Breaking News

ਲੰਗਰ ਛੱਕ ਕੇ ਹਟਣ ਦੇ ਤੁਰੰਤ ਬਾਅਦ ਮਾਂ ਧੀ ਨੂੰ ਮਿਲੀ ਇਸ ਤਰਾਂ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਅਜੋਕੇ ਸਮੇਂ ਵਿਚ ਇਨਸਾਨੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਰਹਿ ਗਿਆ। ਇਸ ਦੁਨੀਆਂ ਵਿੱਚ ਆਏ ਹੋਏ ਇਨਸਾਨ ਨਾਲ ਕਦੋਂ ਕੀ ਹਾਦਸਾ ਵਾਪਰ ਜਾਵੇ ਇਸ ਦਾ ਕਿਸੇ ਨੂੰ ਕੁਝ ਨਹੀਂ ਪਤਾ। ਇਸ ਧਰਤੀ ਉੱਤੇ ਜੂਨ ਹੰਢਾਉਣ ਆਏ ਹੋਏ ਲੋਕਾਂ ਨੂੰ ਇੱਕ ਨਾ ਇੱਕ ਦਿਨ ਤੇ ਜਾਣਾਂ ਹੀ ਹੁੰਦਾ ਹੈ ਪਰ ਅਣਿਆਈ ਮੌਤ ਮਰਨ ਵਾਲੇ ਲੋਕਾਂ ਦਾ ਦੁੱਖ ਜ਼ਿਆਦਾ ਹੁੰਦਾ ਹੈ। ਪੰਜਾਬ ਦੇ ਵਿਚ ਬੀਤੇ 2 ਮਹੀਨਿਆਂ ਦੌਰਾਨ ਬਹੁਤ ਸਾਰੇ ਲੋਕ ਸੜਕ ਹਾਦਸਿਆਂ ਦੇ ਵਿਚ ਅਣਿਆਈ ਮੌਤ ਮਰ ਚੁੱਕੇ ਹਨ।

ਅਤੇ ਬੜੇ ਹੀ ਦੁੱਖ ਦੇ ਨਾਲ ਅਣਿਆਈ ਮੌਤ ਮਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿਚ ਉਸ ਸਮੇਂ ਵਾਧਾ ਹੋ ਗਿਆ ਜਦੋਂ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਆਈ ਮਾਂ-ਧੀ ਦੀ ਇੱਕ ਸੜਕ ਦੁਰਘਟਨਾ ਵਿਚ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 45 ਸਾਲਾਂ ਸੋਮਾ ਰਾਣੀ ਅਤੇ ਉਸ ਦੀ 12 ਸਾਲਾਂ ਧੀ ਤਰਨਜੀਤ ਕੌਰ ਪਿੰਡ ਛੋਕਰਾਂ ਦੀਆਂ ਰਹਿਣ ਵਾਲੀਆਂ ਸਨ। ਇਹ ਦੋਵੇਂ ਮਾਂ-ਧੀ ਬੱਸ ਵਿਚ ਸਵਾਰ ਹੋ ਕੇ ਪਿੰਡ ਦੀਆਂ ਸੰਗਤਾਂ ਨਾਲ ਪਨਿਆਲੀ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਗਈਆਂ ਸਨ।

ਇਥੇ ਧਾਰਮਿਕ ਸਮਾਗਮ ਖਤਮ ਹੋਣ ਤੋਂ ਬਾਅਦ ਸੋਮਾ ਰਾਣੀ ਅਤੇ ਤਰਨਜੀਤ ਸਮੂਹ ਸੰਗਤਾਂ ਦੇ ਨਾਲ ਲੰਗਰ ਛਕਣ ਵਾਸਤੇ ਬੂਥਗੜ੍ਹ ਆ ਰੁਕੇ। ਇੱਥੋਂ ਲੰਗਰ ਛਕਣ ਤੋਂ ਬਾਅਦ ਲਗਭਗ ਸੱਤ ਵਜੇ ਤਰਨਜੀਤ ਵਾਪਸ ਬੱਸ ਵੱਲ ਆ ਰਹੀ ਸੀ। ਜਦੋਂ ਉਹ ਰੋਡ ਪਾਰ ਕਰਨ ਲੱਗੀ ਤਾਂ ਇਕ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਤਰਨਜੀਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੋਈ ਉਸ ਦੀ ਮਾਂ ਸੋਮਾ ਰਾਣੀ ਵੀ ਉਸ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਗਈ।

ਇਸ ਦੁਖਾਂਤਕ ਹਾਦਸੇ ਦੇ ਵਿੱਚ ਦੋਵੇਂ ਮਾਂ-ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਇਨ੍ਹਾਂ ਦੋਵਾਂ ਨੂੰ ਰੋਪੜ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਵੱਲੋਂ ਇਨ੍ਹਾਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਦੀ ਖਬਰ ਇਲਾਕੇ ਵਿੱਚ ਫੈਲਣ ਕਾਰਨ ਸੋਗ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਇਸ ਹਾਦਸੇ ਦੇ ਵਿਚ ਸ਼ਾਮਲ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

Check Also

ਪੰਜਾਬ: ਸੰਸਕਾਰ ਤੋਂ ਪਰਤ ਰਹੇ ਰਿਸ਼ਤੇਦਾਰਾਂ ਨਾਲ ਵਾਪਰਿਆ ਹਾਦਸਾ, ਹੋਏ ਭਿਆਨਕ ਹਾਦਸੇ ਦੇ ਸ਼ਿਕਾਰ

ਆਈ ਤਾਜਾ ਵੱਡੀ ਖਬਰ  ਵਾਪਰਨ ਵਾਲੇ ਸੜਕ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ …