Breaking News

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ 

ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਸਕੇ l ਫਿਲਮ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨਾਂ ਦੇ ਅੰਦਾਜ਼ ਨੂੰ ਲੋਕ ਬਹੁਤ ਜਿਆਦਾ ਪਸੰਦ ਕਰਦੇ ਹਨ। ਇਸੇ ਵਿਚਾਲੇ ਹੁਣ ਮਸ਼ਹੂਰ ਅਦਾਕਾਰਾ ਦੇ ਨਾਲ ਜੁੜੀ ਹੋਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਕਾਰਨ ਉਨਾਂ ਦੇ ਫੈਨਸ ਕਾਫੀ ਪਰੇਸ਼ਾਨ ਹਨ। ਮਸ਼ਹੂਰ ਅਦਾਕਾਰ ਦਿਵਿਆਂਕਾ ਤ੍ਰਿਪਾਠੀ ਦਾ ਐਕਸੀਡੈਂਟ ਹੋ ਗਿਆ, ਜਿਸ ਕਾਰਨ ਉਨਾਂ ਵੱਲੋਂ ਆਪਣੇ ਫੈਨਸ ਨੂੰ ਆਖਿਆ ਗਿਆ ਹੈ ਕਿ ਉਨਾਂ ਦੇ ਲਈ ਦੁਆਵਾਂ ਕੀਤੀਆਂ ਜਾਣ l

ਦੱਸਦਈਏ ਕਿ ਅਦਾਕਾਰਾ ਦੀ ਪੀ.ਆਰ. ਟੀਮ ਤੇ ਉਨ੍ਹਾਂ ਦੇ ਪਤੀ ਵੱਲੋਂ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਉਨਾਂ ਦੇ ਫੈਨਸ ਦੇ ਵੱਲੋਂ ਅਦਾਕਾਰਾ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਜਾ ਰਹੀ ਹੈ। ਹਾਲਾਂਕਿ ਪੀ.ਆਰ. ਟੀਮ ਨੇ ਜ਼ਿਆਦਾ ਵੇਰਵੇ ਤਾਂ ਸਾਂਝੇ ਨਹੀਂ ਕੀਤੇ, ਪਰ ਇਹ ਜ਼ਰੂਰ ਦੱਸਿਆ ਹੈ ਕਿ ਦਿਵਿਆਂਕਾ ਇਸ ਵੇਲੇ ਮੈਡੀਕਲ ਕੇਅਰ ਵਿਚ ਹੈ। ਦੱਸ ਦਈਏ ਕਿ ਦਿਵਿਆਂਕਾ ‘ਬਨੂੰ ਮੈਂ ਤੇਰੀ ਦੁਲਹਨ’ ਅਤੇ ‘ਯੇ ਹੈਂ ਮੁਹੱਬਤੇਂ’ ਜਿਹੇ ਮਸ਼ਹੂਰ ਟੀ.ਵੀ. ਸ਼ੋਅਜ਼ ਰਾਹੀਂ ਖ਼ੂਬ ਨਾਮਣਾ ਖੱਟ ਚੁੱਕੀ ਹੈ। ਲੋਕ ਇਹਨਾਂ ਸੀਰੀਅਲਾ ਤੋਂ ਉਹਨਾਂ ਨੂੰ ਕਾਫੀ ਪਸੰਦ ਕਰਦੇ ਹਨ l

ਇੰਨ੍ਹੀਂ ਦਿਨੀਂ ਉਹ ਸੀਰੀਜ਼ ‘ਅਦ੍ਰਿਸ਼ਯਮ’ ਵਿਚ ਨਜ਼ਰ ਆ ਰਹੀ ਹੈ, ਜਿਸ ਵਿਚ ਉਸ ਨੇ ਇੰਸਪੈਕਟਰ ਪਾਰਵਤੀ ਸਹਿਗਲ ਦਾ ਕਿਰਦਾਰ ਨਿਭਾਇਆ ਹੈ। ਦਿਵਿਆਂਕਾ ਤ੍ਰਿਪਾਠੀ ਦੀ ਪੀ.ਆਰ. ਟੀਮ ਨੇ ਖ਼ੁਲਾਸਾ ਕੀਤਾ ਹੈ ਕਿ ਦਿਵਿਆਂਕਾ ਦੀਆਂ ਬਾਂਹ ਦੀਆਂ 2 ਹੱਡੀਆਂ ਟੁੱਟ ਗਈਆਂ ਹਨ ਤੇ ਹੁਣ ਉਹ ਡਾਕਟਰਾਂ ਦੀ ਦੇਖ-ਰੇਖ ਵਿਚ ਹੈ।

ਉੱਥ ਹੀ ਇਸ ਖ਼ਬਰ ‘ਤੇ ਮੋਹਰ ਲਗਾਉਣ ਲਈ ਉਨ੍ਹਾਂ ਨੇ ਅਦਾਕਾਰਾ ਦੇ ਐਕਸ-ਰੇ ਦੀ ਤਸਵੀਰ ਸਾਂਝੀ ਕੀਤੀ ਹੈ। ਜਿਵੇਂ ਹੀ ਉਹਨਾਂ ਦੀ ਪੀਆਰ ਟੀਮ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ, ਤਾਂ ਕਈ ਮਸ਼ਹੂਰ ਹਸਤੀਆਂ ਦੇ ਨਾਲ ਨਾਲ ਆਮ ਲੋਕਾਂ ਦੇ ਵੱਲੋਂ ਵੀ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਜਾ ਰਹੀ ਹੈ, ਤੇ ਆਖਿਆ ਜਾ ਰਿਹਾ ਹੈ ਕਿ ਪਰਮਾਤਮਾ ਜਲਦੀ ਹੀ ਉਹਨਾਂ ਨੂੰ ਠੀਕ ਕਰਨ l

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …