Breaking News

ਮਰੇ ਹੋਏ ਭਰਾ ਦਾ ਘਰ ਵੇਚਣ ਲਈ ਖੋਲਿਆ ਤਾਂ ਅੰਦਰੋਂ ਜੋ ਨਿਕਲਿਆ ਉਡੇ ਸਭ ਦੇ ਹੋਸ਼

ਆਈ ਤਾਜਾ ਵੱਡੀ ਖਬਰ

ਪੈਸਾ ਕਿਸ ਨੂੰ ਪਿਆਰਾ ਨਹੀਂ ਹੁੰਦਾ। ਇਸ ਨੂੰ ਕਮਾਉਣ ਖ਼ਾਤਰ ਇਨਸਾਨ ਦਿਨ ਰਾਤ ਇੱਕ ਕਰ ਦਿੰਦਾ ਹੈ। ਅਤੇ ਜਿਸ ਨੂੰ ਕਮਾਉਂਦਿਆਂ ਕਈ ਵਾਰ ਪੂਰੀ ਉਮਰ ਲੰਘ ਜਾਂਦੀ ਹੈ। ਪਰ ਕੀ ਹੋਵੇਗਾ ਜਦੋਂ ਤੁਸੀਂ ਕਮਰੇ ਦਾ ਦਰਵਾਜ਼ਾ ਖੋਲੋ ਤਾਂ ਤੁਹਾਡੇ ਸਾਹਮਣੇ ਖ਼ਜ਼ਾਨਾ ਪਿਆ ਹੋਵੇ।

ਅਜਿਹਾ ਖਜ਼ਾਨਾ ਜਿਸ ਦੀ ਕੀਮਤ 40 ਲੱਖ ਪੌਂਡ ਹੋਵੇ। ਜੀ ਹਾਂ! ਕੁੱਝ ਅਜਿਹਾ ਹੀ ਹੋਇਆ ਬਰਤਾਨੀਆ ਦੇ ਸ਼ਹਿਰ ਨਾਟਿੰਘਮ ਵਿਖੇ। ਜਿੱਥੇ ਇਕ ਵਿਅਕਤੀ ਨੂੰ ਘਰ ਵਿਚੋਂ ਹੀ 60 ਹਜ਼ਾਰ ਤੋਂ ਵੱਧ ਮਹਿੰਗੀਆਂ ਵਸਤਾਂ ਮਿਲੀਆਂ ਜਿਨ੍ਹਾਂ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 4 ਮਿਲੀਅਨ ਪੌਂਡ ਇਨ੍ਹਾਂ ਵਸਤਾਂ ਦੇ ਬਦਲੇ ਮਿਲ ਸਕਦੇ ਹਨ। 40 ਸਾਲਾ ਵਿਅਕਤੀ ਦੇ 3 ਬੈਡਰੂਮ ਵਾਲੇ ਇਸ ਘਰ ਦੇ ਵਿੱਚ ਵੱਖ-ਵੱਖ ਬੇਸ਼ਕੀਮਤੀ ਵਸਤੂਆਂ ਦਾ ਭੰਡਾਰ ਮਿਲਿਆ ਹੈ।

ਕਿਹਾ ਜਾ ਰਿਹਾ ਹੈ ਤੇ ਹਰ ਕਮਰੇ ਦੇ ਵਿਚ ਵਸਤਾਂ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਸੀ ਕਿ ਜਿਹਨਾਂ ਦੀ ਉਚਾਈ ਨੇ ਛੱਤ ਨੂੰ ਛੂਹ ਲਿਆ ਸੀ। ਇਸ ਵਿੱਚੋਂ ਬਹੁਤ ਸਾਰਾ ਸਮਾਨ ਤਾਂ ਅਜਿਹਾ ਸੀ ਜੋ ਅੱਜ ਤੋਂ 18 ਸਾਲ ਪਹਿਲਾਂ ਆਇਆ ਸੀ ਪਰ ਅਜੇ ਤੱਕ ਵੀ ਉਸ ਨੂੰ ਖੋਲ੍ਹਿਆ ਨਹੀਂ ਸੀ ਗਿਆ। ਅਸਲ ਵਿੱਚ ਇਸ ਘਰ ਦੇ ਮਾਲਕ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਭਰਾ ਵੱਲੋਂ ਇਸ ਨੂੰ ਸਾਂਭਿਆ ਜਾ ਰਿਹਾ ਸੀ। ਉਸਦੇ ਭਰਾ ਨੇ ਇਸ ਘਰ ਨੂੰ ਵੇਚਣ ਦਾ ਫੈਸਲਾ ਕੀਤਾ।

ਜਿਸ ਤੋਂ ਪਹਿਲਾਂ ਉਸਨੇ ਸੋਚਿਆ ਕਿ ਘਰ ਦੀ ਸਫਾਈ ਕਰ ਲਈ ਜਾਵੇ। ਪਰ ਜਦੋਂ ਉਸਨੇ ਕਮਰੇ ਦਾ ਦਰਵਾਜਾ ਖੁੱਲ੍ਹਿਆ ਤਾਂ ਉਸਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਉਸ ਦੇ ਅਨੁਸਾਰ ਮ੍ਰਿਤਕ ਨੂੰ ਵੱਖ-ਵੱਖ ਕਿਸਮ ਦਾ ਸਮਾਨ ਇਕੱਠਾ ਕਰਨ ਦੀ ਆਦਤ ਸੀ। ਪੂਰੇ ਘਰ ਦੇ ਵਿੱਚ ਸਮਾਨ ਇਨ੍ਹਾਂ ਜ਼ਿਆਦਾ ਸੀ ਕਿ ਉਸ ਨੂੰ ਬਾਹਰ ਕੱਢਣ ਵਿੱਚ 6 ਹਫਤਿਆਂ ਦਾ ਸਮਾਂ ਲੱਗ ਗਿਆ। ਜਿਸ ਕੰਮ ਨੂੰ 8 ਬੰਦਿਆਂ ਦੀ ਇੱਕ ਟੀਮ ਨੇ ਸਿਰੇ ਚੜ੍ਹਾਇਆ।

ਭਰਾ ਦਾ ਕਹਿਣਾ ਹੈ ਕਿ ਉਸ ਦੇ ਮ੍ਰਿਤਕ ਭਰਾ ਦਾ ਅਜੇ ਵਿਆਹ ਨਹੀਂ ਹੋਇਆ ਸੀ ਅਤੇ ਉਹ ਕੰਪਿਊਟਰ ਪ੍ਰੋਗਰਾਮਿੰਗ ਦਾ ਕੰਮ ਕਰਦਾ ਸੀ। ਆਪਣੀ ਰਿਟਾਇਰਮੈਂਟ ਲਈ ਫੰਡ ਦੇਣ ਲਈ ਉਹ ਚੀਜ਼ਾਂ ਨੂੰ ਨਿਵੇਸ਼ ਵਜੋਂ ਇਕੱਠਾ ਕਰਦਾ ਸੀ ਇਨ੍ਹਾਂ ਇਕੱਠੀਆਂ ਕੀਤੀਆਂ ਚੀਜ਼ਾਂ ਵਿੱਚ 660 ਤੋਂ ਜ਼ਿਆਦਾ ਵਿੰਟੇਜ ਕਾਮਿਕਸ, 3000 ਰਸਾਇਣਿਕ ਸੈੱਟ, 4000 ਦੁਰਲੱਭ ਕਿਤਾਬਾਂ, 1960-70 ਦੇ ਦਹਾਕੇ ਦੇ 19 ਰਿਕੇਨਬੈਕ ਗਿਟਾਰ ਅਤੇ ਹੋਰ ਬਹੁਤ ਸਾਰਾ ਸਮਾਂ ਸ਼ਾਮਲ ਸੀ।

Check Also

ਕੋਰੋਨਾ ਕਰਕੇ ਹੁਣੇ ਹੁਣੇ ਕੇਂਦਰ ਸਰਕਾਰ ਨੇ ਸਾਰੇ ਦੇਸ਼ ਲਈ 1 ਮਾਰਚ ਤੋਂ ਕਰਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ ਕੋਰੋਨਾ ਪੂਰੀ ਦੁਨੀਆ ਚ ਅਪਣਾ ਕਹਿਰ ਬਰਸਾ ਰਹੀ ਹੈ,ਇਸ ਕੋਰੋਨਾ ਨੇ …