ਰਣਜੀਤ ਬਾਵਾ ਨੇ ਆਪਣੇ ਫੈਨਸ ਨੂੰ ਦਿੱਤੀ ਇਹ ਵੱਡੀ ਖੁਸ਼ਖਬਰੀ
ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਅਨਲੌਕ-5 ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਗਏ ਸਨ ਜਿੰਨਾਂ ਦੇ ਵਿੱਚ ਬੰਦ ਪਈਆਂ ਸੇਵਾਵਾਂ ਨੂੰ ਖੋਲਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਇਨ੍ਹਾਂ ਸੇਵਾਵਾਂ ਦੇ ਵਿਚ ਸਵੀਮਿੰਗ ਪੂਲ ਅਤੇ ਇੰਟਰਟੇਨਮੈਂਟ ਪਾਰਕ ਸ਼ਾਮਲ ਸਨ। ਇਸਦੇ ਨਾਲ ਹੀ ਸਿਨੇਮਾ ਘਰਾਂ ਨੂੰ ਮੁੜ ਤੋਂ ਖੋਲ ਸਕਣ ਦੇ ਆਦੇਸ਼ ਵੀ ਦਿੱਤੇ ਸਨ। ਜਿਸ ਦੇ ਤਹਿਤ ਹੁਣ ਲੱਗ ਰਿਹਾ ਹੈ ਕਿ ਸਿਨੇਮਾ ਘਰਾਂ ਦੇ ਵਿੱਚ ਮੁੜ ਤੋਂ ਰੌਣਕ ਵਾਪਸ ਆਵੇਗੀ। ਪਰ ਫ਼ਿਲਹਾਲ ਇਨ੍ਹੀਂ ਦਿਨੀਂ ਬਹੁਤ ਸਾਰੀਆਂ ਫਿਲਮਾਂ ਨੂੰ ਇੰਟਰਨੈਟ ਦੇ ਮਾਧਿਅਮ ਰਾਹੀਂ ਰਿਲੀਜ਼ ਕੀਤਾ ਜਾ ਰਿਹਾ ਹੈ।
ਚਰਚਾ ਦੇ ਵਿੱਚ ਰਹਿੰਦੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਘੋਸ਼ਣਾ ਕੀਤੀ ਜਿਸ ਦਾ ਨਾਮ ਬਰਾਤੀ ਫੁਰਰ ਦੱਸਿਆ ਗਿਆ ਹੈ। ਇਸ ਫਿਲਮ ਦੀ ਪਹਿਲੀ ਦਿੱਖ ਨੂੰ ਸਾਂਝਾ ਕਰਦਿਆਂ ਬਾਵਾ ਨੇ ਲਿਖਿਆ ਕਿ ਲੰਮੇ ਸਮੇਂ ਦੀ ਬ੍ਰੇਕ ਤੋਂ ਬਾਅਦ ਇਕ ਹੋਰ ਪੰਜਾਬੀ ਫਿਲਮ ਬਰਾਤੀ ਫੁਰਰ, ਹੁਣ ਕੁਝ ਵਧੀਆ ਕੰਮ ਕਰਨ ਦਾ ਸਮਾਂ ਹੈ।
ਫਿਲਹਾਲ ਇਹ ਫਿਲਮ ਜੁਲਾਈ 2021 ਦੇ ਵਿੱਚ ਦੇਖਣ ਨੂੰ ਮਿਲੇਗੀ ਜਿਸ ਨੂੰ ਲੈ ਕੇ ਰਣਜੀਤ ਬਾਵਾ ਖੁਸ਼ ਨਜ਼ਰ ਆ ਰਹੇ ਹਨ। ਇਸ ਫਿਲਮ ਨੂੰ ਵਿਸ਼ਵਨਾਥ ਸ਼ਰਮਾ ਦੁਆਰਾ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਰਣਜੀਤ ਬਾਵਾ ਤੋਂ ਇਲਾਵਾ ਕਈ ਹੋਰ ਪੰਜਾਬੀ ਫਿਲਮੀ ਕਲਾਕਾਰ ਵੀ ਦੇਖਣ ਨੂੰ ਮਿਲਣਗੇ। ਰਣਜੀਤ ਬਾਵਾ ਦੇ ਫੈਨ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਨਵੀਂ ਫਿਲਮ ਦੀ ਉਡੀਕ ਵਿੱਚ ਸਨ
ਜਿਸ ਦੀ ਹੱਦ ਰਣਜੀਤ ਬਾਵਾ ਨੇ ਜੁਲਾਈ 2021 ਤੱਕ ਤੈਅ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਰਣਜੀਤ ਬਾਵਾ ਤਾਰਾ ਮੀਰਾ, ਹਾਈ ਐਂਡ ਯਾਰੀਆ, ਖਿਦੋ ਖੂੰਡੀ ਅਤੇ ਭਲਵਾਨ ਸਿੰਘ ਫਿਲਮਾਂ ਦੇ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …