Breaking News

ਮਸ਼ਹੂਰ ਬੋਲੀਵੁਡ ਐਕਟਰ ਸਲਮਾਨ ਖਾਨ ਨੇ ਪੱਗ ਬੰਨ ਕੇ ਲਿਖੀ ਅਜਿਹੀ ਗਲ੍ਹ ਸਾਰੇ ਪਾਸੇ ਹੋ ਗਈ ਚਰਚਾ

ਤਾਜਾ ਵੱਡੀ ਖਬਰ

ਸਲਮਾਨ ਆਪਣੀ ਵੱਖਰੀ ਲੁੱਕ ਅਤੇ ਵਿਵਹਾਰ ਕਰਕੇ ਅਕਸਰ ਜਾਣੇ ਜਾਂਦੇ ਨੇ, ਅਕਸਰ ਹੀ ਉਹਨਾਂ ਨੂੰ ਹਰ ਕਿਸੇ ਦੀ ਮਦਦ ਕਰਦੇ ਹੋਏ ਵੇਖਿਆ ਗਿਆ ਹੈ, ਉਹਨਾਂ ਦੇ ਅੰਗਰਕਸ਼ਕ ਪਿਛਲੇ 18 ਸਾਲਾਂ ਤੋਂ ਗੁਰਮੀਤ ਸਿੰਘ ਜੌਲੀ ਉਰਫ ਸ਼ੇਰਾ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਦੀ ਰੱਖਿਆ ਕਰ ਰਹੇ ਨੇ। ਇੰਨੇ ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ, ਉਹ ਹੁਣ ਸਲਮਾਨ ਲਈ ਕਰਮਚਾਰੀ ਨਹੀਂ ਰਿਹਾ, ਸਲਮਾਨ ਉਸ ਨੂੰ ਆਪਣੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਮੰਨਦੇ ਹਨ। ਹੁਣ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨਾਲ ਜੁੜੀ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ,ਜਿਸ ਨੇ ਸਭ ਨੂੰ ਹੈਰਾਨ ਕੀਤਾ ਹੈ। ਸਲਮਾਨ ਅਤੇ ਸ਼ੇਰਾ ਕੁੱਝ ਅਲਗ ਅੰਦਾਜ਼ ਚ ਵੇਖੇ ਗਏ ਨੇ, ਜਿਸ ਨੂੰ ਵੇਖ ਸਭ ਹੈਰਾਨ ਹੋ ਰਹੇ ਨੇ।

ਦਰਅਸਲ ਸਲਮਾਨ ਅਤੇ ਸ਼ੇਰਾ ਇੱਕ ਹੀ ਅਵਤਾਰ ਚ ਨਜ਼ਰ ਆਏ ਨੇ,ਦੋਨਾਂ ਨੇ ਪੱਗ ਬੰਨੀ ਹੋਈ ਹੈ,ਦਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਉਹਨਾਂ ਦੀ ਫਿਲਮ ‘ ਅੰਤਿਮ ‘ਦੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸਲਮਾਨ ਨੇ ਇਕ ਕੈਪਸ਼ਨ ਵੀ ਲਿਖੀ ਉਹਨਾਂ ਨੇ ਲਿਖਿਆ ‘ਵਫ਼ਾਦਾਰੀ ‘ ਅਤੇ ਨਾਲ ਹੀ ਸ਼ੇਰਾ ਨੂੰ ਵੀ ਟੈਗ ਕੀਤਾ। ਇੱਥੇ ਇਹ ਦਸਣਾ ਬਣਦਾ ਹੈ ਕਿ ਦੋਨਾਂ ਚ ਇਕ ਮਜ਼ਬੂਤ ਰਿਸ਼ਤਾ ਹੈ, ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਤਸਵੀਰ ਜ਼ਰੂਰ ਬਿਆਨ ਕਰ ਰਹੀ ਹੈ।

ਸਲਮਾਨ ਨਾਲ ਸ਼ੇਰਾ ਦਾ ਭਾਵੁਕ ਰਿਸ਼ਤਾ ਇਨ੍ਹਾਂ ਜ਼ਿਆਦਾ ਹੈ ਕਿ ਫਿਲਮ ‘ਬਾਡੀਗਾਰਡ’ ਨੂੰ ਸਲਮਾਨ ਨੇ ਸ਼ੇਰਾ ਨੂੰ ਸਮਰਪਿਤ ਕੀਤਾ ਸੀ ਅਤੇ ਦੋਵੇਂ ਇਸ ਫਿਲਮ ਦੇ ਟਾਈਟਲ ਟਰੈਕ ‘ਚ ਇਕੱਠੇ ਡਾਂਸ ਕਰਦੇ ਦਿਖਾਈ ਦਿੱਤੇ ਸਨ। ਇਸਤੋਂ ਹੀ ਅਸੀ ਅੰਦਾਜਾ ਲਗਾ ਸਕਦੇ ਹਾਂ ਕਿ ਦੋਨਾਂ ਦਾ ਰਿਸ਼ਤਾ ਬੇਸ਼ਕ ਖੂਨ ਦਾ ਨਹੀਂ ਪਰ ਧਰਮ ਤੋਂ ਉੱਤੇ ਉੱਠ ਇਨਸਾਨੀਅਤ ਨੂੰ ਦਰਸਾਉਂਦਾ ਹੈ।

ਸ਼ੇਰਾ ਮੁੰਬਈ .ਅਤੇ ਜੂਨੀਅਰ ਸ੍ਰੀ. ਮਹਾਰਾਸ਼ਟਰ ਵਰਗੇ ਖਿਤਾਬ ਜਿੱਤ ਚੁੱਕੇ ਨੇ ਅਤੇ ਉਹ ਹਰ ਵੇਲੇ ਸਲਮਾਨ ਦੀ ਪਰਛਾਈ ਬੰਨ ਕੇ ਨਾਲ ਰਹਿੰਦੇ ਨੇ, ਸ਼ੇਰਾ ਹਰ ਸਮੇਂ ਸਲਮਾਨ ਦੇ ਨਾਲ ਹੁੰਦੇ ਹਨ। ਇਥੋਂ ਤਕ ਕਿ ਸ਼ੇਰਾ ਨੇ ਇਕ ਵਾਰ ਕਿਹਾ ਸੀ ਕਿ ਉਹ ਆਪਣੀ ਮੌਤ ਤਕ ਸਲਮਾਨ ਖਾਨ ਦੇ ਨਾਲ ਰਹੇਗਾ। ਸ਼ੇਰਾ ਦੇ ਇਨ੍ਹਾਂ ਸ਼ਬਦਾਂ ਤੌ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੀ ਡਿਊਟੀ ਕਿੰਨੀ ਇਮਾਨਦਾਰੀ ਨਾਲ ਨਿਭਾਉਂਦੇ ਨੇ ਅਤੇ ਸਲਮਾਨ ਉਨ੍ਹਾਂ ਲਈ ਕਿੰਨੇ ਮਾਇਨੇ ਰਖਦੇ ਨੇ।

Check Also

ਇਸ ਅਨੋਖੇ ਸ਼ਹਿਰ ਦੀ ਬਿਲਡਿੰਗ ਅੰਦਰੋਂ ਲੰਘਦੀ ਹੈ ਟਰੇਨ , ਪੰਜਵੇਂ ਫਲੋਰ ਤੇ ਹੈ ਪੈਟਰੋਲ ਪੰਪ

ਆਈ ਤਾਜਾ ਵੱਡੀ ਖਬਰ  ਦੁਨੀਆ ਇਸ ਵੇਲੇ ਤਰੱਕੀ ਦੇ ਰਾਹ ਉੱਤੇ ਚੱਲ ਰਹੀ ਹੈ l …