾਂ ਦਾ ਬੱਚਾ ਦੂਰ ਕਰ ਦਿੱਤਾ | ਆਪਣੇ ਦੋਸਤ ਨਾਲ ਜਾ ਰਹੇ ਨੌਜਵਾਨ ਲੜਕੇ ਨੂੰ ਅਜਿਹੀ ਮੌਤ ਮਿਲੀ, ਜਿਸਦਾ ਕੋਈ ਵੀ ਅੰਦਾਜਾ ਨਹੀਂ ਲਗਾ ਸਕਦਾ | ਚੜਦੀ ਜਵਾਨੀ ਚ ਨੌਜਵਾਨ ਮੌਤ ਦੇ ਮੂੰਹ ਚ ਚਲਾ ਗਿਆ | ਪਰਿਵਾਰ ਨੂੰ ਪਿੱਛੇ ਰੋਂਦਾ ਹੋਇਆ ਨੌਜਵਾਨ ਛੱਡ ਗਿਆ |

ਦਸਣਾ ਬਣਦਾ ਹੈ ਕਿ ਇੱਕ ਨੌਜਵਾਨ ਜੋ ਬਰਨਾਲਾ ਦੇ ਨਾਲ ਸੰਬੰਧ ਰੱਖਦਾ ਸੀ ਉਹ ਨੌਜਵਾਨ ਆਪਣੇ ਦੋਸਤ ਨਾਲ ਕਿਸੇ ਵਿਆਹ ਸਮਾਗਮ ਚ ਜਾ ਰਿਹਾ ਸੀ ,ਰਸਤੇ ਚ ਜਾਂਦੇ ਹੋਏ ਉਹਨਾਂ ਦਾ ਮੋਟਰਸਾਈਕਲ ਆਪਣਾ ਸੰਤੁਲਨ ਗਵਾ ਬੈਠਾ, ਅਤੇ ਇੱਕ ਦਰਖ਼ਤ ਨਾਲ ਜਾ ਵੱਜਿਆ | ਬਖਤਗੜ੍ਹ – ਰਾਏਸਰ ਰੋਡ ਤੇ ਇਹ ਭਿਆਨਕ ਹਾਦਸਾ ਵਾਪਰਿਆ | ਕੂਹਣੀ ਮੋੜ ਤੇ ਨੌਜਵਾਨ ਨੂੰ ਦਰਦਨਾਕ ਮੌਤ ਮਿਲੀ | ਨੌਜਵਾਨ ਦਾ ਜੋ ਸਾਥੀ ਸੀ ਉਹ ਇਸ ਚ ਗੰਭੀਰ ਜ਼ਖਮੀ ਹੋ ਗਿਆ, ਉਸਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ |

ਜਖ਼ਮੀ ਨੌਜਵਾਨ ਦੀ ਹਾਲਤ ਵੀ ਬੇਹੱਦ ਖ਼ਰਾਬ ਸੀ | ਬਰਨਾਲਾ ਦੇ ਇੱਕ ਨਿਜੀ ਹਸਪਤਾਲ ਚ ਨੌਜਵਾਨ ਦੀ ਹਾਲਤ ਨੂੰ ਵੇਖਦੇ ਹੋਏ ਭਰਤੀ ਕਾਰਵਾਈ ਗਿਆ , ਜਿੱਥੇ ਉਹ ਇਲਾਜ ਅਧੀਨ ਹੈ | ਜਿਕਰੇਖਾਸ ਹੈ ਕਿ ਨੌਜਵਾਨ ਆਪਣੇ ਘਰੋਂ ਖੁਸ਼ੀ ਦੇ ਨਾਲ ਵਿਆਹ ਤੇ ਜਾਨ ਲਈ ਨਿਕਲਿਆ ਸੀ , ਪਰ ਰਸਤੇ ਚ ਇਹ ਘਟਨਾ ਵਾਪਰ ਗਈ ਜਿਸ ਨਾਲ ਪਰਿਵਾਰ ਹੁਣ ਸਦਮੇ ਚ ਹੈ | ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰਿਕ ਮੈਂਬਰ ਵੀ ਬੇਹੱਦ ਸਦਮੇ ਚ ਜਾ ਚੁੱਕੇ ਨੇ ਕਿ ਉਹਨਾਂ ਨੇ

ਆਪਣੇ ਪੁੱਤਰਾਂ ਨੂੰ ਵਿਆਹ ਸਮਾਗਮ ਲਈ ਰਵਾਨਾ ਕੀਤਾ ਸੀ , ਪਰ ਰਸਤੇ ਚ ਇਹ ਕਿ ਭਾਣਾ ਵਰਤ ਗਿਆ | ਇੱਕ ਪਰਿਵਾਰ ਨੇ ਆਪਣਾ ਪੁੱਤਰ ਖੋ ਦਿੱਤਾ , ਦੂੱਜੇ ਪਰਿਵਾਰ ਨੇ ਆਪਣਾ ਪੁੱਤਰ ਹੁਣ ਹਸਪਤਾਲ ਚ ਪਿਆ ਹੋਇਆ ਵੇਖਿਆ ਹੈ , ਜਿਸ ਨਾਲ ਇਸ ਸਮੇ ਦੋਵੇਂ ਪਰਿਵਾਰਾਂ ਦੀ ਹਾਲਤ ਬੇਹੱਦ ਖ਼ਰਾਬ ਹੈ | ਇੱਥੇ ਇਹ ਦਸਣਾ ਬਣਦਾ ਹੈ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦੀ ਉਮਰ ਸਿਰਫ 22 ਸਾਲ ਸੀ |

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …