Breaking News

ਮੂਰਥਲ ਦੇ ਮਸ਼ਹੂਰ ਸੁਖਦੇਵ ਢਾਬੇ ਤੋਂ ਕਿਸਾਨ ਅੰਦੋਲਨ ਵਾਲੇ ਕਿਸਾਨਾਂ ਲਈ ਆਈ ਅਜਿਹੀ ਖਬਰ , ਹਰ ਕੋਈ ਹੋ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ

ਕਿਸਾਨ ਅੰਦੋਲਨ ਇਸ ਸਮੇਂ ਆਪਣੇ ਸਿਖਰ ‘ਤੇ ਪ ਗਿਆ ਹੋਇਆ ਹੈ। ਹਜਾਰਾਂ ਦੀ ਤਾਦਾਤ ਵਿਚ ਕਿਸਾਨ ਪੰਜਾਬ ਤੋਂ ਦੀਲੀ ਦੇ ਵਲ ਚਲੇ ਗਏ ਹਨ ਅਤੇ ਜਾ ਵੀ ਰਹੇ ਹਨ। ਜਿਸ ਕਾਰਨ ਪੂਰੇ ਹਾਈਵੇ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਕਿਸਾਨ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਹਨ ਕੇ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇ ਤਦ ਹੀ ਉਹ ਇਸ ਅੰਦੋਲਨ ਤੋਂ ਹਟਣਗੇ।

ਹੁਣ ਇਕ ਵੱਡੀ ਖਬਰ ਮੂਰਥਲ ਸ਼ਹਿਰ ਦੇ ਪ੍ਰਸਿੱਧ ਢਾਬੇ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਭ ਹੈਰਾਨ ਰਹਿ ਗਏ ਹਨ। ਇਸ ਢਾਬੇ ਦਾ ਨਾਮ ਹੈ ਸੁਖਦੇਵ ਦਾ ਢਾਬਾ ਦਿਲੀ ਜਾਣ ਵਾਲੇ ਲੋਕ ਇਸ ਢਾਬੇ ਦੇ ਨਾਮ ਤੋਂ ਆਮ ਹੀ ਵਾਕਿਬ ਹਨ ਕੇ ਇਹ ਏਨਾ ਮਸ਼ਹੂਰ ਅਤੇ ਵੱਡਾ ਢਾਬਾ ਹੈ ਕੇ ਇਥੇ ਗਾਹਕਾਂ ਨੂੰ ਲਾਈਨਾਂ ਚ ਲਗ ਕੇ ਆਪਣੇ ਨੰਬਰ ਦੀ ਇੰਤਜਾਰ ਕਰਨ ਦੇ ਬਾਅਦ ਹੀ ਖਾਣਾ ਮਿਲਦਾ ਹੈ। ਕਿਓੰਕੇ ਹਮੇਸ਼ਾ ਹੀ ਇਹ ਗਾਹਕਾਂ ਨਾਲ ਭਰਿਆ ਰਹਿੰਦਾ ਹੈ। ਹੁਣ ਇਥੋਂ ਇੱਕ ਅਜਿਹੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਸਭ ਹੈਰਾਨ ਰਹਿ ਗਏ ਹਨ।

ਸੁਖਦੇਵ ਢਾਬੇ ਦੇ ਮਾਲਕ ਨੇ ਐਲਾਨ ਕੀਤਾ ਹੈ ਕੇ ਉਹ ਕਿਸਾਨਾਂ ਨੂੰ ਮੁਫ਼ਤ ਦੇ ਵਿਚ ਖਾਣਾ ਖਵਾਉਂਗੇ ਚਾਹੇ ਜਿੰਨੇ ਮਰਜੀ ਹਜਾਰ ਕਿਸਾਨ ਖਾਣਾ ਖਾਣ। ਇਸ ਖਬਰ ਦੇ ਆਉਣ ਤੋਂ ਬਾਅਦ ਲੋਕਾਂ ਵਲੋਂ ਸੁਖਦੇਵ ਢਾਬੇ ਦੇ ਦੁਆਰਾ ਕੀਤੇ ਗਏ ਇਸ ਐਲਾਨ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਖਬਰ ਨੂੰ ਆਪਣੇ ਫੇਸਬੂਕ ਪ੍ਰੋਫ਼ਾਈਲ ਤੇ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹਨ। ਤਾਂ ਜੋ ਇਹ ਜਾਣਕਾਰੀ ਕਿਸਾਨਾਂ ਤੱਕ ਪਹੁੰਚ ਸਕੇ।

ਓਧਰ ਕਿਸਾਨ ਹਜੇ ਵੀ ਆਪਣੀਆਂ ਮੰਗਾ ਤੇ ਡਟੇ ਹੋਏ ਹਨ। ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਸਮਝਾਉਣ ਦੇ ਜਤਨ ਲਗਾਤਾਰ ਜਾਰੀ ਹਨ ਪਰ ਕਿਸਾਨ ਆਪਣੀਆਂ ਮੰਗਾਂ ਤੇ ਕਾਇਮ ਹਨ ਕੇ ਉਹ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਰੱਦ ਕਰ ਕੇ ਹੀ ਵਾਪਿਸ ਪੰਜਾਬ ਨੂੰ ਪਰਤਣਗੇ। ਦੇਖਣਾਂ ਹੋਵੇਗਾ ਕੇ ਹੁਣ ਇਹ ਸੰਘਰਸ਼ ਅਗੇ ਕੀ ਰੂਪ ਲੈਂਦਾ ਹੈ ਕਿਓੰਕੇ ਹੁਣ ਹੋਲੀ ਹੋਲੀ ਦਿੱਲੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਹੋਣ ਲੱਗ ਪਏ ਹਨ ਅਤੇ ਕੇਂਦਰ ਸਰਕਾਰ ਦੀਆਂ ਮੁ-ਸ਼-ਕ-ਲਾਂ ਵੀ ਵਧੇ ਰਹੀਆਂ ਹਨ।

Check Also

ਪੰਜਾਬ: ਸੰਸਕਾਰ ਤੋਂ ਪਰਤ ਰਹੇ ਰਿਸ਼ਤੇਦਾਰਾਂ ਨਾਲ ਵਾਪਰਿਆ ਹਾਦਸਾ, ਹੋਏ ਭਿਆਨਕ ਹਾਦਸੇ ਦੇ ਸ਼ਿਕਾਰ

ਆਈ ਤਾਜਾ ਵੱਡੀ ਖਬਰ  ਵਾਪਰਨ ਵਾਲੇ ਸੜਕ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ …