Breaking News

ਬੋਲੀਵੁਡ ਤੋਂ ਆਈ ਮਾੜੀ ਖਬਰ ਇਸ ਸਟਾਰ ਦੇ ਸਾਰੇ ਪ੍ਰੀਵਾਰ ਨੂੰ ਹੋ ਗਿਆ ਕੋਰੋਨਾ ਵਾਇਰਸ

ਆਈ ਤਾਜਾ ਵੱਡੀ ਖਬਰ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

ਬਾਲੀਵੁੱਡ ਪ੍ਰਸਿੱਧ ਗਾਇਕਾ ਨੇਹਾ ਕੱਕੜ ਦੇ ਸਾਬਕਾ ਪ੍ਰੇਮੀ ਤੇ ਅਦਾਕਾਰ ਹਿਮਾਂਸ਼ ਕੋਹਲੀ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ ਦੇ ਮਾਪੇ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਸਭ ਦੇ ਚਲਦੇ ਹਿਮਾਂਸ਼ ਨੇ ਆਪਣੇ-ਆਪ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਹਿਮਾਂਸ਼ ਨੇ ਆਪਣੇ ਸਰੀਰ ਵਿਚ ਕੋਰੋਨਾ ਦੇ ਲੱਛਣ ਵਧਣ ਤੋਂ ਬਾਅਦ ਟੈਸਟ ਕਰਵਾਇਆ ਤਾਂ ਹਿਮਾਂਸ਼ ਕੋਰੋਨਾ ਪਾਜ਼ੇਟਿਵ ਪਾਇਆ ਗਿਆ।

ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰਦਿਆਂ ਹਿਮਾਂਸ਼ ਨੇ ਕਿਹਾ, ‘ਰੱਬ ਦੀ ਮੇਹਰ ਅਤੇ ਤੁਹਾਡੇ ਲੋਕਾਂ ਦੀਆਂ ਦੁਆਵਾਂ ਨਾਲ ਮੇਰਾ ਪਰਿਵਾਰ ਤੰਦਰੁਸਤੀ ਵੱਲ ਵਧ ਰਿਹਾ ਹੈ । ਅਸੀਂ ਕਈ ਵਾਰ ਸੋਚਦੇ ਹਾਂ ਕਿ ਸਾਡੇ ਕੋਲ ਸਭ ਤੋਂ ਵਧੀਆ ਇਮਿਊਨਿਟੀ ਹੈ। ਮੇਰੇ ਨਾਲ ਕੁਝ ਨਹੀਂ ਹੋਵੇਗਾ, ਅਸੀਂ ਯੋਧੇ ਹਾਂ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਵਧੇਰੇ ਸਾਵਧਾਨੀ ਵਰਤਦੇ ਹਾਂ।’

ਹਿਮਾਂਸ਼ ਕੋਹਲੀ ਨੇ ਲਿਖਿਆ ‘ਮਾਪਿਆਂ ਤੋਂ ਬਾਅਦ, ਮੈਨੂੰ ਆਪਣੇ ਅੰਦਰ ਕੋਰੋਨਾ ਦੇ ਲੱਛਣ ਮਹਿਸੂਸ ਹੋਏ, ਜਿਸ ਤੋਂ ਬਾਅਦ ਮੇਰਾ ਕੋਰੋਨਾ ਟੈਸਟ ਹੋਇਆ ਤੇ ਮੈਂ ਪੌਜ਼ੇਟਿਵ ਪਾਇਆ ਗਿਆ। ਮੈਂ ਬਿਲਕੁਲ ਡਰਿਆ ਨਹੀਂ ਕਿਉਂਕਿ ਰਿਕਵਰੀ ਦੀ ਦਰ ਬਹੁਤ ਜ਼ਿਆਦਾ ਹੈ ਪਰ ਮੈਂ ਇਸ ਵਾਇਰਸ ਨੂੰ ਹਲਕੇ ਤਰੀਕੇ ਨਾਲ ਨਹੀਂ ਲੈਂਦਾ। ਮੈਂ ਅਰਦਾਸ ਕਰਦਾ ਹਾਂ ਕਿ ਇਹ ਤੁਹਾਡੇ ਵਿਚੋਂ ਕਿਸੇ ਤੱਕ ਨਾ ਪਹੁੰਚੇ। ਆਪਣੀ ਪੋਸਟ ‘ਚ ਹਿਮਾਂਸ਼ ਨੇ ਇਸ ਤੋਂ ਠੀਕ ਹੋਣ ਦੇ ਨੁਸਖੇ ਵੀ ਦੱਸੇ ਤੇ ਇਹ ਵੀ ਲਿਖਿਆ ਕਿ ਪਾਜ਼ੇਟਿਵ ਹੋਣ ਦੀ ਉਡੀਕ ਨਾ ਕਰੋ, ਸਾਵਧਾਨੀ ਵਰਤਣਾ ਸ਼ੁਰੂ ਕਰੋ।’

Check Also

93 ਸਾਲ ਦੇ ‘ਤਿੜਵਾ’ ਭਰਾਵਾਂ ਨੇ ਵਰਲਡ ਰਿਕਾਰਡ ਚ ਦਰਜ ਕਰਾਇਆ ਨਾਮ , ਦੱਸਿਆ ਲੰਬੀ ਉਮਰ ਦਾ ਰਾਜ

ਆਈ ਤਾਜਾ ਵੱਡੀ ਖਬਰ  ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ …