Breaking News

ਭਾਰਤੀ ਮੂਲ ਦੀ ਨਰਸ ਦੀ ਵਿਦੇਸ਼ ਚ ਚਮਕੀ ਕਿਸਮਤ, ਜਿਤਿਆ 20 ਮਿਲੀਅਨ ਦਾ ਗ੍ਰੈਂਡ ਪ੍ਰਾਈਜ਼

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕਿਸਮਤ ਬਦਲਣ ਲੱਗੇ ਸਮਾਂ ਨਹੀਂ ਲੱਗਦਾ l ਕਿਹੜੇ ਵੇਲੇ ਕਿਸਮਤ ਕਦੋ ਬਦਲ ਜਾਵੇ ਕੁਝ ਨਹੀਂ ਪਤਾ ਲੱਗਦਾ l ਹੁਣ ਤੱਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁਕੇ ਹਨ , ਜਿਹਨਾਂ ਨੂੰ ਵੇਖ ਕੇ ਲੱਗਦਾ ਹੈ ਕਿ ਕਿਸਮਤ ਕਿਸੇ ਦੀ ਗੁਲਾਮ ਨਹੀਂ ਹੁੰਦੀ ਤੇ ਇਹ ਮਿੰਟਾ ਚ ਅਰਸ਼ਾਂ ਤੋਂ ਫਰਸ਼ਾਂ ਤੇ , ਦੂਜੇ ਪਾਸੇ ਫਰਸ਼ਾਂ ਤੋਂ ਅਰਸ਼ਾਂ ਤੇ ਬੈਠਾ ਦੇਂਦੀ ਹੈ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ,ਜਿੱਥੇ ਭਾਰਤੀ ਮੂਲ ਦੀ ਨਰਸ ਦੀ ਵਿਦੇਸ਼ ਚ ਕਿਸਮਤ ਚਮਕ ਗਈ , ਜਿਸ ਕਾਰਨ ਹੁਣ ਉਸਨੇ 20 ਮਿਲੀਅਨ ਦਾ ਗ੍ਰੈਂਡ ਪ੍ਰਾਈਜ਼ ਜਿੱਤ ਲਿਆ ਹੈ l

ਮਾਮਲਾ ਆਬੂ ਧਾਬੀ ਤੋਂ ਸਾਹਮਣੇ ਆਇਆ ਹੈ ਜਿਥੇ ਭਾਰਤੀ ਨਰਸ ਦੀ ਬੱਲੇ ਬੱਲੇ ਹੋ ਗਈ , ਦਰਅਸਲ ਲਵਸੀ ਮੋਲੇ ਅਚੰਮਾ ਨੇ ਇਸ ਮਹੀਨੇ ਦੇ ਬਿਗ ਟਿਕਟ ਆਬੂ ਧਾਬੀ ਡਰਾਅ ਦਾ 20 ਮਿਲੀਅਨ ਦਿਰਹਮ ਦਾ ਗ੍ਰੈਂਡ ਪ੍ਰਾਈਜ਼ ਜਿੱਤ ਲਿਆ ਹੈ , ਜਿਸ ਕਾਰਨ ਉਹ ਕਾਫੀ ਖੁਸ਼ ਨਜ਼ਰ ਆਉਂਦੀ ਪਈ ਹੈ । ਅਚੰਮਾ ਨੂੰ ਖੁਸ਼ਕਿਸਮਤ ਜੇਤੂ ਵਜੋਂ ਚੁਣਿਆ ਗਿਆ ਤੇ ਡਰਾਅ ਦਾ ਲਾਈਵ ਪ੍ਰਸਾਰਨ ਸ਼ਨੀਵਾਰ ਨੂੰ ਆਬੂ ਧਾਬੀ ਵਿੱਚ ਕੀਤਾ ਗਿਆ।

ਦੂਜੇ ਪਾਸੇ ਦੱਸਦਿਆਂ ਕਿ ਬਿਗ ਟਿਕਟ ਟੀਮ ਦੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਭਾਰਤੀ ਨਾਗਰਿਕ, ਪਰ ਪਿੱਛਲੇ 21 ਸਾਲਾਂ ਤੋਂ ਸੰਯੁਕਤ ਅਰਬ ਅਮੀਰਾਤ ਦੀ ਵਸਨੀਕ ਹੈ, ਆਪਣੇ ਪਰਿਵਾਰ ਨਾਲ ਰਾਜਧਾਨੀ ਵਿੱਚ ਰਹਿੰਦੀ ਹੈ। ਉਸ ਦੇ ਦੋ ਬੱਚੇ ਭਾਰਤ ਵਿੱਚ ਪੜ੍ਹਦੇ ਹਨ।

ਉਸਦਾ ਪਤੀ ਹਰ ਮਹੀਨੇ ਬਿਗ ਟਿਕਟ ਨਕਦ ਇਨਾਮੀ ਟਿਕਟਾਂ ਖਰੀਦਦਾ ਸੀ, ਜਿਸਦੇ ਚਲਦੇ ਲਵਸੀ ਨੇ ਕਿਹਾ ਕਿ ਉਹ ਯਾਤਰਾ ਕਰਨ ਵੇਲੇ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਨ-ਸਟੋਰ ਕਾਊਂਟਰ ਤੋਂ ਟਿਕਟਾਂ ਖਰੀਦਦੀ ਹੈ। ਪਰ ਇਸ ਖ਼ਬਰ ਤੋਂ ਬਾਅਦ ਉਹ ਬਹੁਤ ਖੁਸ਼ ਹੈ ਤੇ ਉਸਨੇ ਦੱਸਿਆ ਕਿ ਹੁਣ ਉਹ ਇਸ ਇਨਾਮੀ ਰਾਸ਼ੀ ਨੂੰ ਆਪਣੀ ਭਾਬੀ ਨਾਲ ਸ਼ੇਅਰ ਕਰੇਗੀ ਤੇ ਆਪਣੀ ਜਿੱਤ ਦਾ ਇੱਕ ਹਿੱਸਾ ਚੈਰਿਟੀ ਲਈ ਦਾਨ ਕਰਨ ਦੀ ਯੋਜਨਾ ਬਣਾ ਰਹੀ ਤੇ ਆਪਣੇ ਬੱਚਿਆਂ ਦੀ ਉੱਚ ਸਿੱਖਿਆ ‘ਤੇ ਖਰਚ ਕਰੇਗੀ।

Check Also

ਪੁਲਾੜ ਤੋਂ 371 ਦਿਨ ਬਾਅਦ ਪਰਤੇ ਅਮਰੀਕੀ ਐਸਟਰੋਨਾਟ, ਤੋੜ ਦਿੱਤਾ ਸਪੇਸ ਚ ਰਹਿਣ ਦਾ ਪਿਛਲਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਵਿਗਿਆਨ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਖੋਜ ਕਰਨ ਦੇ ਲਈ …