Breaking News

ਰਵਨੀਤ ਬਿੱਟੂ ਦਾ ਆਇਆ ਦਿੱਲੀ ਦੀਆਂ ਖਬਰਾਂ ਤੋਂ ਬਾਅਦ ਵੱਡਾ ਬਿਆਨ ਕਹੀ ਇਹ ਗਲ੍ਹ

ਆਈ ਤਾਜਾ ਵੱਡੀ ਖਬਰ

ਅੱਜ ਦੇਸ਼ ਦੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਦਿੱਲੀ ਦੀ ਰਿੰਗ ਰੋਡ ਉਪਰ ਇਕ ਟਰੈਕਟਰ ਪਰੇਡ ਕੀਤੀ ਗਈ ਜਿਸ ਵਿੱਚ ਕਾਫ਼ੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਵਰਗ ਦੇ ਲੋਕ ਸ਼ਾਮਲ ਹੋਏ। ਇਹ ਕਾਫਲਾ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੋਂ ਸ਼ੁਰੂ ਕੀਤਾ ਹੋਇਆ ਅਤੇ ਦਿੱਲੀ ਦੇ ਅੰਦਰ ਵੱਲ ਨੂੰ ਕੂਚ ਕਰਦਾ ਹੋਇਆ ਆ ਗਿਆ। ਇਸ ਦੌਰਾਨ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਪੜਾਵਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੀ ਹੋਈ ਇਸ ਟਰੈਕਟਰ ਪਰੇਡ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਹਿੰ-ਸ-ਕ ਘਟਨਾਵਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ।

ਜਿਸ ਕਾਰਨ ਪੁਲਸ ਨੂੰ ਲਾ-ਠੀ-ਚਾ-ਰ-ਜ ਕਰਨਾ ਪਿਆ ਅਤੇ ਅੱਥਰੂ ਗੈਸ ਵੀ ਛੱਡੇ ਪੈ। ਖਬਰਾਂ ਮੁਤਾਬਕ ਇਸ ਦੇ ਦੌਰਾਨ ਕਿਸਾਨ ਅਤੇ ਪੁਲਿਸ ਧਿਰ ਦੇ ਕਈ ਲੋਕ ਜ਼ਖਮੀ ਵੀ ਹੋ ਗਏ। ਅੱਜ ਦੇ ਇਸ ਸਾਰੇ ਘਟਨਾਕ੍ਰਮ ਬਾਰੇ ਹੁਣ ਤੱਕ ਕਈ ਸਾਰੇ ਵਿਧਾਇਕਾਂ ਅਤੇ ਸਾਂਸਦਾਂ ਵੱਲੋਂ ਆਪਣੇ ਬਿਆਨ ਦਿੱਤੇ ਜਾ ਚੁੱਕੇ ਹਨ। ਇਸ ਦੇ ਚੱਲਦੇ ਹੀ ਹੁਣ ਇਕ ਵੱਡਾ ਬਿਆਨ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤਾ ਗਿਆ ਹੈ। ਸਾਂਸਦ ਰਵਨੀਤ ਸਿੰਘ ਬਿੱਟੂ ਨੇ ਆਖਿਆ ਹੈ ਕਿ

ਅੱਜ ਦੀ ਟਰੈਕਟਰ ਪਰੇਡ ਦੇ ਵਿਚ ਹੋਈ ਹਿੰ- ਸਾ ਦੇ ਪਿੱਛੇ ਸਿੱਖ ਫਾਰ ਜਸਟਿਸ ਦਾ ਹੱਥ ਹੈ। ਇਸ ਸਾਰੇ ਘਟਨਾਕ੍ਰਮ ਦੀ ਸਾਜਿਸ਼ ਖਾਲਿਸਤਾਨੀ ਦੀਪ ਸਿੱਧੂ ਨੇ ਰਚੀ ਹੈ। ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਲਾਲ ਕਿਲ੍ਹੇ ਉੱਪਰ ਜਿਹੜੇ ਵੀ ਲੋਕਾਂ ਵੱਲੋਂ ਅੱਜ ਝੰਡਾ ਲਹਿਰਾਇਆ ਗਿਆ ਉਹ ਸਿੱਖ ਝੰਡਾ ਨਹੀਂ ਸੀ। ਸਿੱਖ ਧਰਮ ਦਾ ਧਾਰਮਿਕ ਝੰਡਾ ਕੇਸਰੀ ਰੰਗ ਦਾ ਹੈ ਨਾ ਕਿ ਪੀਲੇ ਰੰਗ ਦਾ। ਇਸ ਦੇ ਨਾਲ ਹੀ ਸੰਸਦ ਮੈਂਬਰ ਨੇ ਇਹ ਵੀ ਆਖਿਆ ਕਿ ਅੱਜ ਦੀ ਇਸ ਹਿੰ-ਸਾ ਵਿਚ ਲਾਲ ਕਿਲ੍ਹੇ ਉੱਪਰ ਕਬਜ਼ਾ ਕਰਨ ਵਾਲੇ ਲੋਕ ਹੋਰ ਕੋਈ ਨਹੀਂ ਸਗੋਂ ਖ਼ਾਲਿਸਤਾਨੀ ਸਨ।

ਉਨ੍ਹਾਂ ਜ਼ੋਰ ਦਿੰਦੇ ਹੋਏ ਆਖਿਆ ਕਿ ਇਸ ਸਾਰੇ ਮਾਮਲੇ ਦੀ ਐਨ ਆਈ ਏ ਜਾਂਚ ਹੋਣੀ ਚਾਹੀਦੀ ਹੈ ਅਤੇ ਅੱਜ ਦੇ ਦਿਨ ਇਸ ਹਿੰ-ਸ-ਕ ਘਟਨਾਵਾਂ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿਛੇ ਡੱਕਣਾ ਚਾਹੀਦਾ ਹੈ ਅਤੇ ਉਨ੍ਹਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਬੀਤੇ ਦਿਨੀਂ ਐਤਵਾਰ ਨੂੰ ਦਿੱਲੀ ਸਥਿਤ ਗੁਰੂ ਤੇਗ ਬਹਾਦਰ ਮੈਮੋਰੀਅਲ ਆਏ ਸਨ ਜਿੱਥੇ ਉਨ੍ਹਾਂ ਉਪਰ ਭੀੜ ਵੱਲੋਂ ਹ-ਮ-ਲਾ ਕਰ ਦਿੱਤਾ ਗਿਆ ਸੀ।

Check Also

ਪੰਜਾਬ: ਸੰਸਕਾਰ ਤੋਂ ਪਰਤ ਰਹੇ ਰਿਸ਼ਤੇਦਾਰਾਂ ਨਾਲ ਵਾਪਰਿਆ ਹਾਦਸਾ, ਹੋਏ ਭਿਆਨਕ ਹਾਦਸੇ ਦੇ ਸ਼ਿਕਾਰ

ਆਈ ਤਾਜਾ ਵੱਡੀ ਖਬਰ  ਵਾਪਰਨ ਵਾਲੇ ਸੜਕ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ …