Breaking News

ਵਿਆਹ ਚ ਪਿਆ ਖਿਲਾਰਾ ਫਿਰ ਲਾੜਾ ਹੋ ਗਿਆ ਫਰਾਰ,ਲਾੜੀ ਲਈ ਬਰਾਤ ਚੋ ਹੋਰ ਮੁੰਡਾ ਲੱਭ ਕੀਤਾ ਵਿਆਹ

ਆਈ ਤਾਜਾ ਵੱਡੀ ਖਬਰ

ਅੱਜ ਕੱਲ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਸੁਣ , ਹੈਰਾਨੀ ਵੀ ਹੁੰਦੀ ਹੈ ਅਤੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕਿ ਅੱਜ-ਕੱਲ੍ਹ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਇਸ ਕੁਰਾਹੇ ਪੈ ਗਈ ਹੈ। ਜਿੱਥੇ ਅੱਜ ਦੇਸ਼ ਦੇ ਨੌਜਵਾਨ ਇਸ ਕਿਸਾਨ ਸੰਘਰਸ਼ ਦੇ ਵਿਚ ਕਿਸਾਨ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਨੂੰ ਕਾਮਯਾਬ ਬਣਾਉਣ ਵਿਚ ਯੋਗਦਾਨ ਦੇ ਰਹੇ ਹਨ। ਉਥੇ ਹੀ ਕੁਝ ਨੌਜਵਾਨਾਂ ਵੱਲੋਂ ਗਲਤ ਰਸਤੇ ਤੇ ਚਲਦੇ ਹੋਏ ਗਲਤ ਫੈਸਲੇ ਲਏ ਜਾ ਰਹੇ ਹਨ। ਕੁਝ ਨੌਜਵਾਨ ਆਪਣੀ ਜਵਾਨੀ ਦੇ ਜੋਸ਼ ਵਿਚ ਹੋਸ਼ ਤੋਂ ਕੰਮ ਨਹੀਂ ਲੈਂਦੇ।

ਜਿਸਦੇ ਚਲਦੇ ਹੋਏ ਉਹ ਅਜਿਹੀਆਂ ਗ਼ਲਤੀਆਂ ਕਰ ਬੈਠਦੇ ਹਨ ਜਿਸ ਦਾ ਖਮਿਆਜਾ ਬਾਦ ਵਿੱਚ ਪ੍ਰੀਵਾਰ ਨੂੰ ਭੁਗਤਣਾ ਪੈਂਦਾ ਹੈ। ਅੱਜ ਦੇਸ਼ ਦੀ ਜਵਾਨੀ ਕਿਸ ਰਾਹ ਤੇ ਪੈ ਗਈ ਹੈ । ਵਿਆਹ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਵਿਆਹ ਵਿਚ ਖਿਲਾਰਾ ਪੈ ਗਿਆ ਹੈ, ਅਤੇ ਲਾੜਾ ਮੌਕੇ ਤੋਂ ਫਰਾਰ ਹੋ ਗਿਆ ਅਤੇ ਲਾੜੀ ਲਈ ਬਰਾਤ ਵਿੱਚੋਂ ਹੋਰ ਮੁੰਡਾ ਲੱਭ ਕੇ ਵਿਆਹ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਰਨਾਟਕ ਦੀ ਹੈ। ਜਿੱਥੇ ਵਿਆਹ ਦਾ ਇਕ ਅਜਿਹਾ ਮਾਮਲਾ ਸੁਣਨ ਨੂੰ ਮਿਲਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ।

ਇਹ ਮਾਮਲਾ ਕਰਨਾਟਕ ਦੇ ਇਕ ਜਿਲੇ ਚਿਕਮਗਲੁਰੂ ਦੇ ਇੱਕ ਪਿੰਡ ਤੋ ਸਾਹਮਣੇ ਆਇਆ ਹੈ। ਜਿੱਥੇ ਵਿਆਹ ਦੌਰਾਨ ਲਾੜਾ ਮੌਕੇ ਤੋਂ ਆਪਣੀ ਪ੍ਰੇਮੀਕਾ ਨਾਲ ਫਰਾਰ ਹੋ ਗਿਆ। ਜਦੋਂ ਵਿਆਹ ਤੇ ਹੀ ਲੜਕੇ ਦੀ ਪ੍ਰੇਮਿਕਾ ਵੱਲੋਂ ਮਹਿਮਾਨਾ ਦੇ ਸਾਹਮਣੇ ਜ਼-ਹਿ-ਰ ਖਾਣ ਅਤੇ ਵਿਆਹ ਤੋੜਨ ਦਾ ਡ-ਰਾ- ਵਾ ਦਿੱਤਾ ਗਿਆ ਤਾਂ ਲਾੜਾ ਡਰਦੇ ਮਾਰੇ ਘਬਰਾ ਕੇ ਮੌਕੇ ਤੋਂ ਪ੍ਰੇਮਿਕਾ ਨਾਲ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਦੋਵੇਂ ਪਰਿਵਾਰ ਚਿੰਤਾ ਵਿਚ ਸਨ। ਉਸ ਸਮੇਂ ਹੀ ਦੋਨੋਂ ਪਰਿਵਾਰਾਂ ਨੇ ਆਪਸੀ ਰਜ਼ਾਮੰਦੀ ਦੇ ਨਾਲ ਬਰਾਤ ਵਿੱਚੋਂ

ਹੀ ਹੋਰ ਲਾੜੇ ਦੀ ਭਾਲ ਕੀਤੀ ਅਤੇ ਉਸ ਸਮੇਂ ਹੀ ਵਿਆਹ ਕੀਤਾ ਗਿਆ। ਉਸ ਮੌਕੇ ਤੇ ਮੌਜੂਦ ਲੜਕੇ ਚੰਦਰੱਪਾ ਵੱਲੋ ਲਾੜੀ ਸਿੰਧੂ ਨਾਲ ਵਿਆਹ ਦੀ ਹਾਮੀ ਭਰ ਦਿੱਤੀ ਗਈ। ਇਹ ਲੜਕਾ ਪੇਸ਼ੇ ਤੋਂ ਇਕ BMTC ਕੰਡਕਟਰ ਹੈ। ਦੋਹਾਂ ਪਰਿਵਾਰਾਂ ਵੱਲੋਂ ਸਹਿਮਤੀ ਜਤਾਉਂਦੇ ਹੋਏ ਖੁਸ਼ੀ ਨਾਲ ਇਸ ਜੋੜੇ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਵਿਆਹ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।

Check Also

ਪੰਜਾਬ: ਸੰਸਕਾਰ ਤੋਂ ਪਰਤ ਰਹੇ ਰਿਸ਼ਤੇਦਾਰਾਂ ਨਾਲ ਵਾਪਰਿਆ ਹਾਦਸਾ, ਹੋਏ ਭਿਆਨਕ ਹਾਦਸੇ ਦੇ ਸ਼ਿਕਾਰ

ਆਈ ਤਾਜਾ ਵੱਡੀ ਖਬਰ  ਵਾਪਰਨ ਵਾਲੇ ਸੜਕ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ …