Breaking News

ਵਿਆਹ ਚ ਵਾਪਰਿਆ ਫ਼ਿਲਮੀ ਸੀਨ , ਉਡੀਕਦੀ ਰਹੇ ਗਈ ਲਾੜੀ ਲਾੜਾ ਹੋ ਗਿਆ ਦੂਜੀ ਕੁੜੀ ਨਾਲ ਫਰਾਰ

ਆਈ ਤਾਜਾ ਵੱਡੀ ਖਬਰ 

ਆਏ ਦਿਨੀ ਵਿਆਹਾਂ ਦੇ ਵਿੱਚ ਲੋਕ ਅਕਸਰ ਹੀ ਕੁਝ ਅਜਿਹੀਆਂ ਚੀਜ਼ਾਂ ਕਰਦੇ ਰਹਿੰਦੇ ਹਨ, ਜਿਸ ਕਾਰਨ ਉਹ ਵਿਆਹ ਵਿੱਚ ਖਿੱਚ ਦਾ ਕੇਂਦਰ ਬਣ ਜਾਂਦਾ l ਹੁਣ ਇੱਕ ਅਜਿਹੇ ਹੀ ਵਿਆਹ ਬਾਰੇ ਦੱਸਾਂਗੇ,ਜਿਸ ਵਿਆਹ ਦੇ ਵਿੱਚ ਫਿਲਮੀ ਸੀਨ ਵੇਖਣ ਨੂੰ ਮਿਲਿਆ l ਜਿੱਥੇ ਇੱਕ ਲਾੜੀ ਵਿਆਹ ਵਾਲੇ ਦਿਨ ਲਾੜੇ ਨੂੰ ਉਡੀਕਦੀ ਰਹੀ ਪਰ ਲਾੜਾ ਆਪਣੀ ਦੂਜੀ ਗਰਲਫਰੈਂਡ ਦੇ ਨਾਲ ਫਰਾਰ ਹੋ ਗਿਆ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 23 ਅਪ੍ਰੈਲ ਨੂੰ ਦੋਵਾਂ ਦਾ ਵਿਆਹ ਹੋਣਾ ਸੀ, ਪਰ ਲਾੜਾ ਆਪਣੀ ਦੂਜੀ ਗਰਲਫ੍ਰੈਂਡ ਨਾਲ ਭੱਜ ਗਿਆ।

ਲਾੜਾ-ਲਾੜੀ ਵਿਚਕਾਰ ਕਈ ਮਹੀਨਿਆਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ, ਦੋਵੇਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ,ਪਰ ਕਿਸੇ ਕਾਰਨ ਵਸ਼ ਇਹ ਨਹੀਂ ਹੋ ਸਕਿਆ, ਜਿਸ ਕਾਰਨ ਲਾੜਾ ਆਪਣੇ ਵਿਆਹ ਵਾਲੇ ਦਿਨ ਆਪਣੀ ਗਰਲਫਰੈਂਡ ਦੇ ਨਾਲ ਭੱਜ ਗਿਆ । ਜਾਣਕਾਰੀ ਮੁਤਾਬਕ ਲਾੜਾ ਇਕ ਸਕੂਲ ‘ਚ ਟੀਚਰ ਸੀ ਤੇ ਲਾੜੀ ਉਸ ਦੀ ਸਟੂਡੈਂਟ ਸੀ। ਜਦੋਂ ਦੋਵਾਂ ਪਰਿਵਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ। ਪਰ ਇਸ ਕਹਾਣੀ ਵਿੱਚ ਮੋੜ ਉਦੋਂ ਆਇਆ,ਜਦੋਂ ਲਾੜੀ ਆਪਣੇ ਲਾੜੇ ਦੀ ਉਡੀਕ ਕਰਦੀ ਰਹੀ ਅਤੇ ਲਾੜਾ ਆਪਣੀ ਦੂਜੀ ਗਰਲਫ੍ਰੈਂਡ ਨਾਲ ਭੱਜ ਗਿਆ।

ਜਿਸ ਤੋਂ ਬਾਅਦ ਵਿਆਹ ਦਾ ਮਾਹੌਲ ਇੱਕੋ ਦਮ ਗਮਗੀਨ ਮਾਹੌਲ ਦੇ ਵਿੱਚ ਬਦਲ ਗਿਆ l ਇਹ ਮਾਮਲਾ ਕਾਨਪੁਰ ਮਹਾਨਗਰ ਦੇ ਹਨੂਮੰਤ ਦਾ ਹੈ, ਜਿੱਥੇ ਇੱਕ ਵਿਆਹ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਇਹ ਲਵ ਮੈਰਿਜ ਸੀ ਤੇ ਦੋਵੇਂ ਪਰਿਵਾਰ ਇਸ ਲਈ ਤਿਆਰ ਸਨ।

ਪਰ ਅਚਾਨਕ ਲਾੜਾ ਕਿਸੇ ਹੋਰ ਨਾਲ ਭੱਜ ਗਿਆ, ਜਿਸ ਤੋਂ ਬਾਅਦ ਪੀੜਤਾ ਨੇ ਦੋਸ਼ੀ ਲਾੜੇ ਤੇ ਉਸਦੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਉੱਥੇ ਹੀ ਪੁਲਿਸ ਮੁਤਾਬਕ ਪ੍ਰੇਮੀ ਆਪਣੀ ਪ੍ਰੇਮਿਕਾ ਦੇ ਨਾਲ ਫਰਾਰ ਹੋ ਚੁੱਕਿਆ ਹੈ l ਜਿਸ ਦੇ ਚਲਦੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …