Breaking News

ਮਸ਼ਹੂਰ ਐਕਟਰ ਧਰਮਿੰਦਰ ਦੇ ਮੁੰਡੇ ਬੋਬੀ ਦਿਓਲ ਲਈ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਫ਼ਿਲਮੀ ਜਗਤ ਨਾਲ ਜੁੜੇ ਹੋਏ ਸਿਤਾਰਿਆਂ ਬਾਰੇ ਕਈ ਤਰਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਇਸ ਤਰ੍ਹਾਂ ਬੋਲੀਵੁਡ ਸਿਤਾਰੇ ਹਮੇਸ਼ਾ ਸੁਰਖੀਆਂ ਦੇ ਵਿਚ ਹੀ ਰਹਿੰਦੇ ਹਨ। ਪਹਿਲਾ ਕਰੋਨਾ ਦੇ ਦੌਰਾਨ ਫਿਲਮੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ। ਬੋਲੀਵੁਡ ਵਿਚ ਧਰਮਿੰਦਰ ਦਾ ਪ੍ਰੀਵਾਰ ਆਮ ਤੋਰ ਤੇ ਸੁਰਖੀਆਂ ਦੇ ਵਿਚ ਛਾਇਆ ਹੀ ਰਹਿੰਦਾ। ਇਸ ਵੇਲੇ ਜਿਥੇ ਲੱਖਾਂ ਦੀ ਗਿਣਤੀ ਦੇ ਵਿਚ ਲੋਕ ਕਿਸਾਨਾਂ ਦੇ ਸੰਘਰਸ਼ ਵਿਚ ਕਿਸਾਨਾਂ ਦਾ ਸਾਥ ਦੇ ਰਹੇ ਹਨ ਓਥੇ ਧਮਿੰਦਰ ਪ੍ਰੀਵਾਰ ਕਿਸਾਨਾਂ ਤੋਂ ਉਲਟ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਨੂੰਨਾਂ ਦਾ ਸਮਰਥਨ ਕਰ ਰਿਹਾ ਹੈ।

ਹੁਣ ਇੱਕ ਖਬਰ ਧਰਮਿੰਦਰ ਪ੍ਰੀਵਾਰ ਦੇ ਬੋਬੀ ਦਿਓਲ ਦੇ ਬਾਰੇ ਵਿਚ ਆ ਰਹੀ ਹੈ। ਦਰਅਸਲ ਹੁਣ ਇਹ ਵੱਡੀ ਵੈੱਬ ਸੀਰੀਜ਼ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਆਸ਼ਰਮ ਨਾਮ ਦੀ ਵੈੱਬ ਸੀਰੀਜ਼ ਐੱਮ. ਐਕਸ. ਪਲੇਅਰ ਤੇ ਪ੍ਰਕਾਸ਼ ਝਾਅ ਵੱਲੋਂ ਨਿਰਦੇਸ਼ਿਤ ਕੀਤੀ ਗਈ ਸੀ। ਹੁਣ ਇਸ ਖ਼ਿਲਾਫ਼ ਕਈ ਇਲਾਕਿਆਂ ਵਿਚ ਜਿਵੇਂ ਰਾਜਸਥਾਨ ਅਤੇ ਜੋਧਪੁਰ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ। ਉਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵੈੱਬ

ਸੀਰੀਜ਼ ਵਿੱਚ ਉਨ੍ਹਾਂ ਦੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੈੱਬ ਸੀਰੀਜ਼ ਦੇ ਪਹਿਲੇ ਭਾਗ ਵਿੱਚ ਉਹ ਖਿਲਾਫ ਭਾਈਚਾਰਤਾ ਦਿਖਾਈ ਗਈ ਹੈ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਅਨੁਸੂਚਿਤ ਜਾਤੀ- ਜਨਜਾਤੀ ਐਕਟ ਅਧੀਨ ਰਿਪੋਰਟ ਦਰਜ ਕਰਵਾਈ ਹੈ। ਰਾਜਸਥਾਨ ਅਤੇ ਜੋਧਪੁਰ ਆਦਿ ਇਲਾਕਿਆਂ ਵਿਚ ਪੁਲਿਸ ਵੱਲੋਂ ਇਸ ਵੈੱਬ ਸੀਰੀਜ਼ ਖ਼ਿਲਾਫ਼ ਰਿਪੋਰਟ ਦਰਜ ਕਰ ਲਈ ਗਈ ਹੈ। ਸ਼ਿਕਾਇਤ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ

ਭਾਈਚਾਰੇ ਅਤੇ ਉਨ੍ਹਾਂ ਦੀ ਜਾਤੀ ਦਾ ਇਸ ਵਿੱਚ ਅਪਮਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਵੈੱਬ ਸੀਰੀਜ਼ ਵਿੱਚ ਮੁੱਖ ਕਿਰਦਾਰ ਵਿੱਚ ਬੌਬੀ ਦਿਓਲ ਹਨ। ਜਿਨ੍ਹਾਂ ਨੂੰ ਇਸ ਸ਼ਿਕਾਇਤ ਦੇ ਚਲਦਿਆਂ ਨੋਟਿਸ ਵੀ ਭੇਜ ਦਿੱਤਾ ਗਿਆ ਹੈ। ਪਰ ਹੁਣ ਇਸ ਵੈੱਬ ਸੀਰੀਜ਼ ਦਾ ਦੂਜਾ ਭਾਗ ਵੀ ਹੋਣ ਵਾਲਾ ਹੈ। ਜਿਸ ਦਾ ਨਾਮ ਹੈ ਆਸ਼ਰਮ ਚੇਪਟਰ 2 – ਦਿ ਡਾਰਕ ਸਾਈਡ ਹੈ। ਪਰ ਹੁਣ ਇਸ ਦੂਜੇ ਭਾਗ ਦੇ ਆਉਣ ਤੋਂ ਪਹਿਲਾਂ ਹੀ ਇਸਦੇ ਪਹਿਲੇ ਭਾਗ ਤੇ ਵਿਵਾਦ ਖੜ੍ਹੇ ਹੋ ਗਏ ਹਨ। ਜਦ ਕਿ ਪਹਿਲਾ ਭਾਗ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਇਆ ਸੀ।

Check Also

ਇਸ ਅਨੋਖੇ ਸ਼ਹਿਰ ਦੀ ਬਿਲਡਿੰਗ ਅੰਦਰੋਂ ਲੰਘਦੀ ਹੈ ਟਰੇਨ , ਪੰਜਵੇਂ ਫਲੋਰ ਤੇ ਹੈ ਪੈਟਰੋਲ ਪੰਪ

ਆਈ ਤਾਜਾ ਵੱਡੀ ਖਬਰ  ਦੁਨੀਆ ਇਸ ਵੇਲੇ ਤਰੱਕੀ ਦੇ ਰਾਹ ਉੱਤੇ ਚੱਲ ਰਹੀ ਹੈ l …