Breaking News

ਲਾੜੇ ਨੇ ਆਪਣੇ ਵਿਆਹ ਤੋਂ 1 ਦਿਨ ਪਹਿਲਾਂ ਏਦਾਂ ਦੇ ਦਿੱਤੀ ਆਪਣੀ ਜਾਨ – ਖੁਸ਼ੀਆਂ ਬਦਲੀਆਂ ਮਾਤਮ ਚ

ਆਈ ਤਾਜਾ ਖਬਰ 

ਵਿਆਹ ਦਾ ਸ਼ੋਂਕ ਸਾਰਿਆਂ ਨੂੰ ਹੀ ਹੁੰਦਾ ਹੈ , ਵਿਆਹ ਦਾ ਚਾਅ ਇੱਕਲਾ ਲਾੜਾ ਲਾੜੀ ਨੂੰ ਹੀ ਨਹੀਂ ਸਗੋਂ ਰਿਸ਼ਤੇਦਾਰਾਂ ਨੂੰ ਵੀ ਬਹੁਤ ਹੁੰਦਾ ਹੈ , ਆਹੀ ਕਾਰਨ ਹੈ ਕਿ ਵਿਆਹ ਤੋਂ ਪਹਿਲਾਂ ਘਰਾਂ ਵਿੱਚ ਰਿਸ਼ਤੇਦਾਰਾਂ ਦੀ ਭੀੜ ਲਗਣੀ ਸ਼ੁਰੂ ਹ ਜਾਂਦੀ ਹੈ l ਪਰ ਇੱਕ ਅਜਿਹਾ ਮਾਮਲਾ ਹੁਣ ਸਾਂਝਾ ਕਰਾਂਗੇ , ਜਿਸ ਨੂੰ ਸੁਨ ਕੇ ਤੁਹਾਡੇ ਹੋਸ਼ ਉੱਡ ਜਾਣਗੇ l ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਜਿਥੇ ਵਿਆਹ ਤੋਂ 1 ਦਿਨ ਪਹਿਲਾਂ ਲਾੜੇ ਨੇ ਆਪਣੀ ਜਾਨ ਦੇ ਦਿੱਤੀ , ਜਿਸ ਕਾਰਨ ਵਿਆਹ ਦਾ ਮਾਹੌਲ ਮਾਤਮ ਵਿੱਚ ਤਬਦੀਲ ਹੋ ਗਿਆ l

ਮਾਮਲਾ ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿਥੇ ਦੇ ਪਿੰਡ ਡੋੜਕੀ ‘ਚ ਬਾਰਾਤ ਨਿਕਲਣ ਦੇ ਇਕ ਦਿਨ ਪਹਿਲਾਂ ਲਾੜੇ ਵਲੋਂ ਅਜਿਹਾ ਕਦਮ ਚੁਕਿਆ ਗਿਆ ਜਿਸ ਕਾਰਨ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਤਬਦੀਲ ਹੋ ਗਈਆਂ , ਦਰਅਸਲ ਲਾੜੇ ਵਲੋਂ ਆਪਣੇ ਘਰ ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ।ਉੱਥੇ ਹੀ ਦੂਜੇ ਪਾਸੇ ਇਸ ਘਟਨਾ ਸਬੰਧੀ ਪੁਲਸ ਸੂਤਰਾਂ ਅਨੁਸਾਰ ਪਿੰਡ ਡੋੜਕੀ ਵਾਸੀ ਰੋਸ਼ਨ ਬਾਂਧੇ ਜਿਸਦੀ ਉਮਰ 28ਦੀ ਸੀ ਉਸ ਦੇ ਵਿਆਹ ਦਾ ਘਰ ‘ਚ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸੀ। ਪਿੰਡ ਵਾਸੀਆਂ ਨੂੰ ਭੋਜਨ ਕਰਵਾਇਆ ਗਿਆ। ਤੇਲ, ਹਲਦੀ ਬਾਅਦ ਰਾਤ 12 ਵਜੇ ਰੋਸ਼ਨ ਨੇ ਹੱਥ ‘ਚ ਮਹਿੰਦੀ ਲਗਵਾਈ।

ਫਿਰ ਸਾਰੇ ਲੋਕ ਸੌਂ ਗਏ। ਅਗਲੀ ਸਵੇਰ ਜਦੋ ਰੋਸ਼ਨ ਨੂੰ ਦਰਵਾਜ਼ਾ ਖੋਲ੍ਹਣ ਲਈ ਆਵਾਜ਼ ਦਿੱਤੀ। ਕੋਈ ਪ੍ਰਤੀਕਿਰਿਆ ਨਹੀਂ ਮਿਲੀ , ਜਿਸਤੋ ਬਾਅਦ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਦੇਖਿਆ ਰੋਸ਼ਨ ਦੀ ਲਾਸ਼ ਸੀਲਿੰਗ ਫੈਨ ਨਾਲ ਲਟਕੀ ਸੀ। ਜਿਸਨੇ ਸਭ ਨੂੰ ਇੱਕ ਵੱਡਾ ਧੱਕਾ ਦਿੱਤਾ , ਕੋਟਵਾਰ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਅਰਜੁਨੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਦ ਟੀਮ ਮੌਕੇ ‘ਤੇ ਪਹੁੰਚੀ।

ਹਾਦਸੇ ਵਾਲੀ ਜਗ੍ਹਾ ‘ਤੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਦੇ ਧਮਤਰੀ ਭੇਜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ l

Check Also

12 ਸਾਲ ਦੀ ਉਮਰ ਚ ਬੱਚੇ ਨੇ ਕਾਲਜ ਦੀਆਂ 5 ਡਿਗਰੀਆਂ ਕੀਤੀਆਂ ਹਾਸਿਲ, US ਦੇ ਬੱਚੇ ਨੇ ਬਣਾਇਆ ਵੱਖਰਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਛੋਟੀ ਉਮਰ ਦੇ ਬੱਚੇ ਨੇ ਵੱਖਰਾ ਰਿਕਾਰਡ, ਸਿਰਫ 12 ਸਾਲ ਦੀ …