Breaking News

ਲਾੜੀ ਹੱਥਾਂ ਚ ਸ਼ਗਨਾਂ ਦਾ ਚੂੜਾ ਪਾ ਕੇ ਕੁੜੀ ਕਰਦੀ ਰਹੀ ਉਡੀਕ-ਲਾੜੇ ਨੇ ਮੌਕੇ ਤੇ ਇਹ ਕਹਿ ਦਿੱਤਾ ਜਵਾਬ

ਲਾੜੇ ਨੇ ਮੌਕੇ ਤੇ ਇਹ ਕਹਿ ਦਿੱਤਾ ਜਵਾਬ

ਪੰਜਾਬ ਦੇ ਵਿਚ ਰਿਸ਼ਤਿਆਂ ਦੀ ਪਵਿੱਤਰਤਾ ਦੇ ਚਰਚੇ ਸਭ ਪਾਸੇ ਹੁੰਦੇ ਸੀ। ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦੀਆਂ ਖ਼ਬਰਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ।ਅੱਜਕਲ ਦੀ ਨੌਜਵਾਨ ਪੀੜ੍ਹੀ ਕੁਰਾਹੇ ਪੈ ਗਈ ਹੈ ਜਿਸ ਕਾਰਨ ਇਹੋ ਜਿਹੀਆਂ ਘਟਨਾਵਾਂ ਆਏ ਦਿਨ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਛੇਹਰਟਾ ਤੋਂ,ਜਿੱਥੇ ਇੱਕ ਕੁੜੀ ਹੱਥਾਂ ਵਿੱਚ ਸ਼ਗਨਾਂ ਦਾ ਚੂੜਾ ਪਾ ਕੇ ਲਾੜੇ ਦਾ ਇੰਤਜ਼ਾਰ ਕਰਦੀ ਰਹੀ ਹੈ ,

ਤੇ ਲਾੜੇ ਨੇ ਮੌਕੇ ਤੇ ਜਵਾਬ ਦੇ ਦਿੱਤਾ। ਇਸ ਸਬੰਧੀ ਲੜਕੀ ਦੇ ਪਰਿਵਾਰ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ ਤੇ ਇਨਸਾਫ਼ ਦੀ ਮੰਗ ਕੀਤੀ ਹੈ। ਕੁੜੀ ਨੇ ਮੰਗ ਕੀਤੀ ਹੈ ਕਿ ਉਸ ਦੇ ਹੱਥਾਂ ਵਿੱਚ ਪਾਇਆ ਹੋਇਆ ਲਾਲ ਚੂੜਾ ਉਸ ਸਮੇਂ ਉਤਰੇਗਾ ਜਦੋਂ ਉਸ ਨੂੰ ਇਨਸਾਫ ਮਿਲੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਲੜਕੀ ਹੱਥਾਂ ਵਿੱਚ ਚੂੜਾ ਪਾਈ ਆਪਣੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਦੀਆਂ ਤਿਆਰੀਆਂ ਨਾਲ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਪਹੁੰਚੀ,

ਜਿੱਥੇ ਉਹ ਲਾੜੇ ਦਾ ਇੰਤਜ਼ਾਰ ਕਰ ਰਹੀ ਸੀ। ਕਾਫੀ ਸਮਾਂ ਇੰਤਜਾਰ ਕਰਨ ਤੋਂ ਬਾਅਦ ਜਦੋਂ ਲੜਕੇ ਨੂੰ ਫੋਨ ਕਰਕੇ ਪੁੱਛਿਆ ਗਿਆ ਉਸਨੇ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ। ਲੜਕੀ ਦੇ ਪਰਿਵਾਰ ਵਾਲੇ ਅਤੇ ਸਾਰੇ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਵਿਚ ਇੰਤਜ਼ਾਰ ਕਰਦੇ ਰਹੇ । ਲਾੜੇ ਨੇ ਇਹ ਕਹਿ ਕੇ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਕਿ ਤੂੰ ਮੇਰੇ ਮਾਪਿਆਂ ਦੀ ਬੇਇਜਤੀ ਕੀਤੀ ਸੀ ਤਾਂ ਮੈਂ ਵੀ ਤੇਰੇ ਪਰਿਵਾਰ ਦੀ ਬੇਇਜਤੀ ਕਰਨ ਲਈ ਤੇਰੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ। ਲੜਕੀ ਉਸ ਲੜਕੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ, ਅਤੇ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ।

ਲੜਕੀ ਨੇ ਦੱਸਿਆ ਕਿ ਉਹ ਲੜਕੇ ਨੂੰ ਫੋਨ ਦੇ ਜ਼ਰੀਏ ਹੀ ਮਿਲੀ ਸੀ। ਜਿਸ ਤੋਂ ਬਾਅਦ ਉਹ ਪੰਜ ਸਾਲਾਂ ਤੋਂ ਲੜਕੇ ਨਾਲ ਰਿਲੇਸ਼ਨ ਵਿਚ ਹੈ। ਲੜਕੀ ਨੇ ਦੱਸਿਆ ਕਿ ਪਹਿਲਾਂ ਵੀ ਲੜਕੇ ਨੇ ਵਿਆਹ ਕਰਾਉਣ ਤੋਂ ਮਨਾ ਕਰ ਦਿੱਤਾ ਸੀ । ਜਿਸ ਕਰਕੇ ਇਹ ਮਾਮਲਾ ਵੋਮੈਨ ਸੈੱਲ ਵੱਲ ਭੇਜ ਦਿੱਤਾ ਗਿਆ ਸੀ। ਜਿੱਥੇ ਲੜਕੇ ਨੇ ਲਿਖਤੀ ਤੌਰ ਤੇ ਵਿਆਹ ਕਰਵਾਉਣ ਲਈ ਹਾਮੀ ਭਰ ਦਿੱਤੀ ਸੀ।ਪਰ ਫਿਰ ਮੁੱਕਰ ਜਾਣ ਤੇ ਉਸ ਖਿਲਾਫ ਪਰਚਾ ਦਰਜ ਕਰਵਾਇਆ ਗਿਆ।

ਥਾਣੇ ਵਿੱਚ ਐਸ ਐਚ ਓ ਦੀ ਮੌਜੂਦਗੀ ਵਿੱਚ ਲੜਕੇ ਨੇ 16 ਅਕਤੂਬਰ ਨੂੰ ਵਿਆਹ ਕਰਾਉਣ ਲਈ ਹਾਮੀ ਭਰ ਦਿੱਤੀ। ਉਸ ਦਿਨ ਅਧਾਰ ਕਾਰਡ ਦਾ ਬਹਾਨਾ ਲਗਾ ਦਿੱਤਾ ਅਤੇ ਵਿਆਹ 18 ਤਰੀਕ ਨੂੰ ਤੈਅ ਕਰ ਦਿੱਤਾ ਗਿਆ।ਹੁਣ ਫਿਰ ਲੜਕਾ ਵਿਆਹ ਤੋਂ ਮੁੱਕਰ ਗਿਆ ਹੈ ਜਿਸ ਤੇ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ।

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …