Breaking News

ਮੁਫ਼ਤ ਟਿਕਟਾਂ ਦੇਣ ਬਾਰੇ – ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸੀ ਇਹ ਗਲ੍ਹ

ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਕਰਕੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚੀ ਹੋਈ ਹੈ। ਇਸ ਵਾਇਰਸ ਦਾ ਕਰਕੇ ਵੱਖ ਵੱਖ ਦੇਸ਼ਾਂ ਵਿਚ ਵੱਖ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਇਹਨਾਂ ਪਾਬੰਦੀਆਂ ਵਿਚੋਂ ਅੰਤਰਾਸ਼ਟਰੀ ਫਲਾਈਟਾਂ ਦੀ ਪਾਬੰਦੀ ਵੀ ਇੱਕ ਵੱਡੀ ਪਾਬੰਦੀ ਸੀ। ਪਰ ਕਈ ਦੇਸ਼ਾਂ ਲਈ ਭਾਰਤੀ ਸਰਕਾਰ ਦੁਆਰਾ ਫਲਾਈਟਾਂ ਚਲਾਈਆਂ ਗਈਆਂ ਸਨ। ਹੁਣ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੱਕ ਲਿਖਤੀ ਬਿਆਨ ਰਾਜ ਸਭਾ ਨੂੰ ਦਿੱਤਾ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਕਿਹਾ ਕਿ ਜੇ ਵੰਦੇ ਭਾਰਤ ਮਿਸ਼ਨ ਤਹਿਤ ਚੱਲਣ ਵਾਲੀਆਂ ਉਡਾਣਾਂ ਵਿਚ ਮੁਫਤ ਟਿਕਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਤਾਂ ਏਅਰ ਇੰਡੀਆ ਸਮੇਤ ਭਾਰਤੀ ਏਅਰਲਾਇੰਸਾਂ ਦੀ ਵਿੱਤੀ ਸਥਿਤੀ ਹੋਰ ਪ੍ਰਭਾਵਿਤ ਹੋ ਜਾਂਦੀ। ਕੋਰੋਨਾ ਵਿਸ਼ਾਣੂ ਦੇ ਮਹਾਮਾਰੀ ਨੇ ਏਅਰਲਾਈਨਾਂ ਦੀ ਵਿੱਤੀ ਸਥਿਤੀ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਰਾਜ ਸਭਾ ਨੂੰ ਲਿਖਤੀ ਜਵਾਬ ਦਿੰਦੇ ਹੋਏ ਪੁਰੀ ਨੇ ਕਿਹਾ, ‘ਕੋਵਿਡ -19 ਮਹਾਮਾਰੀ ਨੇ ਸਾਰੇ ਵਿਸ਼ਵ ਸਿਵਲ ਹਵਾਬਾਜ਼ੀ ਖੇਤਰ ’ਤੇ ਡੂੰਘਾ ਪ੍ਰਭਾਵ ਪਾਇਆ ਹੈ।’

ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਆਵਾਜਾਈ ’ਤੇ ਲੱਗੀ ਰੋਕ ਦੇ ਮੱਦੇਨਜ਼ਰ ਏਅਰ ਇੰਡੀਆ ਅਤੇ ਹੋਰ ਭਾਰਤੀ ਏਅਰਲਾਇੰਸ ਨੂੰ ਵੀ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਰੀ ਨੇ ਕਿਹਾ,‘ਜੇ ਵੰਦੇ ਭਾਰਤ ਮਿਸ਼ਨ ਤਹਿਤ ਚੱਲਣ ਵਾਲੀਆਂ ਉਡਾਣਾਂ ਲਈ ਮੁਫਤ ਟਿਕਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਤਾਂ ਏਅਰ ਇੰਡੀਆ ਸਮੇਤ ਹੋਰ ਭਾਰਤੀ ਏਅਰਲਾਇੰਸਾਂ ਦੀ ਵਿੱਤੀ ਸਥਿਤੀ ਹੋਰ ਪ੍ਰਭਾਵਿਤ ਹੋਣੀ ਸੀ।’

ਕੇਂਦਰ ਸਰਕਾਰ ਨੇ 6 ਮਈ ਤੋਂ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ। ਮਿਸ਼ਨ ਦੀ ਸ਼ੁਰੂਆਤ ਭੁਗਤਾਨ ਦੇ ਅਧਾਰ ’ਤੇ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਦੁਆਰਾ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੀਤੀ ਗਈ ਸੀ। ਕੋਵਿਡ -19 ਮਹਾਮਾਰੀ ਕਾਰਨ ਭਾਰਤ ਵਿਚ 23 ਮਾਰਚ ਤੋਂ ਅੰਤਰ ਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪੁਰੀ ਨੇ ਦੱਸਿਆ ਕਿ 6 ਮਈ ਤੋਂ 31 ਅਗਸਤ ਤੱਕ ਵੰਦੇ ਭਾਰਤ ਮਿਸ਼ਨ ਤਹਿਤ ਕੁੱਲ 5,817 ਉਡਾਣਾਂ ਚਲਾਈਆਂ ਗਈਆਂ ਅਤੇ ਭਾਰਤੀਆਂ ਨੂੰ ਵੱਖ-ਵੱਖ ਦੇਸ਼ਾਂ ਤੋਂ ਲਿਆਂਦਾ ਗਿਆ।

Check Also

ਪੰਜਾਬ ਚ ਏਥੇ ਮਨਰੇਗਾ ਮਜ਼ਦੂਰਾਂ ਨੂੰ ਖੁਦਾਈ ਕਰਦਿਆਂ ਮਿਲੀਆਂ 200 ਇਹ ਖਤਰਨਾਕ ਚੀਜਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਸਮਾਜ ਦੇ ਵਿੱਚ ਕੁਝ ਅਜਿਹੀਆਂ ਵਾਰਦਾਤਾਂ ਅਤੇ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ …