Breaking News

ਮਰਿਆ ਹੋਇਆ ਬੰਦਾ 4 ਦਿਨਾਂ ਬਾਅਦ ਹੋ ਗਿਆ ਇਸ ਤਰਾਂ ਜਿਉਂਦਾ, ਪੜ੍ਹ ਕੇ ਹੋ ਜਾਵੋਂਗੇ ਹੈਰਾਨ

ਆਈ ਤਾਜਾ ਵੱਡੀ ਖਬਰ

ਸਿਆਣਿਆਂ ਵੱਲੋਂ ਕਿਹਾ ਜਾਂਦਾ ਸੀ ਕਿ ਪੈਸਾ ਇਨਸਾਨ ਕੋਲੋਂ ਕੁਝ ਵੀ ਕਰਵਾ ਸਕਦਾ ਹੈ। ਕੀ ਇਹ ਮੁਰਦੇ ਨੂੰ ਵੀ ਦੋਬਾਰਾ ਜ਼ਿੰਦਾ ਕਰ ਸਕਦਾ ਹੈ? ਇਸ ਗੱਲ ‘ਤੇ ਯਕੀਨ ਕਰਨਾ ਬਹੁਤ ਔਖਾ ਲੱਗਦਾ ਸੀ ਪਰ ਇੱਕ ਅਜਿਹੀ ਖ਼ਬਰ ਆਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਇਹ ਸਾਰਾ ਕੁਝ ਸੱਚ ਜਾਪਦਾ ਹੈ।

ਇਹ ਖ਼ਬਰ ਹਿਸਾਰ ਦੇ ਹਾਂਸੀ ਤੋਂ ਹੈ ਜਿੱਥੇ ਇੱਕ ਕਰਜ਼ੇ ਵਿੱਚ ਡੁੱ – ਬੇ ਵਿਅਕਤੀ ਵੱਲੋਂਂ ਆਪਣੀ ਹੀ ਮੌਤ ਦਾ ਡਰਾਮਾਂ ਰਚਾ ਕੇ ਇੰਸ਼ੋਰੈਂਸ ਕੰਪਨੀ ਦੇ ਕਰੋੜਾਂ ਰੁਪਏ ਨੂੰ ਗਬਨ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਸੀ ਪਰ ਜਿਸ ਦਾ ਸਮਾਂ ਰਹਿੰਦਿਆਂ ਹੀ ਪਰਦਾਫਾਸ਼ ਹੋ ਗਿਆ। ਹਿਸਾਰ ਵਿੱਚ ਬੀਤੇ ਦਿਨੀਂ 11 ਲੱਖ ਲੁੱਟ ਕੇ ਇੱਕ ਵਪਾਰੀ ਨੂੰ ਸਾੜ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਫ਼ਰਜ਼ੀ ਨਿਕਲਿਆ। ਇਸ ਘਟਨਾ ਦੀ ਜਾਣਕਾਰੀ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕਰਦਿਆਂ ਹਾਂਸੀ ਦੇ ਐੱਸ.ਪੀ. ਲੋਕੇਂਦਰ ਸਿੰਘ ਨੇ ਦੱਸਿਆ ਕਿ ਪੂਰੀ ਸਾਜ਼ਿਸ਼ ਨੂੰ ਰਾਮਮੇਹਰ ਵੱਲੋਂ ਖੁੱਦ ਹੀ ਰਚਿਆ ਗਿਆ ਸੀ।

ਜਿਸ ਦੀ ਪੁਸ਼ਟੀ ਰਾਮ ਮੇਹਰ ਨੇ ਖੁਦ ਕੀਤੀ ਜਦੋਂ ਉਸ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਰਾਮ ਮੇਹਰ ਕੋਲ 3 ਮੋਬਾਇਲ ਸਨ ਜਿਨ੍ਹਾਂ ਵਿੱਚੋਂ ਦੋ ਬੰਦ ਸਨ ਪਰ ਇੱਕ ਮੋਬਾਇਲ ਚਾਲੂ ਸੀ ਜਿਸਦੀ ਲੋਕੇਸ਼ਨ ਦਾ ਪਤਾ ਕਰਕੇ ਰਾਮਮੇਹਰ ਨੂੰ ਫੜਿਆ ਗਿਆ। ਇਸ ਪੂਰੀ ਸਾਜ਼ਿਸ ਨੂੰ ਪਰਦਾਫਾਸ਼ ਕਰਦਿਆਂ ਪਤਾ ਲੱਗਾ ਕਿ ਰਾਮਮੇਹਰ ਜੋ ਕਿ ਇੱਕ ਵਪਾਰੀ ਸੀ ਅਤੇ ਭਾਰੀ ਕਰਜ਼ੇ ਵਿੱਚ ਫਸਿਆ ਹੋਇਆ ਸੀ।

ਉਸ ਨੇ ਐੱਸ.ਬੀ.ਆਈ. ਬੈਂਕ ਤੋਂ 1.10 ਕਰੋੜ ਅਤੇ ਐਲ.ਆਈ.ਸੀ. ਦੀ ਬੀਤੇ 4 ਮਹੀਨੇ ਪਹਿਲਾਂ 50 ਲੱਖ ਦੀ ਪਾਲਿਸੀ ਲਈ ਹੋਈ ਸੀ। ਪਾਲਿਸੀ ਦੀ ਰਕਮ ਦੇ ਨਾਲ ਕਰਜ਼ੇ ਨੂੰ ਕਲੀਅਰ ਕਰਨ ਲਈ ਉਸ ਨੇ। ਖੁ ਦ ਕੁ ਸ਼ੀ। ਕਰਨ ਬਾਰੇ ਸੋਚਿਆ। ਪਰ ਫਿਰ ਅਚਾਨਕ ਮੁਲਜ਼ਮ ਰਾਮ ਮੇਹਰ ਦੇ ਦਿਮਾਗ ਵਿੱਚ ਇੱਕ ਸਕੀਮ ਆਈ। ਉਸ ਨੇ ਆਪਣੇ ਹੀ ਪਿੰਡ ਦੇ ਇਕ ਵਿਅਕਤੀ ਰਾਮਲੂ ਨੂੰ ਸ਼ਰਾਬ ਪਿਲਾ ਕੇ ਕੇ ਉਸ ਦੀ। ਹੱ ਤਿ -ਆ। ਕਰ ਦਿੱਤੀ। ਅਤੇਉਸਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਅੱਗ ਲਗਾ ਦਿੱਤੀ ਤਾਂ ਜੋ ਸਾਰਿਆਂ ਨੂੰ ਇਹ ਲੱਗੇ ਕੇ ਗੱਡੀ ਵਿੱਚ ਮਰਨ ਵਾਲਾ ਇਨਸਾਨ ਰਾਮਮੇਹਰ ਹੈ।

Check Also

ਪੰਜਾਬ ਦੀ ਮਸ਼ਹੂਰ ਸੰਗੀਤਿਕ ਹਸਤੀ ਦੀ ਅਚਾਨਕ ਹੋਈ ਮੌਤ, ਇੰਡਸਟਰੀ ਨੂੰ ਲਗਿਆ ਵੱਡਾ ਸਦਮਾ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਸੂਬੇ ਦੀ ਸ਼ਾਨ ਹੁੰਦੇ ਹਨ ਉਸ ਸੂਬੇ ਦੇ ਕਲਾਕਾਰ …