Breaking News

ਮਸ਼ਹੂਰ ਐਕਟਰ ਸੁਸ਼ਾਂਤ ਰਾਜਪੂਤ ਦੇ ਪ੍ਰੀਵਾਰ ਤੇ ਹੁਣ ਪਈ ਵੱਡੀ ਬਿਪਤਾ, ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਮਾਹੌਲ ਨੂੰ ਹੋਰ ਗਮਗੀਨ ਬਣਾ ਦਿੰਦੀਆਂ ਹਨ। ਪਿਛਲੇ ਸਾਲ ਦੇ ਅੰਤਿਮ ਮਹੀਨਿਆਂ ਦੇ ਵਿੱਚ ਸ਼ੁਰੂ ਹੋਈ ਆਬੋ ਹਵਾ ਨੇ ਇਸ ਵਰ੍ਹੇ ਦੀਆਂ ਸਾਰੀਆਂ ਰੌਣਕਾਂ ਨੂੰ ਹਨੇਰੇ ਦੇ ਕਿਸੇ ਖੂੰਜੇ ਵਿੱਚ ਦਬਾ ਕੇ ਰੱਖ ਦਿੱਤਾ। ਲੋਕਾਂ ਦੀਆਂ ਹਸਰਤਾਂ ਜਿਨ੍ਹਾਂ ਦੀ ਪੂਰੀ ਹੋਣ ਦੀ ਚਾਹਤ ਇਸ ਵਰ੍ਹੇ ਵਿੱਚ ਰੱਖੀ ਗਈ ਸੀ,ਸਭ ਮਿੱਟੀ ਵਿੱਚ ਮਿਲ ਗਈਆਂ। ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਇਸ ਵਰ੍ਹੇ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਲੋਕਾਂ ਦੀਆਂ ਅੱਖਾਂ ਨੂੰ ਨਮ ਕਰ ਗਈਆਂ।

ਇਸ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਕਰੋਨਾ ਦੀ ਚਪੇਟ ਵਿਚ ਆ ਗਏ ,ਤੇ ਕੁਝ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਗਏ,ਤੇ ਕੁਝ ਗੰਭੀਰ ਬਿਮਾਰੀਆਂ ਦੇ ਚੱਲਦੇ ਹੋਏ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਇਸ ਵਰ੍ਹੇ ਫ਼ਿਲਮੀ ਜਗਤ, ਰਾਜਨੀਤਿਕ ਜਗਤ, ਸਾਹਿਤਕ ਅਤੇ ਕਲਾ ਜਗਤ ਦੇ ਕਈ ਮਹਾਨ ਸਿਤਾਰੇ ਅਕਾਲ ਚਲਾਣਾ ਕਰ ਗਏ ਅਤੇ ਲੋਕ ਦੁੱਖਾਂ ਦੇ ਆਲਮ ਹੇਠ ਦੱਬੇ ਮਹਿਸੂਸ ਹੋ ਰਹੇ ਨੇ। ਇੱਕ ਹੋਰ ਮੰਦਭਾਗੀ ਖ਼ਬਰ ਬਾਲੀਵੁੱਡ ਇੰਡਸਟਰੀ ਤੋਂ ਸਾਹਮਣੇ ਆਈ ਹੈ।

ਜਿੱਥੇ ਪਹਿਲਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀ ਭਰ ਜੁਆਨੀ ਵਿੱਚ ਮੌਤ ਹੋ ਗਈ ਸੀ । ਜਿਸ ਬਾਰੇ ਸੁਣਦੇ ਸਾਰ ਹੀ ਸੱਭ ਪਾਸੇ ਸੋਗ ਦੀ ਲਹਿਰ ਫੈਲ ਗਈ ਸੀ, ਤੇ ਜਿਸ ਤੇ ਮੌਤ ਦੇ ਕਾਰਣਾਂ ਦਾ ਅਜੇ ਤਕ ਸਪੱਸ਼ਟ ਨਹੀਂ ਹੋ ਸਕਿਆ ਹੈ। ਉਥੇ ਹੀ ਹੁਣ ਉਸ ਮਸ਼ਹੂਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਤੇ ਵੀ ਇਕ ਵੱਡੀ ਬਿਪਤਾ ਆਣ ਪਈ ਹੈ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਜੀ ਨੂੰ ਆਈ ਦਿਲ ਦੀ ਬਿਮਾਰੀ ਕਾਰਨ ਹਰਿਆਣਾ ਦੇ ਇਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਿੱਥੇ ਉਹ ਜ਼ੇਰੇ ਇਲਾਜ ਹਨ ਤੇ ਉਨ੍ਹਾਂ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਸੁਧਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਇਸ ਹਾਲਤ ਬਾਰੇ ਜਾਣਕਾਰੀ ਇਕ ਸੈਲੇਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਆਨੀ ਵੱਲੋਂ ਆਪਣੇ ਇੰਸਟਾਗ੍ਰਾਮ ਤੇ ਫੋਟੋ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ ਹੈ। ਇਸ ਤਸਵੀਰ ਵਿੱਚ ਸੁਸ਼ਾਂਤ ਸਿੰਘ ਦੀਆਂ ਭੈਣਾਂ ਪ੍ਰਿਯੰਕਾ ਅਤੇ ਮੀਤੂ ਦਿਖਾਈ ਦੇ ਰਹੀਆਂ ਹਨ। ਇਹ ਤਸਵੀਰ ਹਸਪਤਾਲ ਦੀ ਹੈ ,ਜਿਥੇ ਸੁਸ਼ਾਂਤ ਰਾਜਪੂਤ ਦੇ ਪਿਤਾ ਜੀ ਬਿਸਤਰੇ ਤੇ ਲੰਮੇ ਪਏ ਹੋਏ ਨਜ਼ਰ ਆ ਰਹੇ ਹਨ। ਉਸ ਵਿੱਚ ਲਿਖਿਆ ਗਿਆ ਹੈ ਕਿ ਕੇ.ਕੇ. ਸਿੰਘ ਦਿਲ ਦੀ ਬਿਮਾਰੀ ਕਾਰਨ ਇਸ ਸਮੇਂ ਫ਼ਰੀਦਾਬਾਦ ਦੇ ਏਸ਼ੀਅਨ ਹਸਪਤਾਲ ਵਿੱਚ ਦਾਖਲ ਹਨ। ਕਿਰਪਾ ਕਰਕੇ ਉਹਨਾਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰੋ। ਉਨ੍ਹਾਂ ਦੇ ਸਭ ਪ੍ਰਸੰਸਕਾਂ ਵੱਲੋਂ ਉਹਨਾਂ ਦੇ ਜਲਦ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ।

Check Also

93 ਸਾਲ ਦੇ ‘ਤਿੜਵਾ’ ਭਰਾਵਾਂ ਨੇ ਵਰਲਡ ਰਿਕਾਰਡ ਚ ਦਰਜ ਕਰਾਇਆ ਨਾਮ , ਦੱਸਿਆ ਲੰਬੀ ਉਮਰ ਦਾ ਰਾਜ

ਆਈ ਤਾਜਾ ਵੱਡੀ ਖਬਰ  ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ …