Breaking News

‘ਲਵ ਮੈਰਿਜ’ ਕਰਾਉਣ ਵਾਲੇ ਮੁੰਡੇ ਨੂੰ ਮਿਲੀ ਇਸ ਤਰਾਂ ਨਾਲ ਦਰਦਨਾਕ ਮੌਤ – ਦੇਖ ਹਰ ਕੋਈ ਰਹਿ ਗਿਆ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਜ਼ਿੰਦਗੀ ਦੇ ਅਕਸਰ ਦੋ ਪਹਿਲੂ ਹੁੰਦੇ ਹਨ ਦੁੱਖ ਅਤੇ ਸੁੱਖ । ਸੁੱਖਾਂ ਚ ਤਾਂ ਹਰ ਕੋਈ ਵਿਅਕਤੀ ਆਨੰਦ ਮਾਣਦਾ ਹੈ , ਪਰ ਜਦੋਂ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਆਗਾਜ਼ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਆਪਣੇ ਜੀਵਨ ਦੇ ਵਿੱਚ ਆਈਆਂ ਦੁੱਖ ਪਰੇਸ਼ਾਨੀਆਂ ਦੇ ਕਾਰਨ ਖਾਸੀ ਚਿੰਤਾ ਦੇ ਵਿੱਚ ਰਹਿੰਦੇ ਹਨ । ਕਈ ਵਾਰ ਤਾਂ ਉਨ੍ਹਾਂ ਵੱਲੋਂ ਇਨ੍ਹਾਂ ਪਰੇਸ਼ਾਨੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਤਕ ਸਮਾਪਤ ਕਰ ਲਈ ਜਾਂਦੀ ਹੈ । ਅੱਜਕੱਲ੍ਹ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ ਕਿਉਂਕਿ ਲੋਕ ਆਪਣੀ ਜ਼ਿੰਦਗੀ ਵਿੱਚ ਆਈਆਂ ਛੋਟੀਆਂ ਮੋਟੀਆਂ ਔਕੜਾਂ ਕਾਰਨ , ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੋਂ ਥੱਕ ਹਾਰ ਕੇ ਕਈ ਵੱਡੇ ਖੌਫਨਾਕ ਕਦਮ ਚੁੱਕਦੇ ਹਨ ।

ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਜਲੰਧਰ ਦੇ ਪਿੰਡ ਭਾਗੋਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਹੋਟਲ ਦੇ ਪੱਖੇ ਵਿੱਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੰਦੀਪ ਸਿੰਘ ਨੇ ਆਪਣੀ ਹੀ ਪਿੰਡ ਦੀ ਇਕ ਲੜਕੀ ਹਰਪ੍ਰੀਤ ਨਾਲ ਵਿਆਹ ਕਰਵਾਇਆ ਸੀ ਦੋਵਾਂ ਨੇ ਪਿੰਡ ਵਿੱਚੋਂ ਭੱਜ ਕੇ ਮਾਣਯੋਗ ਅਦਾਲਤ ਦੀ ਮਨਜ਼ੂਰੀ ਨਾਲ ਇਹ ਵਿਆਹ ਕਰਵਾਇਆ , ਜਿਸ ਤੋਂ ਬਾਅਦ ਦੋਵੇਂ ਹੋਟਲ ਦੇ ਵਿੱਚ ਰਹਿ ਰਹੇ ਸਨ ।

ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਨੇ ਦੱਸਿਆ ਕਿ ਹੋਟਲ ਵਿੱਚ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਜਿਹਾ ਝਗੜਾ ਹੋ ਗਿਆ ਤੇ ਜਦੋਂ ਉਹ ਬਾਥਰੂਮ ਦੇ ਵਿੱਚ ਗਈ ਤਾਂ ਉਸ ਨੇ ਵਾਪਸ ਆ ਕੇ ਵੇਖਿਆ ਕਿ ਸੰਦੀਪ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਸੀ ।

ਜਿਸ ਤੋਂ ਬਾਅਦ ਉਹ ਉਸ ਨੂੰ ਆਟੋ ਵਿਚ ਬਿਠਾ ਕੇ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਮੌਕੇ ਤੇ ਪੁਲਸ ਪਹੁੰਚ ਗਈ ਅਤੇ ਪੁਲੀਸ ਦੇ ਵੱਲੋਂ ਸੰਦੀਪ ਦੇ ਪਿਤਾ ਦੇ ਬਿਆਨ ਦਰਜ ਕਰ ਕੇ ਹਰਪ੍ਰੀਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ । ਉੱਥੇ ਹੀ ਮਹਿਲਾ ਪੁਲੀਸ ਦੀ ਹਾਜ਼ਰੀ ਵਿਚ ਹਰਪ੍ਰੀਤ ਨੂੰ ਪੁਲੀਸ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ।

Check Also

ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਬਾਰੇ ਆਈ ਵੱਡੀ ਮਾੜੀ ਖਬਰ ਹੋਣ ਵਾਲੇ ਸ਼ੋਅ ਨੂੰ ਲੈ ਕੇ ਹੋ ਗਿਆ ਇਸ ਕਾਰਨ ਵਿਰੋਧ

ਆਈ ਤਾਜ਼ਾ ਵੱਡੀ ਖਬਰ  ਜਿੱਥੇ ਪੰਜਾਬੀ ਸਿੰਗਰਾਂ ਵੱਲੋਂ ਇੱਕ ਤੋਂ ਇੱਕ ਸੁਪਰਹਿੱਟ ਗੀਤ ਦਿੱਤੇ ਜਾਂਦੇ …