Breaking News

ਮੋਟੇ ਪੁਲਸ ਵਾਲਿਆਂ ਦੀ ਆਈ ਸ਼ਾਮਤ-ਹਾਈ ਕੋਰਟ ਨੇ ਦਿੱਤਾ ਇਹ ਵੱਡਾ ਹੁਕਮ

ਆਈ ਤਾਜਾ ਵੱਡੀ ਖਬਰ

ਸੂਬੇ ਦਾ ਕੋਈ ਨਾ ਕੋਈ ਵਿਭਾਗ ਕਿਸੇ ਕਾਰਨ ਕਰਕੇ ਚਰਚਾ ਵਿੱਚ ਵਿੱਚ ਰਹਿੰਦਾ ਹੈ। ਜਿੱਥੇ ਕਰੋਨਾ ਮਹਾਮਾਰੀ ਦੇ ਚੱਲਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਪੰਜਾਬ ਪੁਲਿਸ ਵੱਲੋਂ ਦਿਨ ਰਾਤ ਡਿਊਟੀ ਨਿਭਾਈ ਗਈ। ਜਿਨ੍ਹਾਂ ਨੂੰ ਇਸ ਔਖੀ ਘੜੀ ਦੇ ਵਿੱਚ ਕਰੋਨਾ ਯੋਧਿਆਂ ਦੇ ਨਾਮ ਨਾਲ ਨਿਵਾਜਿਆ ਗਿਆ। ਸਭ ਨੂੰ ਵੀ ਪੰਜਾਬ ਪੁਲਿਸ ਦੇ ਉੱਪਰ ਬੜਾ ਫਖਰ ਮਹਿਸੂਸ ਹੋਇਆ। ਜਿਨ੍ਹਾਂ ਨੇ ਤਾਲਾਬੰਦੀ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਬਾਰ ਬਾਰ ਅਪੀਲ ਕੀਤੀ। ਹੁਣ ਇਨ੍ਹਾਂ ਹੀ ਕੋਰੋਨਾ ਯੋਧਿਆਂ ਲਈ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਵਿਚ ਹਾਈਕੋਰਟ ਵੱਲੋਂ ਮੋਟੇ ਪੁਲਸ ਵਾਲਿਆਂ ਲਈ ਇੱਕ ਸਖਤ ਕਦਮ ਚੁੱਕਿਆ ਗਿਆ ਹੈ।

ਹਾਈਕੋਰਟ ਵੱਲੋਂ ਇੱਕ ਅਜਿਹਾ ਹੁਕਮ ਸੁਣਾ ਦਿਤਾ ਗਿਆ ਹੈ। ਜਿਸ ਨਾਲ ਪੰਜਾਬ ਭਰ ਵਿਚ ਮੋਟੇ ਪੁਲਿਸ ਵਾਲਿਆਂ ਦੀ ਸ਼ਾ-ਮ-ਤ ਆਵੇਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਿਉਰੋ ਆਫ ਇਨਵੈਸਟੀਗੇਸ਼ਨ ਦੇ ਏਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਅਨਫਿਟ ਪੁਲੀਸ ਮੁਲਾਜ਼ਮਾਂ ਨੂੰ ਰੇਡ ਉੱਪਰ ਨਹੀਂ ਬਲਕਿ ਪੁਲਿਸ ਟਰੇਨਿੰਗ ਅਕੈਡਮੀ ਵਿੱਚ ਭੇਜਿਆ ਜਾਵੇ।

ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਆਉਣ ਵਾਲੇ ਦਿਨਾਂ ਅੰਦਰ ਸਰੀਰਕ ਤੌਰ ਤੇ ਫਿੱਟ ਰੱਖਣ ਦਾ ਹੁਕਮ ਦਿੱਤਾ ਹੈ।ਇੱਕ ਕੇਸ ਦੀ ਸੁਣਵਾਈ ਦੌਰਾਨ ਜਸਟਿਸ ਅਰਵਿੰਦ ਸਿੰਘ ਸੰਗੋਵਾਲ ਨੇ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਅਨਫਿੱਟ ਮੁਲਾਜ਼ਮਾਂ ਵੱਲੋਂ ਅ – ਪ- ਰਾ- ਧੀ – ਆਂ ਨੂੰ ਫੜ ਨਹੀਂ ਪਾਉਂਦੇ। ਅਪਰਾਧੀ ਪੁਲਿਸ ਦੀ ਹਾਜ਼ਰੀ ਚੋਂ ਫਰਾਰ ਹੋ ਜਾਂਦੇ ਹਨ। ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਦੋ- ਸ਼ੀ ਦੇ ਘਰ ਜਾਂਦੀ ਹੈ ਅਤੇ ਦੋ – ਸ਼ੀ ਕੋਠੇ ਜਾਂ ਕੰਧ ਟੱਪ ਕੇ ਫਰਾਰ ਹੋ ਜਾਂਦੇ ਹਨ , ਤੇ ਪੁਲਿਸ ਭੱਜ ਕੇ ਦੋ- ਸ਼ੀ- ਆਂ ਨੂੰ ਫੜ ਨਹੀਂ ਸਕਦੀ।

ਮੋਗਾ ਦੇ ਨਿਹਾਲ ਸਿੰਘ ਵਾਲਾ ਥਾਣੇ ਵਿੱਚ ਵੀ 16 ਸਤੰਬਰ 2020 ਇਕ ਕੇਸ ਦਰਜ ਕੀਤਾ ਗਿਆ। ਮੁਲਜ਼ਮ ਵੱਲੋਂ ਗ੍ਰਿਫਤਾਰੀ ਤੋਂ ਬਚਣ ਲਈ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਸੀ। ਸੁਣਵਾਈ ਦੌਰਾਨ ਪਤਾ ਲੱਗਾ ਕਿ ਮਲਕੀਤ ਸਿੰਘ ਪੁਲਿਸ ਪਾਰਟੀ ਨੂੰ ਵੇਖ ਕੇ ਨ- ਸ਼ੇ ਦਾ ਪਲਾਸਟਿਕ ਵਾਲਾ ਬੈਗ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਹੈੱਡ ਕਾਂਸਟੇਬਲ ਮੁਲਜ਼ਮ ਨੂੰ ਜਾਣਦਾ ਸੀ ਤੇ ਦੱਸਿਆ ਕਿ ਮੁਲਜ਼ਮ ਦਾ ਨਾਮ ਮਲਕੀਤ ਸਿੰਘ ਹੈ।

ਇਹੋ ਜਿਹੇ ਮਾਮਲੇ ਨੂੰ ਨੂੰ ਵੇਖਦੇ ਹੋਏ ਹਾਈ ਕੋਰਟ ਨੇ ਏਡੀਜੀਪੀ ਨੂੰ ਹਦਾਇਤ ਕੀਤੀ ਹੈ ਕਿ ਉਹ 3 ਮਹੀਨੇ ਡਾਕਟਰਾਂ ਦੀ ਨਿਗਰਾਨੀ ਹੇਠ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਟ੍ਰੇਨਿੰਗ ਅਕੈਡਮੀ ਵਿੱਚ ਫਿੱਟ ਰੱਖਣ ਲਈ ਸਿਖਲਾਈ ਦਿਤੀ ਜਾਵੇ।

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …