Breaking News

ਭਗਤ ਸਿੰਘ ਬਣੇ 10 ਸਾਲਾਂ ਦੇ ਬਚੇ ਨੂੰ ਮੌਤ ਇਸ ਤਰਾਂ ਲੈ ਗਈ ਆਪਣੇ ਨਾਲ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਹਰ ਦਿਨ ਵਾਪਰਨ ਵਾਲੇ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ ਕਿਉਂਕਿ ਬਹੁਤ ਸਾਰੇ ਮਾਸੂਮ ਬੱਚਿਆਂ ਦੀ ਜਾਨ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਵਿਸ਼ਵ ਵਿਚ ਜਿਥੇ ਫੈਲੀ ਹੋਈ ਕੋਰੋਨਾ ਕਾਰਨ ਬਹੁਤ ਸਾਰੀ ਦੁਨੀਆ ਇਸ ਦੀ ਚਪੇਟ ਵਿਚ ਆ ਗਿਆ ਉਥੇ ਹੀ ਭਾਰਤ ਵਿੱਚ ਬੱਚਿਆਂ ਉਪਰ ਕਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਮੰਡਰਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਪਹਿਲਾਂ ਹੀ ਚੌਕਸੀ ਵਰਤੀ ਜਾ ਰਹੀ ਹੈ। ਜਦੋਂ ਬੱਚਿਆਂ ਨਾਲ ਵਾਪਰਨ ਵਾਲੇ ਹਾਦਸੇ ਸਾਹਮਣੇ ਆਉਂਦੇ ਹਨ ਜਿਸ ਨੂੰ ਸੁਣ ਕੇ ਹਰ ਕੋਈ ਝੰਜੋੜਿਆ ਜਾਂਦਾ ਹੈ। ਕਿਉਂਕਿ ਬੱਚਿਆਂ ਵੱਲੋਂ ਮਾਸੂਮੀਅਤ ਭਰੀਆਂ ਖੇਡਾਂ ਦੇ ਦੌਰਾਨ ਹੀ ਉਨਾਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਜਾਨ ਚਲੇ ਜਾਂਦੀ ਹੈ।

ਹੁਣ 10 ਸਾਲਾਂ ਦੇ ਬੱਚੇ ਵੱਲੋਂ ਭਗਤ ਸਿੰਘ ਬਣੇ ਹੋਣ ਤੇ ਉਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਦਾਯੂ ਜ਼ਿਲ੍ਹੇ ਵਿੱਚ ਕੁਵਰਗਾਓ ਦੇ ਪਿੰਡ ਬਾਵਟ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਾਸੂਮ ਬੱਚੇ ਦੇ ਮਾਤਾ-ਪਿਤਾ ਖੇਤਾਂ ਵਿੱਚ ਮਜ਼ਦੂਰੀ ਕਰ ਰਹੇ ਸਨ। ਇਹ ਬੱਚਾ ਆਪਣੇ ਦੋਸਤਾ ਨਾਲ 15 ਅਗਸਤ ਨੂੰ ਹੋਣ ਵਾਲੇ ਨਾਟਕ ਦੀ ਤਿਆਰੀ ਕਰ ਰਿਹਾ ਸੀ।

ਜਿੱਥੇ ਇਸ ਬੱਚੇ ਵੱਲੋਂ ਇਸ ਨਾਟਕ ਦੀ ਰਿਹਰਸਲ ਕਰਦੇ ਸਮੇਂ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਜਾ ਰਿਹਾ ਸੀ। ਉੱਥੇ ਕਿ ਇਹ ਬੱਚਾ ਨਾਟਕ ਕਰਦੇ ਕਰਦੇ ਅਸਲ ਵਿੱਚ ਫਾਹੇ ਉੱਪਰ ਝੂਲ ਗਿਆ। ਇਸ ਮਾਸੂਮ ਬੱਚੇ ਵੱਲੋਂ ਬਚਾਅ ਲਈ ਕੋਸ਼ਿਸ਼ ਕੀਤੀ ਗਈ ਲੇਕਿਨ ਕੋਲ ਖੜ੍ਹੇ ਮਾਸੂਮਾਂ ਨੂੰ ਉਸ ਦਾ ਇਸ਼ਾਰਾ ਸਮਝ ਨਹੀਂ ਆਇਆ। ਜਿਸ ਕਾਰਨ ਕੁਝ ਮਿੰਟਾਂ ਦੀ ਇਸ ਬੱਚੇ ਦੀ ਜਾਨ ਚਲੇ ਗਈ। ਉਥੇ ਹੀ ਬਾਕੀ ਬੱਚੇ ਕੋਲ ਖੜੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਮਾਸੂਮ ਸ਼ਿਵਮ ਵੱਲੋਂ ਘਰ ਵਿੱਚੋ ਹੀ ਰੱਸੀ ਲੈ ਕੇ ਆਇਆ ਸੀ ਜਿਸ ਨਾਲ ਫਾਹਾ ਲਿਆ ਗਿਆ।

ਉਸ ਵੱਲੋਂ ਸਟੂਲ ਉੱਪਰ ਖੜ੍ਹੇ ਹੋ ਕੇ ਇਹ ਸਭ ਕੀਤਾ ਜਾ ਰਿਹਾ ਸੀ। ਅਚਾਨਕ ਉਹ ਹੱਥ ਪੈਰ ਮਾਰਨ ਲੱਗਾ ਅਤੇ ਸਟੂਲ ਦੂਰ ਜਾ ਡਿੱਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਬੱਚੇ ਦੇ ਮਾਂ-ਬਾਪ ਘਟਨਾ ਸਥਾਨ ਤੇ ਪਹੁੰਚੇ ਜਿੱਥੇ ਬੇਟੇ ਦੀ ਲਾਸ਼ ਨੂੰ ਦੇਖ ਕੇ ਮਾਂ ਵੀ ਬੇਹੋਸ਼ ਹੋ ਗਈ। ਜਿਸ ਸਮੇਂ ਬੱਚੇ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਸ ਦਾ ਸਰੀਰ ਨੀਲਾ ਪੈ ਚੁੱਕਾ ਸੀ ਅਤੇ ਠੰਢਾ ਹੋ ਗਿਆ ਸੀ।

Check Also

ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਇਸ ਕਦਰ …