Breaking News

ਯੂਨੀਵਰਸਿਟੀ ਨੇ ਬਿੱਲੀ ਨੂੰ ਦਿੱਤੀ ਡਾਕਟਰ ਆਫ ਲਿਟਰੇਚਰ ਦੀ ਉਪਾਧੀ, ਵਜ੍ਹਾ ਜਾਣ ਰਹੇ ਜਾਵੋਗੇ ਹੈਰਾਨ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕ ਇਨਸਾਨਾਂ ਨਾਲੋ ਵੱਧ ਅਹਮੀਅਤ ਜਾਨਵਰਾਂ ਨੂੰ ਦਿੰਦੇ ਹਨ l ਉਨਾਂ ਦਾ ਮੰਨਣਾ ਹੁੰਦਾ ਹੈ ਕਿ ਇਨਸਾਨਾਂ ਨਾਲੋਂ ਵੱਧ ਵਫਾਦਾਰ ਜਾਨਵਰ ਹੁੰਦੇ ਹਨ l ਇਹੀ ਇੱਕ ਕਾਰਨ ਹੈ ਕਿ ਲੋਕ ਆਪਣੇ ਘਰਾਂ ‘ਚ ਪਾਲਤੂ ਜਾਨਵਰ ਪਾਲਦੇ ਹਨ, ਤੇ ਉਨਾਂ ਦੀ ਸਾਂਭ ਸੰਭਾਲ ਆਪਣੇ ਪਰਿਵਾਰ ਦੇ ਜੀਅ ਵਾਂਗ ਕਰਦੇ ਹਨ l ਕਈ ਲੋਕ ਆਪਣੇ ਜਾਨਵਰਾਂ ਨੂੰ ਇੰਨਾ ਜਿਆਦਾ ਪਿਆਰ ਕਰਦੇ ਹਨ ਕਿ ਉਹ ਆਪਣੀਆਂ ਜਮੀਨਾਂ ਜਾਇਦਾਦ ਉਹਨਾਂ ਦੇ ਨਾਮ ਤੇ ਕਰ ਦਿੰਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਯੂਨੀਵਰਸਿਟੀ ਨੇ ਦਿੱਲੀ ਨੂੰ ਡਾਕਟਰ ਆਫ ਲਿਟਰੇਚਰ ਦੀ ਉਪਾਧੀ ਦਿੱਤੀ, ਜਿਸ ਪਿੱਛੇ ਦੀ ਵਜਹਾ ਜਾਣ ਕੇ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ।

ਬਿਲਕੁਲ ਇਕ ਬਿੱਲੀ ਲੋਕਾਂ ‘ਚ ਚਰਚਾ ਵਿਚ ਆਈ l ਜਿਸ ਨੂੰ ਵਰਮੌਂਟ ਸਟੇਟ ਯੂਨੀਵਰਸਿਟੀ ਦੇ ਕੈਸਲਟਨ ਕੈਂਪਸ ਤੋਂ ਆਨਰੇਰੀ ਡਿਗਰੀ ਦਿੱਤੀ ਹੈ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਉੱਪਰ ਇਤਰਾਜ਼ ਪ੍ਰਗਟ ਕਰਦੇ ਪਏ ਹਨ l ਦਰਅਸਲ ਇਸ ਕਾਲਜ ਵੱਲੋਂ ਤਰਕ ਦਿੱਤਾ ਗਿਆ ਕਿ ਮੈਕਸ ਡਾਵ ਦਾ ਰਵੱਈਆ ਕਾਲਜ ਵਿਚ ਕਾਫੀ ਜ਼ਿਆਦਾ ਦੋਸਤਾਨਾ ਸੀ।

ਉਹ ਆਉਣ-ਜਾਣ ਵਾਲੇ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ, ਉਹ ਸਾਰਿਆਂ ਦੀ ਪਸੰਦੀਦਾ ਸੀ ਤੇ ਸਾਰੇ ਉਸ ਨੂੰ ਬੜੇ ਪਿਆਰ ਨਾਲ ਬੁਲਾਉਂਦੇ ਸਨ । ਇਸ ਯੂਨੀਵਰਸਿਟੀ ਵਿਚ ਉਹ ਪਿਛਲੇ ਕਈ ਸਾਲਾਂ ਤੋਂ ਸਟੂਡੈਂਟ, ਟੀਚਰ ਤੇ ਸਟਾਫ ਦੇ ਨਾਲ ਯੂਨੀਵਰਸਿਟੀ ਦੇ ਹਾਲ ਤੇ ਲਾਇਬ੍ਰੇਰੀ ਵਿਚ ਘੁੰਮਦੀ ਰਹਿੰਦੀ ਸੀ ਤੇ ਉਸ ਨੇ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਜਦੋਂ ਉਹ ਕੈਂਪਸ ਵਿੱਚ ਘੁੰਮਦੀ ਸੀ ਤਾਂ, ਅਕਸਰ ਉਸ ਵੱਲ ਜਦੋਂ ਧਿਆਨ ਜਾਂਦਾ ਸੀ ਤਾਂ ਸਭ ਦੇ ਚਿਹਰਿਆਂ ਤੇ ਮੁਸਕਾਨ ਆ ਜਾਂਦੀ ਸੀ ਕਿਉਂਕਿ ਇਹ ਬਿੱਲੀ ਬਹੁਤ ਜਿਆਦਾ ਪਿਆਰੀ ਹੈ l

ਉਸ ਦੇ ਇਸੇ ਯੋਗਦਾਨ ਕਾਰਨ ਉਸ ਨੂੰ ਯੂਨੀਵਰਸਿਟੀ ਨੇ ਕੈਂਪਸ ਕਮਿਊਨਿਟੀ ਵਿਚ ਮੈਕਸ ਦੇ ਯੋਗਦਾਨ ਨੂੰ ‘ਡਾਕਟਰ ਆਫ ਲਿਟਰੇਚਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਜਿਸ ਤੋਂ ਬਾਅਦ ਇਹ ਵਿਸ਼ਾ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਟੋਰਦਾ ਪਿਆ ਹੈ, ਤੇ ਲੋਕ ਕਾਫੀ ਤਾਰੀਫਾਂ ਵੀ ਕਰਦੇ ਪਏ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …