Breaking News

ਬੱਚੇ ਹੋ ਜਾਣ ਤਿਆਰ,ਸਰਕਾਰ ਨੇ ਇਹਨਾਂ ਰਾਜਾਂ ਚ ਸਕੂਲਾਂ ਨੂੰ ਖੋਲਣ ਦੀ ਦਿੱਤੀ ਇਜਾਜਤ

ਆਈ ਤਾਜਾ ਵੱਡੀ ਖਬਰ

Covid 19 ਦੇ ਚਲਦੇ ਭਾਰਤ ਵਿਚ ਸਕੂਲ ਮਾਰਚ ਤੋਂ ਬੰਦ ਕੀਤੇ ਹੋਏ ਨੇ । ਉਥੇ ਮਾਪੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕਾਫੀ ਚਿੰਤਾ ਵਿੱਚ ਹਨ । ਹੁਣ ਉਨ੍ਹਾਂ ਮਾਪਿਆਂ ਲੀ ਕਾਫੀ ਖੁਸ਼ੀ ਦੀ ਖਬਰ ਹੈ , ਕਿ ਕੇਂਦਰ ਸਰਕਾਰ ਨੇ ਸਭ ਰਾਜ ਨੂੰ ਆਪਣੇ ਹਿਸਾਬ ਨਾਲ ਸਕੂਲ ਖੋਲ੍ਹਣ ਦੇ ਨਿਰਦੇਸ਼ ਦੇ ਦਿਤੇ ਹਨ। ਹਰ ਰਾਜ covid 19 ਨੂੰ ਵੇਖਦੇ ਹੋਏ ਤੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜਰ ਸਕੂਲ ਤੇ ਕਾਲਜ ਖੋਲ੍ਹ ਸਕਦੇ ਹਨ।

ਉੱਤਰ ਪ੍ਰਦੇਸ਼ ਦੇ ਵਿੱਚ ਮਾਪਿਆਂ ਤੇ ਸਿੱਖਿਆ ਵਿਭਾਗ ਵਲੋਂ ਸਹਿਮ੍ਹਤੀ ਨਾਲ 15 ਅਕਤੂਬਰ ਤੋਂ ਖੋਲ੍ਹੇ ਜਾ ਰਹੇ ਹਨ।ਉਥੇ ਹੀ ਆਨਲਾਈਨ ਸਿੱਖਿਆ ਪ੍ਰਣਾਲੀ ਨੂੰ ਪਹਿਲ ਦਿੱਤੀ ਜਾਵੇਗੀ। ਬਿਹਾਰ ਵਿੱਚ ਵੀਂ ਬੱਚਿਆਂ ਨੂੰ ਹਫਤੇ ਵਿਚ ਦੋ ਦਿਨ ਸਕੂਲ ਆਉਣਾ ਪਵੇਗਾ। ਇਸ ਸਮੇਂ ਦੌਰਾਨ ਸਿਰਫ 50 ਪ੍ਰਤੀਸ਼ਤ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ ਸਕੂਲ ਆਵੇਗਾ। ਲਗਭਗ ਛੇ ਮਹੀਨਿਆਂ ਬਾਅਦ ਨੌਵੀਂ ਤੋਂ ਬਾਰ੍ਹਵੀਂ ਦੇ ਬੱਚਿਆਂ ਲਈ 28 ਸਤੰਬਰ ਤੋਂ ਸਕੂਲ ਖੋਲ੍ਹੇ ਗਏ ਸਨ ।ਇਥੇ ਇਹ ਵੀ ਨਿਯਮ ਲਾਗੂ ਹੈ ਕਿ ਵਿਦਿਆਰਥੀ ਮਾਪਿਆਂ ਤੋਂ ਵੱਖ-ਵੱਖ ਵਿਸ਼ਿਆਂ ਵਿੱਚ ਅਧਿਆਪਕਾਂ ਤੋਂ ਮਾਰਗਦਰਸ਼ਨ ਲੈਣ ਦੀ ਇਜਾਜ਼ਤ ਤੋਂ ਬਾਅਦ ਹੀ ਸਕੂਲ ਆਉਣ ਦੇ ਯੋਗ ਹੋਣਗੇ।

ਇਥੇ ਦਿੱਲੀ ਸਰਕਾਰ ਵੱਲੋਂ ਵੀ ਪਹਿਲਾ 21 ਸਤੰਬਰ ਤੋਂ ਸਕੂਲ ਖੋਲਣ ਦਾ ਫੈਸਲਾ ਲਿਆ ਗਿਆ ਸੀ। ਪਰ ਫਿਰ 5 ਅਕਤੂਬਰ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ। ਕਿਉਂਕਿ ਕਰੋਨਾ ਦੇ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਹੀ ਇਹ ਫੈਸਲਾ ਲਿਆ ਗਿਆ ਸੀ।5 ਅਕਤੂਬਰ ਤੋਂ ਬਾਅਦ ਹੀ ਇੱਥੇ ਸਕੂਲ ਖੋਲਣ ਦਾ ਫੈਸਲਾ ਲਿਆ ਜਾਵੇਗਾ ।ਉਦੋਂ ਤਕ ਰਾਜ ਸਰਕਾਰ ਵਲੋਂ ਦਿੱਲੀ ਵਿਚ ਸਭ ਸਕੂਲ ਬੰਦ ਰਹਿਣਗੇ।

ਰਾਜਸਥਾਨ ਸਰਕਾਰ ਵੱਲੋਂ ਵੀ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਸਕੂਲ ਵਿਦਿਆਰਥੀਆਂ ਲਈ 21 ਸਤੰਬਰ ਤੋਂ ਖੋਲ੍ਹ ਦਿੱਤੇ ਗਏ ਸਨ। ਓਥੇ ਹੀ ਮਾਪੇ ਬੱਚਿਆਂ ਦੀ ਸੁਰੱਖਿਆ ਨੂੰ ਵੇਖ ਕੇ ਹੀ ਉਨ੍ਹਾਂ ਨੂੰ ਸਕੂਲ ਭੇਜ ਸਕਦੇ ਹਨ। ਮਧਪ੍ਰਦੇਸ ਦੇ ਵਿੱਚ ਵੀ 9ਵੀਂ ਤੋਂ ਲੈ ਕੇ 12 ਕਲਾਸ ਦੇ ਵਿਦਿਆਰਥੀਆਂ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ 21 ਸਤੰਬਰ ਤੋਂ ਮੱਧ ਪ੍ਰਦੇਸ਼ ਵਿੱਚ ਕਲਾਸਾਂ ਸ਼ੁਰੂ ਹੋਈਆਂ ਸਨ।ਜ਼ਿਲਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਬੱਚਿਆਂ ਦੇ ਮਾਪਿਆਂ ਦੀ ਇਜਾਜ਼ਤ ਲੈਣੀ ਵੀ ਬਹੁਤ ਜ਼ਰੂਰੀ ਹੈ।

Covid 19 ਦੇ ਚਲਦੇ ਕੇਰਲ ਵਿੱਚ ਵੀ ਅਕਤੂਬਰ ਮਹੀਨੇ ਤੱਕ ਸਕੂਲ ਨਾ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਕਿਉਂਕਿ ਕੇਰਲ ਵਿੱਚ ਵੀ ਕਰੋਨਾ ਦੇ ਕਾਫ਼ੀ ਕੇਸ ਵਧ ਰਹੇ ਹਨ। ਪੰਜਾਬ ਵਿੱਚ ਵੀ ਸਕੂਲ ਨਾ ਖੋਲਣ ਦਾ ਫੈਸਲਾ ਕੀਤਾ ਗਿਆ ਹੈ। Covid-19 ਦੇ ਚਲਦਿਆਂ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆ ਹੋਇਆ ਇਹ ਫੈਸਲਾ ਕੀਤਾ ਗਿਆ ਹੈ।

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …