Breaking News

ਬੋਲੀਵੁਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੂੰ ਲੈਕੇ ਆਈ ਵੱਡੀ ਖਬਰ, ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਆਈ ਤਾਜਾ ਵੱਡੀ ਖਬਰ

ਇੱਕ ਪਾਸੇ ਬੋਲੀਵੁਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਪਈਆਂ ਹਨ , ਹਾਲ ਚ ਹੋਏ ਲਾਰੈਂਸ ਵਿਸ਼ਨੋਈ ਦੇ ਇੰਟਰਵਿਊ ਵਿੱਚ ਉਸ ਵਲੋਂ ਵੀ ਸਲਮਾਨ ਖਾਨ ਨੂੰ ਧਮਕੀ ਦਿੱਤੀ ਗਈ , ਇਸੇ ਵਿਚਾਲੇ ਸਲਮਾਨ ਖਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ , ਹੁਣ ਹਾਈਕੋਰਟ ਤੋਂ ਉਹਨਾਂ ਨੂੰ ਵੱਡੀ ਰਾਹਤ ਮਿਲ ਚੁੱਕੀ ਹੈ l ਦਰਅਸਲ ਸਲਮਾਨ ਖਾਨ ਨੂੰ ਸਾਲ 2019 ਦੇ ਇੱਕ ਮਾਮਲੇ ‘ਚ ਬੰਬੇ ਹਾਈ ਕੋਰਟ ਵਲੋਂ ਵੱਡੀ ਰਾਹਤ ਮਿਲ ਚੁੱਕੀ ਹੈ । ਇਸ ਦੇ ਤਹਿਤ ਸਲਮਾਨ ਖਾਨ ਨੂੰ ਹੁਣ ਅੰਧੇਰੀ ਕੋਰਟ ‘ਚ ਹਾਜ਼ਰ ਨਹੀਂ ਹੋਣਾ ਪਵੇਗਾ। ਹਾਈ ਕੋਰਟ ਨੇ ਅੰਧੇਰੀ ਅਦਾਲਤ ਵੱਲੋਂ ਜਾਰੀ ਸੰਮਨ ਨੂੰ ਵੀ ਰੱਦ ਕਰ ਦਿਤੇ ਗਏ ।

ਇਨਾ ਹੀ ਨਹੀਂ ਸਗੋਂ ਅਦਾਲਤ ਨੇ ਸਲਮਾਨ ਖ਼ਾਨ ਖਿਲਾਫ ਦਰਜ FIR ਨੂੰ ਰੱਦ ਕਰਨ ਦਾ ਆਦੇਸ਼ ਵੀ ਦਿੱਤਾ । ਜ਼ਿਕਰਯੋਗ ਹੈ ਕਿ ਸਾਲ 2019 ਚ ਇੱਕ ਪੱਤਰਕਾਰ ਨੇ ਸਲਮਾਨ ‘ਤੇ ਹਮਲੇ ਤੇ ਦੁਰਵਿਵਹਾਰ ਦਾ ਦੋਸ਼ ਲਗਾਉਂਦਿਆਂ ਮਾਮਲਾ ਦਰਜ ਕਰਵਾਇਆ ਸੀ । ਇਸ ਮਾਮਲੇ ‘ਚ ਹੁਣ ਹਾਈਕੋਰਟ ਨੇ ਵੱਡੇ ਸਟਾਰ ਸਲਮਾਨ ਖਾਨ ਨੂੰ ਕਲੀਨ ਚਿੱਟ ਦੇ ਦਿੱਤੀ । ਦੱਸਦਿਆਂ ਕਿ ਪੱਤਰਕਾਰ ਅਸ਼ੋਕ ਪਾਂਡੇ ਨੇ ਸਲਮਾਨ ਖਾਨ ਤੇ ਉਨ੍ਹਾਂ ਦੇ ਬਾਡੀਗਾਰਡ ਨਵਾਜ਼ ਸ਼ੇਖ ‘ਤੇ ਕੁੱਟਮਾਰ ਦੇ ਨਾਲ ਨਾਲ ਦੁਰਵਿਵਹਾਰ ਕਰਨ ਦਾ ਵੀ ਦੋਸ਼ ਲਗਾਇਆ ਸੀ।

ਪੱਤਰਕਾਰ ਨੇ ਬਾਅਦ ‘ਚ ਇਸ ਸਬੰਧੀ ਅੰਧੇਰੀ ਮੈਜਿਸਟ੍ਰੇਟ ਕੋਲ ਸ਼ਿਕਾਇਤ ਦਰਜ ਕਰਵਾਈ। ਪੱਤਰਕਾਰ ਦੇ ਵਕੀਲ ਨੇ ਇਸ ਮਾਮਲੇ ਚ ਕਿਹਾ ਸੀ ਕਿ ਇਹ ਘਟਨਾ 24 ਅਪ੍ਰੈਲ 2019 ਦੀ ਸਵੇਰ ਦੀ ਹੈ। ਅਸ਼ੋਕ ਪਾਂਡੇ ਸਲਮਾਨ ਖਾਨ ਨਾਲ ਫੋਟੋ ਖਿਚਵਾ ਰਹੇ ਸਨ।

ਇਸ ਦੌਰਾਨ ਅਦਾਕਾਰ ਦੇ ਬਾਡੀਗਾਰਡ ਨੇ ਪੱਤਰਕਾਰ ਤੋਂ ਉਸ ਦਾ ਫੋਨ ਖੋਹ ਲਿਆ ਤੇ ਉਸ ਨਾਲ ਕੁੱਟਮਾਰ ਵੀ ਕੀਤੀ। ਉਸ ਵਲੋਂ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਸਲਮਾਨ ਨੇ ਵੀ ਉਸ ਨੂੰ ਧਮਕੀ ਦਿੱਤੀ ਸੀ। ਪੁਲਿਸ ਨੇ ਵੀ ਉਸਦੀ ਸ਼ਿਕਾਇਤ ਨਹੀਂ ਲਿਖੀ, ਜਿਸ ਤੋਂ ਬਾਅਦ ਉਸਨੇ ਅਦਾਲਤ ਤੱਕ ਪਹੁੰਚ ਕੀਤੀ ਸੀ ।ਜਿਸ ਤੋਂ ਬਾਅਦ ਹੁਣ ਸਲਮਾਨ ਨੂੰ ਵੱਡੀ ਰਾਹਤ ਮਿਲ ਚੁੱਕੀ ਹੈ l

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …