Breaking News

ਲਵਪ੍ਰੀਤ ਬੇਅੰਤ ਕੌਰ ਮਾਮਲੇ ਤੋਂ ਬਾਅਦ ਹੁਣ ਪੰਜਾਬ ਚ ਆ ਗਈ ਇਹ ਵੱਡੀ ਖਬਰ – ਸੁਣ ਲੋਕਾਂ ਦੇ ਉਡੇ ਹੋਸ਼

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿੱਥੇ ਨੌਜਵਾਨ ਪੀੜ੍ਹੀ ਵੱਲੋਂ ਵਿਦੇਸ਼ ਜਾਣ ਲਈ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜਿੱਥੇ ਜਾ ਕੇ ਪੰਜਾਬੀ ਨੌਜਵਾਨ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਭਵਿੱਖ ਨੂੰ ਸਵਾਰ ਸਕਣ। ਜਿਸ ਵਾਸਤੇ ਬਹੁਤ ਸਾਰੇ ਲੋਕ ਅੱਜ ਕੱਲ ਆਇਲਸ ਪਾਸ ਲੜਕੀਆਂ ਨਾਲ ਵਿਆਹ ਕਰ ਕੇ ਆਪਣੇ ਪੁੱਤਰਾਂ ਨੂੰ ਵਿਦੇਸ਼ ਭੇਜ ਰਹੇ ਹਨ। ਉੱਥੇ ਹੀ ਬਹੁਤ ਸਾਰੇ ਧੋਖਾਧੜੀ ਅਤੇ ਠੱਗੀ ਦੇ ਮਾਮਲੇ ਵੀ ਆਏ ਦਿਨ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬੀਤੇ ਦਿਨੀਂ ਇੱਥੇ ਪੰਜਾਬ ਵਿੱਚ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਤੋਂ ਬਾਅਦ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੇ ਹਨ ਲੜਕੀਆਂ ਵੱਲੋਂ ਵਿਦੇਸ਼ ਜਾ ਕੇ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕੀਤਾ ਗਿਆ ਹੈ।

ਅਜਿਹੇ ਪੀੜਤ ਪਰਿਵਾਰਾਂ ਵੱਲੋਂ ਹੁਣ ਸੋਸ਼ਲ ਮੀਡੀਆ ਉਪਰ ਸਾਹਮਣੇ ਆ ਕੇ ਆਪਣੇ ਨਾਲ ਹੋਏ ਧੋਖਾਧੜੀ ਦੇ ਮਾਮਲਿਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਹੁਣ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਾਮਲੇ ਤੋਂ ਬਾਅਦ ਹੁਣ ਪੰਜਾਬ ਵਿੱਚੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਅਧੀਨ ਆਉਂਦੇ ਪਿੰਡ ਬਲਾਚੌਰ ਤੋਂ ਸਾਹਮਣੇ ਆਈ ਹੈ। ਜਿੱਥੋਂ ਦੇ ਇੱਕ ਪਰਿਵਾਰ ਵੱਲੋਂ ਪੁਲਿਸ ਥਾਣਾ ਸਿਟੀ ਬਲਾਚੌਰ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।

ਜਿਸ ਵਿੱਚ ਆਖਿਆ ਗਿਆ ਹੈ ਕਿ ਉਹਨਾਂ ਦੀ ਨੂੰਹ ਕਿਰਨਦੀਪ ਜੋ ਕੇ ਕੈਨੇਡਾ ਚਲੇ ਗਏ ਸੀ ਉਸ ਵੱਲੋਂ ਆਪਣੇ ਪਤੀ ਨੂੰ ਨਹੀਂ ਬੁਲਾਇਆ ਗਿਆ ਅਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਦਿੱਤੀ ਗਈ ਸ਼ਿਕਾਇਤ ਵਿਚ ਸੁਖਵਿੰਦਰ ਸਿੰਘ ਵਾਸੀ ਵਾਰਡ ਨੰਬਰ 12 ਮਹਿੰਦੀਪੁਰ ਬਲਾਚੌਰ ਉਨ੍ਹਾਂ ਵੱਲੋਂ ਆਪਣੇ ਪੁੱਤਰ ਅਰਸ਼ਪ੍ਰੀਤ ਸਿੰਘ ਬਾਸੀ ਦਾ ਵਿਆਹ ਕਿਰਨਦੀਪ ਕੌਰ ਨਾਲ ਕੀਤਾ ਗਿਆ ਸੀ। ਜਿੱਥੇ ਸਹੁਰਾ ਪਰਿਵਾਰ ਵੱਲੋਂ 15 ਲੱਖ  ਵਿਆਹ ਤੇ ਖਰਚੇ ਗਏ ਸਨ।

ਪਿਤਾ ਸੁੱਚਾ ਸਿੰਘ ਤੇ ਖਾਤੇ ਵਿੱਚ ਵੀ 19.65 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਸਨ। ਉੱਥੇ ਹੀ ਲੜਕੀ ਕਿਰਨਦੀਪ ਕੌਰ ਵੱਲੋਂ ਕੈਨੇਡਾ ਜਾ ਕੇ ਆਪਣੇ ਪਤੀ ਅਰਸ਼ਪ੍ਰੀਤ ਸਿੰਘ ਨੂੰ ਕਨੇਡਾ ਬੁਲਾਉਣ ਲਈ ਫਾਈਲ ਹੀ ਨਹੀਂ ਲਗਾਈ ਗਈ ਸੀ। ਜਿਸ ਕਾਰਨ ਪੀੜਤ ਪਰਿਵਾਰ ਵੱਲੋਂ 34.65 ਲੱਖ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਰਹੀ ਹੈ।

Check Also

ਕੈਂਸਰ ਦੇ ਕਾਰਨ ਇਸ ਮਸ਼ਹੂਰ ਹਸਤੀ ਦੀ ਹੋਈ ਜਵਾਨੀ ਚ ਮੌਤ , ਹੌਲੀਵੁੱਡ ਤੋਂ ਬੋਲੀਵੁਡ ਤਕ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ ਜਿਸ ਤਰ੍ਹਾਂ ਮਨੁੱਖ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲ ਦੀਆਂ ਨੇ …