Breaking News

ਮਾਂ ਨੇ 4 ਬੱਚਿਆਂ ਨੂੰ ਅਨਾਜ ਦੇ ਡਰੰਮ ਚ ਬੰਦ ਕਰ ਉਤਾਰਿਆ ਮੌਤ ਦੇ ਘਾਟ, ਫਿਰ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ 

ਦੁਨੀਆ ਦੀ ਸਭ ਤੋਂ ਜ਼ਿਆਦਾ ਸਕੂਨ ਵਾਲੀ ਥਾਂ ਮਾਂ ਦੇ ਮਾਮਤਾ ਦਾ ਆਂਚਲ ਤੇ ਮਾਂ ਦੀ ਗੋਦ ਨੂੰ ਮੰਨਿਆ ਜਾਂਦਾ ਹੈ , ਇਸ ਗੱਲ ਵਿੱਚ ਸਚਾਈ ਵੀ ਹੈ l ਪਰ ਅੱਜ ਕਲ ਦੇ ਸਮੇ ਵਿੱਚ ਕਈ ਮਾਵਾਂ ਨੂੰ ਵੇਖ ਕੇ ਕਲਯੁਗ ਦਾ ਇਹਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ , ਅਜੇਹੀ ਹੀ ਖਬਰ ਦੱਸਾਂਗੇ ਜਿਥੇ ਇੱਕ ਕਲਯੁੱਗੀ ਮਾਂ ਨੇ ਆਪਣੇ 4 ਬੱਚਿਆਂ ਨੂੰ ਅਨਾਜ ਦੇ ਡਰੰਮ ਚ ਬੰਦ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਫਿਰ ਖੌਫਨਾਕ ਕਦਮ ਚੁਕਿਆ ਗਿਆ l ਦਰਅਸਲ ਬਾੜਮੇਰ ਵਿਚ ਇੱਕ ਮਾਂ ਨੇ ਆਪਣੇ ਚਾਰ ਬੱਚਿਆਂ ਦੀ ਅਨਾਜ ਦੇ ਡਰੰਮ ਵਿਚ ਬੰਦ ਕਰਕੇ ਹੱਤਿਆ ਕਰ ਦਿੱਤੀ l ਫਿਰ ਹੱਤਿਆ ਕਰਨ ਦੇ ਬਾਅਦ ਮਹਿਲਾ ਨੇ ਖੁਦ ਵੀ ਫਾਂਸੀ ਲਾ ਕੇ ਸੁਸਾਈਡ ਕਰ ਲਿਆ, ਇਹ ਔਰਤ ਗਰਭਵਤੀ ਸੀ।

ਪੁਲਿਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੁਪਹਿਰ ਦੀ ਹੈ। ਦੂਜੇ ਪਾਸੇ ਮਹਿਲਾ ਦੇ ਰਿਸ਼ਤੇਦਾਰ ਮਾਂਗੀਵਾਲ ਵਲੋਂ ਜਾਣਕਾਰੀ ਦੇਂਦਿਆਂ ਦੱਸਿਆ ਗਿਆ ਕਿ ਅਸੀਂ ਵੱਖ-ਵੱਖ ਰਹਿੰਦੇ ਹਾਂ,ਸਾਡੇ ਘਰ ਵੀ ਦੂਰ-ਦੂਰ ਬਣੇ ਹੋਏ ਹਨ। ਮ੍ਰਿਤਕ ਔਰਤ ਉਰਮਿਲਾ ਦੇ ਪਤੀ ਜੇਠਾਰਾਮ ਮਜ਼ੂਦਰੀ ਕਰਦਾ ਹੈ ਤੇ ਉਸ ਦਿਨ ਵੀ ਉਹ ਮਜ਼ਦੂਰੀ ਕਰਨ ਗਿਆ ਸੀ। ਉਹਨਾਂ ਦਸਿਆ ਕਿ ਸ਼ਾਮ ਸਮੇਂ ਅਸੀਂ ਲੋਕ ਖੇਤ ਵਿਚ ਕੰਮ ਕਰ ਰਹੇ ਸੀ, ਪਰ ਸਾਨੂੰ ਜਦੋਂ ਬੱਚੇ ਤੇ ਉਰਮਿਲਾ ਨਹੀਂ ਦਿਖੀ ਤਾਂ ਘਰ ਦੀਆਂ ਔਰਤਾਂ ਨੇ ਆਵਾਜ਼ ਦਿੱਤੀ।

ਫਿਰ ਵੀ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ ਤਾਂ , ਕਾਫੀ ਦੇਰ ਆਵਾਜ਼ ਲਾਉਣ ਦੇ ਬਾਅਦ ਮਹਿਲਾਵਾਂ ਨੇ ਅੰਦਰ ਜਾ ਕੇ ਦੇਖਿਆ, ਤਾਂ ਸਭ ਦੇ ਹੋਸ਼ ਉਡ ਗਏ ਕਿ ਉਰਮਿਲਾ ਫੰਦੇ ‘ਤੇ ਲਟਕੀ ਹੋਈ ਸੀ। ਜਦੋਂ ਬੱਚਿਆਂ ਨੂੰ ਲੱਭਿਆ ਤਾਂ ਉਹ ਡਰੰਮ ਦੇ ਅੰਦਰ ਬੰਦ ਸਨ।

ਸਾਰਿਆਂ ਦੀ ਮੌਤ ਹੋ ਚੁੱਕੀ ਸੀ , ਪਤੀ-ਪਤਨੀ ਵਿਚ ਕੀ ਹੋਇਆ, ਇਸ ਬਾਰੇ ਨਹੀਂ ਪਤਾ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ l ਪਰ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ l

Check Also

ਪੰਜਾਬ ਚ ਇਸ ਦਿਨ ਤਰੀਕ ਨੂੰ ਹੋਇਆ ਸਰਕਾਰੀ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ  ਜੂਨ ਮਹੀਨੇ ਦੀ ਆਪਣੀ ਹੀ ਖਾਸੀਅਤ ਹੁੰਦੀ ਹੈ ਕਿਉਂਕਿ ਜਿੱਥੇ ਇਸ …