Breaking News

ਵਿਆਹ ਤੇ ਗਿਆ ਹੋਇਆ ਸੀ ਵਿਅਕਤੀ , ਭੇਤ ਭਰੇ ਹਾਲਾਤਾਂ ਚ ਕਾਰ ਚੋਂ ਬਰਾਮਦ ਹੋਈ ਮ੍ਰਿਤਕ ਦੇਹ

ਆਈ ਤਾਜਾ ਵੱਡੀ ਖਬਰ 

ਵਿਆਹ ਸਮਾਗਮ ਵਿੱਚ ਵੱਡੀ ਗਿਣਤੀ ਚ ਲੋਕ ਸ਼ਾਮਿਲ ਹੁੰਦੇ ਹਨ l ਜਿਹਨਾਂ ਦੀ ਮਹਿਮਾਨ ਨਵਾਜ਼ੀ ਵਿੱਚ ਲਾੜਾ ਤੇ ਲਾੜੀ ਪਰਿਵਾਰ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਂਦੀ l ਵਿਆਹ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ, ਮਹਿਮਾਨ ਨੱਚਦੇ ਟੱਪਦੇ ਤੇ ਖੁਸ਼ੀਆਂ ਮਨਾਉਂਦੇ ਹਨ l ਪਰ ਇੱਕ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਉਸ ਵੇਲੇ ਤਬਦੀਲ ਹੋਈਆਂ, ਜਦੋਂ ਵਿਆਹ ਵਿੱਚ ਗਏ ਵਿਅਕਤੀ ਨਾਲ ਇੱਕ ਅਜਿਹਾ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸਦੀ ਜਾਨ ਚਲੀ ਗਈ l ਦਰਅਸਲ ਭੁਲੱਥ ਦੇ ਪਿੰਡ ਰਾਮਗੜ੍ਹ ਨੇੜੇ ਸਥਿਤ ਕਿੱਲੀ ਸਾਹਿਬ ਗੁਰਦੁਆਰਾ ਕੋਲੋ ਕਾਰ ਵਿੱਚੋ ਇੱਕ ਵਿਆਕਤੀ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ ਹੈ।

ਜਿਸ ਤੋਂ ਬਾਅਦ ਇਲਾਕੇ ਭਰ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ l ਉਥੇ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਹਾਦਸੇ ਸਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਗਈ ਤੇ ਮ੍ਰਿਤਕ ਦੇ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ l

ਉਹਨਾਂ ਕਿਹਾ ਕਿ ਜਦੋਂ ਪੁਲਿਸ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਵੇਖਿਆ ਗਿਆ ਤਾਂ ਕਾਰ ਦੀ ਡਰਾਈਵਰ ਸੀਟ ‘ਤੇ ਵਿਆਕਤੀ ਦੀ ਮ੍ਰਿਤਕ ਦੇਹ ਪਈ ਸੀ, ਜਿਸ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ।

ਮ੍ਰਿਤਕ ਵਿਅਕਤੀ ਦੀ ਪਹਿਚਾਨ ਸੁਖਬੀਰ ਸਿੰਘ ਵਜੋਂ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਸੁਖਬੀਰ ਸਿੰਘ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਿਆ ਸੀ, ਪਰ ਉਹ ਵਿਆਹ ਸਮਾਗਮ ਦੇ ਵਿੱਚ ਨਹੀਂ ਪੁੱਜਿਆ ਤੇ ਰਸਤੇ ਵਿੱਚ ਹੀ ਇੱਕ ਹਾਦਸੇ ਦੌਰਾਨ ਉਸਦੀ ਜਾਨ ਚਲੀ ਗਈ l ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

Check Also

ਇਥੇ ਕੀਤੀਆਂ ਗਈਆਂ ਹੈਵਾਨੀਅਤ ਦੀਆਂ ਹੱਦਾਂ ਪਾਰ , ਗਰਭਵਤੀ ਔਰਤ ਦਾ ਕਤਲ ਕਰ ਲਾਸ਼ ਦੇ 20 ਟੁਕੜੇ ਕਰ ਬੋਰੇ ਚ ਸੁਟਿਆ

ਆਈ ਤਾਜਾ ਵੱਡੀ ਖਬਰ  ਔਰਤਾਂ ਦੇ ਨਾਲ ਅਪਰਾਧ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। …