Breaking News

ਲੋਥ ਲਿਜਾਣ ਵਾਲੇ ਐਂਬੂਲੈਂਸ ਚਾਲਕ ਨੇ ਸੁਸ਼ਾਂਤ ਮੌਤ ਮਾਮਲੇ ‘ਚ ਕੀਤਾ ਵੱਡਾ ਖ਼ੁਲਾਸਾ, ਖੋਲ੍ਹੇ ਇਹ ਸਾਰੇ ਰਾਜ਼

ਐਂਬੂਲੈਂਸ ਚਾਲਕ ਨੇ ਸੁਸ਼ਾਂਤ ਮੌਤ ਮਾਮਲੇ ‘ਚ ਕੀਤਾ ਵੱਡਾ ਖ਼ੁਲਾਸਾ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਲੋਥ ਨੂੰ ਲੈ ਜਾਣ ਵਾਲੀ ਐਬੂਲੇਂਸ ਦੇ ਚਾਲਕ ਸ਼ਹਨਵਾਜ ਅਬਦੁਲ ਕਰੀਮ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋ। ਧ ਮਕੀ। ਭਰੇ ਫ਼ੋਨ ਆ ਰਹੇ ਸਨ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ‘ਚ ਕੁੱਝ ਵੀ ਬੋਲਣ ਤੋਂ ਮਨਾ ਕੀਤਾ ਜਾ ਰਿਹਾ ਸੀ।

ਸੁਸ਼ਾਂਤ ਦੀ ਮੌਤ ਤੋਂ ਬਾਅਦ ਕਰੀਮ ਹੀ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਪੁੱਜੇ ਸਨ ਅਤੇ ਲੋਥ ਨੂੰ ਹਸਪਤਾਲ ਲੈ ਕੇ ਗਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਉਹ ਬਾਂਦਰੇ ਦੇ ਫਲੈਟ ‘ਚ ਪਹੁੰਚੇ ਸਨ ਤਾਂ ਸੁਸ਼ਾਂਤ ਦੀ ਲੋਥ ਲਮਕੀ ਹੋਈ ਨਹੀਂ ਸੀ ਸਗੋਂ ਹੇਠਾਂ ਉਤਾਰ ਲਈ ਗਈ ਸੀ। ਉਨ੍ਹਾਂ ਦੀ ਟੀਮ ਹੀ ਸਫੇਦ ਕੱਪੜੇ ‘ਚ ਲਿਪਟੇ ਸੁਸ਼ਾਂਤ ਨੂੰ ਐਂਬੂਲੈਂਸ ਤੱਕ ਲੈ ਕੇ ਗਏ ਸਨ।

ਇਸ ਤੋਂ ਇਲਾਵਾ ਸ਼ਹਨਵਾਜ ਨੇ ਹੈਰਾਨ ਕਰਨ ਵਾਲਾ ਇੱਕ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਸੁਸ਼ਾਂਤ ਦੀ। ਲੋਥ ਦੀਆਂ ਤਸਵੀਰਾਂ ਮੁੰਬਈ ਪੁਲਸ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪੁਲਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਨਾਨਾਵਤੀ ਹਸਪਤਾਲ ਜਾਣਾ ਹੈ ਪਰ ਬਾਅਦ ‘ਚ ਕਿਹਾ ਗਿਆ ਕਿ ਕੂਪਰ ਹਸਪਤਾਲ ਲੈ ਕੇ ਜਾਣਾ ਹੈ।

ਐਂਬੂਲੈਂਸ ਬਦਲਣ ਦੀ ਇਹ ਸੀ ਵਜ੍ਹਾ
ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ‘ਤੇ ਦੋ ਐਂਬੂਲੈਂਸ ਦੇ ਭੇਜਣ ‘ਤੇ ਐਂਬੂਲੈਂਸ ਦੇ ਮਾਲਕ ਰਾਹੁਲ ਨੇ ਦੱਸਿਆ ਕਿ ਜਿਸ ਦਿਨ ਸੁਸ਼ਾਂਤ ਨੇ ਅਜਿਹਾ ਕੀਤਾ ਸੀ, ਉਸ ਦਿਨ ਉਹ ਪਿੰਡ ‘ਚ ਸਨ। ਇਸ ਲਈ ਉਨ੍ਹਾਂ ਦੇ ਭਰਾ ਅਕਸ਼ੈ ਐਂਬੂਲੈਂਸ ਲੈ ਕੇ ਸੁਸ਼ਾਂਤ ਦੇ ਘਰ ਪੁੱਜੇ ਸਨ। ਐਂਬੂਲੈਂਸ ਦੇ ਵਹੀਲ ਚੇਅਰ ‘ਚ ਕੁਝ ਮੁ ਸ਼ ਕਿ ਲ ਆਉਣ ਦੀ ਵਜ੍ਹਾ ਨਾਲ ਉਸ ਐਂਬੂਲੈਂਸ ‘ਚ ਸੁਸ਼ਾਂਤ ਫਿਟ ਨਹੀਂ ਹੋ ਰਿਹਾ ਸੀ। ਇਸ ਲਈ ਰਾਹੁਲ ਨੇ ਆਪਣੀ ਦੂਜੀ ਐਂਬੂਲੈਂਸ ਬੁਲਵਾਈ ਸੀ।

ਦਿਸ਼ਾ ਸਾਲਿਆਨ ਦੀ ਮੌਤ ਦਾ ਜਾਣਦੇ ਸਨ ਰਾਜ
ਸੁਸ਼ਾਂਤ ਦੇ ਇੱਕ ਦੋਸਤ ਨੇ ਮੀਡੀਆ ਨੂੰ ਦੱਸਿਆ ਹੈ ਕਿ ਸੁਸ਼ਾਂਤ ਸੈਕਰੈਟਰੀ ਰਹੀ ਦਿਸ਼ਾ ਸਾਲਿਆਨ ਦੀ ਮੌਤ 8 ਜੂਨ ਨੂੰ ਹੋਈ ਸੀ। ਸੁਸ਼ਾਂਤ ਦਿਸ਼ਾ ਦੀ ਮੌਤ ਦੇ ਰਾਜ ਨੂੰ ਜਾਣਦੇ ਸਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਸੀ ਕਿ ਦਿਸ਼ਾ ਦੀ ਮੌਤ ਕਿਵੇਂ ਹੋਈ ਹੈ। ਪੁਲਸ ਵੀ ਇਸ ਦੀ ਜਾਂਚ ਕਰ ਰਹੀ ਹੈ।

ਕੇਂਦਰ ਸਰਕਾਰ ਨੇ ਬਿਹਾਰ ਸਰਕਾਰ ਦੀ ਸੀ. ਬੀ. ਆਈ. ਜਾਂਚ ਦੀ ਸਿਫ਼ਾਰਿਸ਼ ਮੰਨੀ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਗੁੱਥੀ ਹੁਣ ਸੁਲਝੇਗੀ। ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਆਦੇਸ਼ ‘ਤੇ ਰਾਜੀਵ ਨਗਰ ਥਾਣਾ ਕਾਂਡ ਸੰਖਿਆ 241/20 ਦੀ ਸੀ. ਬੀ. ਆਈ. ਜਾਂਚ ਦੀ ਸਿਫ਼ਾਰਿਸ਼ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਭੇਜੀ ਸੀ। ਕੇਂਦਰ ਸਰਕਾਰ ਨੇ ਬਿਹਾਰ ਸਰਕਾਰ ਦੀ ਸੀ. ਬੀ. ਆਈ. ਜਾਂਚ ਦੀ ਸਿਫ਼ਾਰਿਸ਼ ਮੰਨ ਲਈ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ। ਸਾਲਿਸਿਟਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਸੀ. ਬੀ. ਆਈ ਜਾਂਚ ਦੀ ਮੰਗ ਦੀ ਸਿਫ਼ਾਰਿਸ਼ ਮੰਨ ਲਈ ਹੈ। ਅਜਿਹੇ ‘ਚ ਪਟਨਾ ‘ਚ ਦਰਜ ਐੱਫ. ਆਈ. ਆਰ. ਨੂੰ ਮੁੰਬਈ ਟਰਾਂਸਫਰ ਕਰਨ ਦੀ ਮੰਗ ਵਾਲੀ ਰਿਆ ਚੱਕਰਵਰਤੀ ਦੀ ਪਟੀਸ਼ਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।

ਕੇਸ ‘ਚ ਕੋਰਟ ਦੀ ਟਿੱਪਣੀ :-
ਮੁੰਬਈ ‘ਚ ਕੁਦਰਤੀ ਮੌਤ ਦੀ ਜਾਂਚ ਚੱਲ ਰਹੀ ਹੈ। ਪਟਨਾ ਦੀ ਐੱਫ. ਆਈ. ਆਰ. ‘ਚ ਦਰਜ ਗੱਲਾਂ ਦਾ ਹਿੱਸਾ ਹੈ ਜਾਂ ਨਹੀਂ, ਅਸੀਂ ਨਹੀਂ ਜਾਣਦੇ। ਇੱਕ ਆਈ. ਪੀ. ਐੱਸ. ਜਾਂਚ ਲਈ ਜਾਂਦਾ ਹੈ, ਉਸ ਨੂੰ ਰੋਕ ਦਿੱਤਾ ਜਾਂਦਾ ਹੈ। ਅਜਿਹੀਆਂ ਗੱਲਾਂ ਚੰਗਾ ਸੰਕੇਤ ਨਹੀਂ ਦਿੰਦੀਆਂ। ਮਹਾਰਾਸ਼ਟਰ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਭ ਕੁਝ ਪੇਸ਼ੇਵਰ ਤਰੀਕੇ ਨਾਲ ਕੀਤਾ ਗਿਆ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …