Breaking News

ਰਾਤ ਦੇ ਹਨੇਰੇ ਚ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੇ ਕੀਤਾ ਅਜਿਹਾ ਕੰਮ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਇਕ ਪਾਸੇ ਦੇਸ਼ ਦੇ ਵਿੱਚੋਂ ਕਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਨਵੇਂ ਮਾਮਲੇ ਦਰਜ ਕੀਤੇ ਜਾਂਦੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਦੇਸ਼ ਵਿੱਚ ਚਿੰਤਾਜਨਕ ਬਣੇ ਹੋਏ ਹਲਾਤਾਂ ਦੇ ਕਾਰਨ ਹਰ ਕੋਈ ਪ੍ਰੇਸ਼ਾਨ ਹੈ। ਇਸ ਤੋਂ ਇਲਾਵਾ ਕਈ ਸਾਰੇ ਵੱਡੇ ਅਦਾਕਾਰ ਜਾਂ ਕਲਾਕਾਰ ਅਤੇ ਨਵੇਂ ਚਿਹਰੇ ਇਸ ਸਮੇਂ ਦੇਸ਼ ਦੀ ਮਦਦ ਕਰਨ ਲਈ ਆਪਣਾ ਹਿੱਸਾ ਪਾ ਰਹੇ ਹਨ। ਪਰ ਹੁਣ ਇਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਖਬਰ ਤੋਂ ਬਾਅਦ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ।

ਦਰਅਸਲ ਇਹ ਖਬਰ ਪੰਜਾਬੀ ਅਤੇ ਹਿੰਦੀ ਸੰਗੀਤਕ ਇੰਡਸਟਰੀ ਦੇ ਪ੍ਰਸਿੱਧ ਗਾਇਕ ਮੀਕਾ ਸਿੰਘ ਨਾਲ ਸਬੰਧਿਤ ਹੈ। ਵੈਸੇ ਤਾਂ ਮੀਕਾ ਸਿੰਘ ਆਪਣੇ ਗਾਣਿਆਂ ਦੇ ਕਰਕੇ ਚਰਚਾ ਵਿਚ ਰਹਿੰਦੇ ਹਨ ਪਰ ਅੱਜ ਉਨ੍ਹਾਂ ਦੀ ਚਰਚਾ ਇੱਕ ਚੰਗੇ ਕੰਮ ਲਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੀਕਾ ਸਿੰਘ ਦੇਸ਼ ਦੇ ਬਣੇ ਹੋਏ ਆਰਥਿਕ ਸੰਕਟ ਦੇ ਵਿਚ ਮਦਦ ਲਈ ਸਾਹਮਣੇ ਆਏ ਹਨ। ਦਰਅਸਲ ਮੀਕਾ ਸਿੰਘ ਸਾਈਕਲ ਉਤੇ ਮੁੰਬਈ ਦੇ ਮਸ਼ਹੂਰ ਇਲਾਕੇ ਵਿੱਚ ਲੋੜਵੰਦ ਲੋਕਾਂ ਦੀ ਮਦਦ ਲਈ ਸਾਹਮਣੇ ਆਏ ਹਨ।

ਉਹਨਾਂ ਦੇ ਵੱਲੋਂ ਫੁੱਟਪਾਥ ਉੱਤੇ ਬੈਠਾ ਲੋੜਵੰਦ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪੈਸੇ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਲੋੜਵੰਦ ਲੋਕਾਂ ਦੀ ਗਿਣਤੀ ਬਾਰੇ ਪੁੱਛਿਆ ਗਿਆ ਅਤੇ ਉਨ੍ਹਾਂ ਲਈ ਰਾਸ਼ਨ ਪਹੁੰਚਾਉਣ ਲਈ ਕਿਹਾ ਗਿਆ। ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੀਕਾ ਸਿੰਘ ਸ਼ਾਮ ਦੇ ਸਮੇਂ ਵਿੱਚ ਗਰੀਬਾਂ ਦੀ ਮਦਦ ਲਈ ਸਾਹਮਣੇ ਆ ਰਹੇ ਹਨ ਅਤੇ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ।

ਜਿਸ ਦੇ ਚਲਦਿਆਂ ਉਨ੍ਹਾਂ ਦੇ ਇਸ ਚੰਗੇ ਕਾਰਜ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਦੱਸ ਦੇਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਦਿਨ ਮੀਕਾ ਸਿੰਘ ਦੇ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਮਦਦ ਕੀਤੀ ਗਈ ਅਤੇ ਉਨ੍ਹਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਵੱਲੋਂ ਦਿੱਲੀ ਦੇ ਵਿਚ ਵੀ ਕਈ ਹਜ਼ਾਰ ਲੋੜਵੰਦ ਲੋਕਾਂ ਮਦਦ ਕੀਤੀ ਗਈ ਅਤੇ ਉਨ੍ਹਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਗਿਆ।

Check Also

12 ਸਾਲ ਦੀ ਉਮਰ ਚ ਬੱਚੇ ਨੇ ਕਾਲਜ ਦੀਆਂ 5 ਡਿਗਰੀਆਂ ਕੀਤੀਆਂ ਹਾਸਿਲ, US ਦੇ ਬੱਚੇ ਨੇ ਬਣਾਇਆ ਵੱਖਰਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਛੋਟੀ ਉਮਰ ਦੇ ਬੱਚੇ ਨੇ ਵੱਖਰਾ ਰਿਕਾਰਡ, ਸਿਰਫ 12 ਸਾਲ ਦੀ …