Breaking News

ਬੋਲੀਵੁਡ ਦੇ ਸੁਪਰਸਟਾਰ ਐਕਟਰ ਦਲੀਪ ਕੁਮਾਰ ਬਾਰੇ ਆਈ ਇਹ ਵੱਡੀ ਤਾਜਾ ਖਬਰ, ਪਤਨੀ ਨੇ ਕਿਹਾ ਦੁਆਵਾਂ ਕਰੋ

ਆਈ ਤਾਜਾ ਵੱਡੀ ਖਬਰ

ਪਿਆਰ ਇਕ ਅਜਿਹਾ ਜ਼ਰੀਆ ਹੁੰਦਾ ਹੈ ਜਿਸ ਰਾਹੀਂ ਇਨਸਾਨ ਮੁ-ਸ਼-ਕਿ-ਲ ਮੰਜ਼ਿਲ ਨੂੰ ਵੀ ਅਸਾਨੀ ਨਾਲ ਪਾਰ ਕਰ ਲੈਂਦਾ ਹੈ। ਸਾਡਾ ਜੀਵਨ-ਸਾਥੀ ਸਾਡੇ ਦੁੱਖ ਸੁੱਖ ਦਾ ਅਹਿਮ ਹਿੱਸਾ ਹੁੰਦਾ ਹੈ ਜੋ ਸਾਡਾ ਸਾਰੀ ਉਮਰ ਸਾਥ ਨਿਭਾਉਂਦਾ ਹੈ। ਪਰ ਅੱਜ ਕੱਲ ਦਾ ਜ਼ਿਆਦਾਤਰ ਪਿਆਰ ਵਿਕਾਊ ਹੁੰਦਾ ਹੈ ਜੋ ਫੋਕੇ ਲਾਲਚਾਂ ਦੇ ਵਸ ਆ ਕੇ ਚੰਦ ਸਮੇਂ ਤੱਕ ਹੀ ਟਿਕਿਆ ਰਹਿੰਦਾ ਹੈ। ਪਰ ਸੰਨ 1966 ਦਾ ਇਕ ਅਜਿਹਾ ਪਿਆਰ ਹੈ ਜੋ ਅਜੋਕੇ ਸਮੇਂ ਵਿੱਚ ਵੀ ਟਿਕਿਆ ਹੋਇਆ ਹੈ।

ਇਹ ਪਿਆਰ ਦਲੀਪ ਕੁਮਾਰ ਅਤੇ ਸਾਇਰਾ ਬਾਨੋ ਦਾ ਹੈ। ਜਿਨ੍ਹਾਂ ਦੇ ਪਿਆਰ ਵਿਚੋਂ ਸੱਚਾਈ ਦਾ ਅਹਿਸਾਸ ਹੁੰਦਾ ਹੈ। ਇਹ ਜੋੜਾ ਵਿਆਹ ਦੇ ਕਈ ਸਾਲ ਬਾਅਦ ਵੀ ਇਕ ਦੂਜੇ ਦੀ ਦੇਖ ਭਾਲ ਵਿਚ ਪਹਿਲਾਂ ਜਿੰਨਾਂ ਸੰਜੀਦਾ ਹੈ। ਪਰ ਇਸ ਸਮੇਂ ਦਲੀਪ ਕੁਮਾਰ ਦੀ ਸਿਹਤ ਨਾਜ਼ੁਕ ਚੱਲ ਰਹੀ ਹੈ। ਇਸ ਬਾਰੇ ਖੁਦ ਸਾਇਰਾ ਬਾਨੋ ਨੇ ਦੱਸਿਆ ਜਿਥੇ ਉਨ੍ਹਾਂ ਕਿਹਾ ਕਿ ਦਲੀਪ ਕੁਮਾਰ ਪਹਿਲਾਂ ਨਾਲੋਂ ਕਮਜ਼ੋਰ ਹੋ ਗਏ ਹਨ ਅਤੇ ਉਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਘਟ ਗਈ ਹੈ।

ਉਹ ਬਹੁਤ ਵਾਰ ਹਾਲ ਤੱਕ ਆਉਂਦੇ ਹਨ ਪਰ ਫਿਰ ਆਪਣੇ ਕਮਰੇ ਵਿਚ ਵਾਪਸ ਚਲੇ ਜਾਂਦੇ ਹਨ। ਉਹਨਾਂ ਸਮੂਹ ਲੋਕਾਂ ਨੂੰ ਦਲੀਪ ਕੁਮਾਰ ਦੀ ਹਾਲਤ ਵਿੱਚ ਸੁਧਾਰ ਹੋਣ ਵਾਸਤੇ ਅਰਦਾਸ ਕਰਨ ਲਈ ਆਖਿਆ। ਇਸ ਦੇ ਨਾਲ ਹੀ ਸਾਇਰਾ ਬਾਨੋ ਨੇ ਆਖਿਆ ਕਿ ਉਹ ਇਸ ਲਈ ਦਲੀਪ ਕੁਮਾਰ ਦੀ ਦੇਖ ਭਾਲ ਨਹੀਂ ਕਰਦੀ ਕਿ ਉਸ ਉਪਰ ਰਿਸ਼ਤੇ ਦਾ ਦਬਾਵ ਹੈ। ਉਸ ਵੱਲੋਂ ਦੇਖਭਾਲ ਕਰਨ ਦਾ ਕਾਰਨ ਗੂੜ੍ਹਾ ਪਿਆਰ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਬਣਿਆ ਹੋਇਆ ਹੈ।

ਸਾਇਰਾ ਬਾਨੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਲੀਪ ਕੁਮਾਰ ਦਾ ਸਾਥ ਸਭ ਤੋਂ ਵਧੀਆ ਲੱਗਦਾ ਹੈ। ਮੈਂ ਉਨ੍ਹਾਂ ਨੂੰ ਬੇਹੱਦ ਮੁਹੱਬਤ ਕਰਦੀ ਹਾਂ ਉਹ ਮੇਰੇ ਸਾਹ ਹਨ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ 11 ਅਕਤੂਬਰ ਨੂੰ ਦਲੀਪ ਕੁਮਾਰ ਅਤੇ ਸਾਇਰਾ ਬਾਨੋ ਦੇ ਵਿਆਹ ਦੀ 54 ਵੀਂ ਸਾਲ ਗਿਰਾ ਸੀ ਪਰ ਦਲੀਪ ਕੁਮਾਰ ਦੇ ਦੋ ਭਰਾਵਾਂ ਦੀ ਮੌਤ ਹੋ ਜਾਣ ਕਾਰਨ ਇਸ ਖੁਸ਼ੀ ਦੇ ਮੌਕੇ ਨੂੰ ਮਨਾਇਆ ਨਹੀਂ ਗਿਆ।

Check Also

ਗੋਭੀ ਚੋਰੀ ਕਰਨ ਦਾ ਬਜ਼ੁਰਗ ਤੇ ਸੀ ਦੋਸ਼ , ਕੁੱਟ ਕੁੱਟ ਉਤਾਰ ਦਿੱਤਾ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ  ਅੱਜਕੱਲ ਦੇ ਸਮੇਂ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਦਿਨ ਪ੍ਰਤੀ …